ਇੰਦੌਰ— ਮੱਧ ਪ੍ਰਦੇਸ਼ 'ਚ ਹੁਣੇ ਜਿਹੇ ਹੋਈਆਂ ਵਿਧਾਨ ਸਭਾ ਚੋਣਾਂ ਦੌਰਾਨ ਭਾਜਪਾ ਦੀ ਹਾਰ ਪਿੱਛੋਂ ਪਾਰਟੀ ਦੇ ਇਕ ਨੇਤਾ ਕੈਲਾਸ਼ ਵਿਜੇਵਰਗੀਏ ਨੇ ਇਸ਼ਾਰਿਆਂ 'ਚ ਕਾਂਗਰਸ ਦੇ ਕੌਮੀ ਪ੍ਰਧਾਨ ਰਾਹੁਲ ਗਾਂਧੀ 'ਤੇ ਹਮਲਾ ਬੋਲਦਿਆਂ ਇਕ ਵਾਦ-ਵਿਵਾਦ ਵਾਲਾ ਟਵੀਟ ਕੀਤਾ ਹੈ। ਇਸ ਟਵੀਟ ਰਾਹੀਂ ਉਨ੍ਹਾਂ ਸੋਨੀਆ ਗਾਂਧੀ ਨੂੰ ਵੀ ਨਿਸ਼ਾਨੇ 'ਤੇ ਲਿਆ ਹੈ।
ਵਿਜੇਵਰਗੀਏ ਨੇ ਸ਼ਨੀਵਾਰ ਇਕ ਟਵੀਟ ਕਰ ਕੇ ਕਿਹਾ ਕਿ ਕਿਸੇ ਵਿਦੇਸ਼ੀ ਔਰਤ ਦੀ ਔਲਾਦ ਕਦੇ ਵੀ ਦੇਸ਼ ਦੇ ਹਿੱਤਾਂ ਮੁਤਾਬਕ ਨਹੀਂ ਚੱਲ ਸਕਦੀ ਅਤੇ ਰਾਸ਼ਟਰ ਪ੍ਰੇਮ ਦੀ ਝੰਡਾਬਰਦਾਰ ਨਹੀਂ ਹੋ ਸਕਦੀ। ਵਿਜੇ ਵਰਗੀਜ਼ ਦੇ ਇਸ ਟਵੀਟ ਨੂੰ ਰਾਹੁਲ ਦੀ ਮਾਤਾ ਸੋਨੀਆ ਗਾਂਧੀ ਨਾਲ ਇਸ ਲਈ ਜੋੜ ਕੇ ਦੇਖਿਆ ਜਾ ਰਿਹਾ ਹੈ ਕਿਉਂਕਿ ਸੋਨੀਆ ਮੂਲ ਰੂਪ 'ਚ ਭਾਰਤ ਦੀ ਰਹਿਣ ਵਾਲੀ ਨਹੀਂ ਹੈ।
ਕਾਂਗਰਸ ਦੀ ਇਕ ਨੇਤਾ ਰਾਧਿਕਾ ਖੇੜਾ ਨੇ ਇਸ ਟਵੀਟ ਨੂੰ ਲੈ ਕੇ ਵਿਜੇਵਰਗੀਏ 'ਤੇ ਟਿੱਪਣੀ ਕਰਦਿਆਂ ਕਿਹਾ,''ਕਾਇਮ ਰਹੋ, ਅਜਿਹੀਆਂ ਗੱਲਾਂ ਕਹਿਣ 'ਚ, ਇੰਝ ਹੀ ਹਰ ਰੋਜ਼ ਦੇਸ਼ ਦੇ ਲੋਕਾਂ ਨੂੰ ਭਾਜਪਾ ਦਾ ਚਰਿੱਤਰ ਤੇ ਚਿਹਰਾ ਦਿਖਾਉਂਦੇ ਰਹੋ। ਅਜੇ ਤਾਂ ਸਿਰਫ 5 ਸੂਬਿਆਂ 'ਚ 0/5 ਮਿਲਿਆ ਹੈ। ਕੁਝ ਮਹੀਨਿਆਂ ਦੀ ਗੱਲ ਹੈ, ਦੇਸ਼ ਦੇ ਲੋਕ ਹੋਰ ਵੀ ਵਧੀਆ ਜਵਾਬ ਦੇਣ ਵਾਲੇ ਹਨ।
ਦੱਸਣਯੋਗ ਹੈ ਕਿ ਸ਼ੁੱਕਰਵਾਰ ਨੂੰ ਵੀ ਵਿਜੇਵਰਗੀਏ ਨੇ ਰਾਹੁਲ 'ਤੇ ਟਿੱਪਣੀ ਕਰਦਿਆਂ ਟਵੀਟ ਕੀਤਾ ਸੀ ਕਿ ਮੈਂ ਇਕ ਨਵਾਂ ਫੋਨ ਲੈਣਾ ਹੈ। ਸੋਚ ਰਿਹਾ ਹਾਂ ਕਿ ਕੁਝ ਸਮਾਂ ਰੁਕ ਜਾਵਾਂ। ਦੋ-ਤਿੰਨ ਮਹੀਨਿਆਂ ਅੰਦਰ ਰਾਹੁਲ ਬਾਬਾ ਭੇਲ ਨਿਰਮਿਤ ਜਾਂ ਮੇਡ ਇਨ ਚਿੱਤਰਕੂਟ ਮੋਬਾਇਲ ਫੋਨ ਲਾਂਚ ਕਰ ਹੀ ਦੇਣਗੇ।
ਹਰਿਆਣਾ ਨਗਰ ਨਿਗਮ ਚੋਣਾਂ: 14 ਲੱਖ ਵੋਟਰ ਕਰਨਗੇ 734 ਉਮੀਦਵਾਰਾਂ ਦੀ ਲਈ ਵੋਟ
NEXT STORY