ਬਾਰਾਮੂਲਾ— ਉੱਤਰੀ ਕਸ਼ਮੀਰ 'ਚ ਬਾਰਾਮੂਲਾ ਜ਼ਿਲੇ ਦੇ ਉੜੀ ਸੈਕਟਰ 'ਚ ਘੁਸਪੈਠ ਕਰ ਰਹੇ 5 ਅੱਤਵਾਦੀ ਮਾਰੇ ਗਏ। ਬ੍ਰਿਗੇਡੀਅਰ ਵਾਈ.ਐੱਸ. ਅਹਲਾਵਤ ਨੇ ਉੜੀ 'ਚ ਪੱਤਰਕਾਰਾਂ ਨੂੰ ਦੱਸਿਆ ਕਿ ਪਾਕਿਸਤਾਨ ਦੇ ਕਬਜ਼ੇ ਵਾਲੇ ਕਸ਼ਮੀਰ ਵੱਲੋਂ ਭਾਰਤੀ ਸਰਹੱਦ 'ਚ ਘੁਸਪੈਠ ਦੀ ਕੋਸ਼ਿਸ਼ 'ਚ ਮਾਰੇ ਗਏ ਅੱਤਵਾਦੀ ਇਕ ਫਿਦਾਇਨੀ ਸਮੂਹ ਨਾਲ ਸਬੰਧਿਤ ਸਨ ਅਤੇ ਸਾਲ 2016 'ਚ ਉੜੀ ਸਥਿਤ ਫੌਜ ਦੇ ਕੈਂਪ 'ਤੇ ਹਮਲੇ ਵਰਗੇ ਦੂਜੇ ਹਮਲੇ ਦੀ ਕੋਸ਼ਿਸ਼ 'ਚ ਸਨ। ਉਨ੍ਹਾਂ ਦੱਸਿਆ ਕਿ ਮਾਰੇ ਗਏ ਅੱਤਵਾਦੀਆਂ ਦੇ ਕਬਜ਼ੇ ਤੋਂ 5 ਏ.ਕੇ.-47 ਰਾਇਫਲ ਸਣੇ ਧਮਾਕਾਖੇਜ ਸਮੱਗਰੀ ਅਤੇ ਹੋਰ ਸਾਮਾਨ ਬਰਾਮਦ ਕੀਤਾ ਗਿਆ।
ਉਨ੍ਹਾਂ ਦੱਸਿਆ ਕਿ ਪਿਛਲੇ ਤਿੰਨ ਦਿਨਾਂ ਦੇ ਅੰਦਰ ਉੜੀ ਸਹਿਤ ਕੁਪਵਾੜਾ ਜ਼ਿਲੇ ਦੇ ਨੌਗਾਮ ਅਤੇ ਮਾਚਿਲ 'ਚ ਅੱਤਵਾਦੀਆਂ ਦੇ ਘੁਸਪੈਠ ਦਾ ਇਹ ਪੰਜਵੀਂ ਕੋਸ਼ਿਸ਼ ਹੈ, ਜਿਸ ਨੂੰ ਫੌਜ ਨੇ ਅਸਫਲ ਕਰ ਦਿੱਤਾ।
ਫੌਜ ਦੇ ਇਸਤੇਮਾਲ ਨਾਲ ਕਸ਼ਮੀਰ ਦਾ ਹੱਲ ਨਹੀਂ : ਓਮਰ
NEXT STORY