ਮਨੀਲਾ(ਬਿਊਰੋ)— ਪ੍ਰਧਾਨ ਮੰਤਰੀ ਨਰਿੰਦਰ ਮੋਦੀ ਆਸਿਆਨ ਸੰਮੇਲਨ ਵਿਚ ਸ਼ਾਮਲ ਹੋਣ ਲਈ ਫਿਲੀਪੀਨਸ ਦੀ ਰਾਜਧਾਨੀ ਮਨੀਲਾ ਪਹੁੰਚੇ ਹਨ, ਜਿਥੇ ਅਮਰੀਕਾ ਦੇ ਰਾਸ਼ਟਰਪਤੀ ਡੋਨਾਲਡ ਟਰੰਪ ਵੀ ਮੌਜੂਦ ਸਨ। ਆਸਿਆਨ ਸੰਮੇਲਨ ਦੇ ਪ੍ਰੋਗਰਾਮ ਵਿਚ ਸ਼ਾਮਲ ਹੋਣ ਤੋਂ ਬਾਅਦ ਪੀ. ਐਮ. ਮੋਦੀ ਫਿਲੀਪੀਨਸ ਦੇ ਇੰਟਰਨੈਸ਼ਨਲ ਰਾਈਸ ਰਿਸਰਚ ਇੰਸਟੀਚਿਊਟ ਪਹੁੰਚੇ, ਜਿਥੇ ਉਨ੍ਹਾਂ ਨੇ ਰੈਸੀਲੀਐਂਟ ਰਾਈਸ ਫੀਲਡ ਲੈਬੋਰਟੇਰੀ ਦਾ ਉਦਘਾਟਨ ਕੀਤਾ। ਪੀ. ਐਮ. ਜਲਦੀ ਹੀ ਆਸਿਆਨ ਬਿਜਨੈਸ ਐਂਡ ਇਨਵੈਸਟਮੈਂਟ ਸੰਮੇਲਨ ਨੂੰ ਸੰਬੋਧਨ ਵੀ ਕਰਨਗੇ।
ਦੱਸਣਯੋਗ ਹੈ ਕਿ ਇਨ੍ਹਾਂ ਸੰਮੇਲਨਾਂ ਤੋਂ ਬਾਹਰ ਪੀ. ਐਮ ਮੋਦੀ ਅਮਰੀਕੀ ਰਾਸ਼ਟਰਪੀ ਡੋਨਾਲਡ ਟਰੰਪ, ਜਾਪਾਨ ਦੇ ਪ੍ਰਧਾਨ ਮੰਤਰੀ ਸ਼ਿੰਜੋ ਆਬੇ, ਆਸਟ੍ਰੇਲੀਆ ਦੇ ਪ੍ਰਧਾਨ ਮੰਤਰੀ ਮੈਲਕਮ ਟਰਨਬੁੱਲ ਅਤੇ ਰੂਸ ਦੇ ਪ੍ਰੀਮੀਅਰ ਦਿਮਿਤਰੀ ਮੇਦਵੇਦੇਵ ਨਾਲ ਦੋ-ਪੱਖੀ ਬੈਠਕ ਕਰ ਸਕਦੇ ਹਨ। ਮੋਦੀ ਵੱਲੋਂ ਇਥੇ ਖੇਤਰੀ ਵਪਾਰ ਨੂੰ ਵਧਾਵਾ ਦੇਣ ਤੋਂ ਇਲਾਵਾ ਅੱਤਵਾਦ ਅਤੇ ਕੱਟਰਤਾ ਦੀ ਵਧਦੀ ਚੁਣੌਤੀਆਂ ਨਾਲ ਨਜਿੱਠਣ ਨੂੰ ਸੰਸਾਰਿਕ ਦ੍ਰਿਸ਼ਟੀਕੋਣ ਲਈ ਭਾਰਤੀ ਪੱਖ ਰੱਖੇ ਜਾਣ ਦੀ ਵੀ ਸੰਭਾਵਨਾ ਹੈ। ਫਿਲੀਪੀਨਸ ਵਿਚ ਭਾਰਤੀ ਦੂਤਘਰ ਜਯਦੀਪ ਮਜੂਮਦਾਰ ਨੇ ਦੱਸਿਆ ਕਿ ਆਸਿਆਨ ਸੰਮੇਲਨ ਦੌਰਾਨ ਮੰਗਲਵਾਰ ਨੂੰ ਵਿਵਾਦਿਤ ਦੱਖਣੀ ਚੀਨ ਸਾਗਰ ਨੂੰ ਲੈ ਕੇ ਚੀਨ ਦੀ ਹਮਲਾਵਰ ਫੌਜੀ ਰਣਨੀਤੀ, ਉਤਰੀ ਕੋਰੀਆ ਦੇ ਪ੍ਰਮਾਣੂ ਅਤੇ ਮਿਜ਼ਾਇਲ ਪ੍ਰੀਖਣ ਸਮੇਤ ਖੇਤਰ ਵਿਚ ਮੌਜੂਦ ਕਈ ਰੱਖਿਆ ਮੁੱਦਿਆਂ 'ਤੇ ਚਰਚਾ ਹੋਵੇਗੀ। ਸਾਊਥ ਏਸ਼ੀਆ ਦੇ ਦੇਸ਼ਾਂ ਵਿਚ ਇਕੋਨਾਮਿਕ ਤੋਂ ਲੈ ਕੇ ਸੰਸਕ੍ਰਿਤਕ ਰੂਪ ਵਿਚ ਰਿਸ਼ਤਿਆਂ ਨੂੰ ਮਜ਼ਬੂਤ ਕਰਨ ਵਾਲੇ ਇਸ ਸੰਮੇਲਨ ਦੀ ਸ਼ੁਰੂਆਤ 1967 ਵਿਚ ਹੋਈ ਸੀ। ਸੰਮੇਲਨ ਦੇ ਪਹਿਲੇ ਪ੍ਰੋਗਰਾਮ ਦਾ ਆਯੋਜਨ ਇੰਡੋਨੇਸ਼ੀਆ ਦੇ ਬਾਲੀ ਵਿਚ ਹੋਇਆ ਸੀ।
ਹਵਾਈ ਯਾਤਰਾ ਦੌਰਾਨ ਢੇਡ ਘੰਟੇ ਤੱਕ ਭਾਜਪਾ ਨੇਤਾਵਾਂ ਨੂੰ ਘੁਰਦੀ ਰਹੀ ਪ੍ਰਿਅੰਕਾਂ, ਦੱਸਿਆ ਇਹ ਕਾਰਨ
NEXT STORY