ਲਖਨਊ— ਉੱਤਰ ਪ੍ਰਦੇਸ਼ ਦੇ ਮੁੱਖ ਮੰਤਰੀ ਯੋਗੀ ਆਦਿਤਿਆਨਾਥ ਦੇ ਕਾਫਲੇ 'ਤੇ ਹਮਲਾ ਹੋਇਆ ਹੈ। ਜਾਣਕਾਰੀ ਅਨੁਸਾਰ ਲਖਨਊ ਯੂਨੀਵਰਸਿਟੀ 'ਚ ਆਯੋਜਿਤ ਇਕ ਪ੍ਰੋਗਰਾਮ 'ਚ ਸ਼ਾਮਲ ਹੋਣ ਲਈ ਜਾ ਰਹੇ ਯੋਗੀ ਦੇ ਕਾਫਲੇ ਸਾਹਮਣੇ ਅਚਾਨਕ ਕਈ ਔਰਤਾਂ ਅਤੇ ਵਿਅਕਤੀਆਂ ਨੇ ਇਕੱਠੇ ਹੋ ਕੇ ਨਾਅਰੇਬਾਜ਼ੀ ਸ਼ੂਰੂ ਕਰ ਦਿੱਤੀ।
ਯੋਗੀ ਦੀ ਸੁਰੱਖਿਆ 'ਚ ਲੱਗੇ ਜਵਾਨਾਂ ਨੇ ਜਦੋਂ ਲੋਕਾਂ ਨੂੰ ਹਟਾਉਣਾ ਚਾਹਿਆ ਤਾਂ ਹੋਰ ਲੋਕ ਨਾਅਰੇਬਾਜ਼ੀ ਕਰਦੇ ਹੋਏ ਰੋਡ 'ਤੇ ਪਹੁੰਚ ਗਏ। ਇਸ ਦੌਰਾਨ ਇਕ ਨੌਜਵਾਨ ਨੇ ਸੀ. ਐੱਮ. ਯੋਗੀ ਦੀ ਗੱਡੀ ਉਪਰ ਚੜ੍ਹਨ ਦੀ ਕੋਸ਼ਿਸ਼ ਕੀਤੀ ਪਰ ਸੁਰੱਖਿਆ ਗਾਰਡਾਂ ਨੇ ਉਸ ਨੂੰ ਦੂਰ ਸੁੱਟ ਦਿੱਤਾ। ਮਹਿਲਾ ਪੁਲਸ ਨੂੰ ਸੱਦ ਕੇ ਔਰਤਾਂ ਨੂੰ ਕਾਬੂ ਕੀਤਾ ਗਿਆ। ਦੱਸਿਆ ਜਾ ਰਿਹਾ ਹੈ ਕਿ ਇਹ ਲੋਕ ਸਹਾਰਨਪੁਰ ਦੀ ਘਟਨਾ ਨਾਲ ਸੰਬੰਧਤ ਹਨ।
ਕਸ਼ਮੀਰ 'ਚ ਘੁਸਪੈਠ ਦੀ ਕੋਸ਼ਿਸ਼ ਕਰ ਰਹੇ 5 ਅੱਤਵਾਦੀ ਢੇਰ
NEXT STORY