ਨਵੀਂ ਦਿੱਲੀ-ਨਾਗਰਿਕ ਹਵਾਬਾਜ਼ੀ ਮੰਤਰਾਲਾ ਨੇ ਵੀਰਵਾਰ ਨੂੰ ਇਕ ਆਦੇਸ਼ ਜਾਰੀ ਕੀਤਾ ਜਿਸ ਦੌਰਾਨ ਪਾਬੰਦੀਆਂ 'ਚ ਹੋਰ ਢਿੱਲ਼ ਦਿੰਦੇ ਹੋਏ ਘਰੇਲੂ ਏਅਰਲਾਈਨਜ਼ ਨੂੰ ਤੁਰੰਤ ਪ੍ਰਭਾਵ ਨਾਲ ਉਡਾਣ ਸਮਰੱਥਾ 65 ਫੀਸਦੀ ਤੋਂ 72.5 ਫੀਸਦੀ ਕਰਨ ਦੀ ਇਜਾਜ਼ਤ ਦਿੱਤੀ ਗਈ ਹੈ। ਸਰਕਾਰ ਵੱਲੋਂ ਜਾਰੀ ਬਿਆਨ 'ਚ ਕਿਹਾ ਗਿਆ ਹੈ ਕਿ ਘਰੇਲੂ ਸੰਚਾਲਨਾਂ ਦੀ ਮੌਜੂਦਾ ਸਥਿਤੀ ਤੋਂ ਬਾਅਦ ਯਾਤਰੀਆਂ ਦੀ ਸਮਰੱਥਾ ਨੂੰ 65 ਫੀਸਦੀ ਤੋਂ 72.5 ਫੀਸਦੀ ਕਰਨ ਦਾ ਫੈਸਲਾ ਲਿਆ ਗਿਆ ਹੈ। ਇਹ ਆਦੇਸ਼ ਤੁਰੰਤ ਪ੍ਰਭਾਵ ਨਾਲ ਲਾਗੂ ਹੋਵੇਗਾ ਅਤੇ ਅਗਲੇ ਆਦੇਸ਼ ਤੱਕ ਪ੍ਰਭਾਵੀ ਰਹਿਣਗੇ।
ਇਹ ਵੀ ਪੜ੍ਹੋ :ਅਮਰੀਕਾ : ਮਹਾਮਾਰੀ ਤੋਂ ਬਾਅਦ ਏਸ਼ੀਆਈ ਲੋਕਾਂ ਵਿਰੁੱਧ ਨਫ਼ਰਤੀ ਅਪਰਾਧਾਂ 'ਚ ਹੋਇਆ ਵਾਧਾ
ਦੱਸ ਦਈਏ ਕਿ ਦੇਸ਼ 'ਚ ਕੋਰੋਨਾ ਵਾਇਰਸ ਦੇ ਮਾਮਲਿਆਂ 'ਚ ਗਿਰਾਵਟ ਤੋਂ ਬਾਅਦ ਸਰਕਾਰ ਕੁਝ ਥਾਵਾਂ 'ਤੇ ਢਿੱਲ ਦੇ ਰਹੀ ਹੈ। ਘਰੇਲੂ ਏਅਰਲਾਈਨਜ਼ ਵੱਲੋਂ ਯਾਤਰੀਆਂ ਦੀ ਸਮਰੱਥਾ ਨੂੰ ਵਧਾਉਣ ਦੀ ਮੰਗ ਵੀ ਕੀਤੀ ਜਾ ਰਹੀ ਸੀ। ਜੁਲਾਈ 'ਚ ਨਾਗਰਿਕ ਹਵਾਬਾਜ਼ੀ ਮੰਤਰਾਲਾ ਨੇ ਘਰੇਲੂ ਉਡਾਣਾਂ ਦੀ ਸਮਰੱਥਾ ਨੂੰ ਪਹਿਲਾਂ 50 ਫੀਸਦੀ ਤੋਂ ਵਧਾ ਕੇ 65 ਫੀਸਦੀ ਕਰ ਦਿੱਤਾ ਸੀ। ਦੇਸ਼ 'ਚ ਕੋਰੋਨਾ ਵਾਇਰਸ ਦੀ ਦੂਜੀ ਲਹਿਰ ਦੌਰਾਨ ਸਰਕਾਰ ਵਿੱਤੀ ਸੰਕਟ ਨਾਲ ਜੂਝ ਰਹੀ ਘਰੇਲੂ ਏਅਰਲਾਈਨਜ਼ ਦੀ ਸਮਰੱਥਾ ਨੂੰ ਘੱਟ ਕਰ 50 ਫੀਸਦੀ ਕਰ ਦਿੱਤਾ ਸੀ।
ਨੋਟ- ਇਸ ਖ਼ਬਰ ਬਾਰੇ ਕੀ ਹੈ ਤੁਹਾਡੀ ਰਾਏ? ਕੁਮੈਂਟ ਕਰਕੇ ਦਿਓ ਜਵਾਬ।
ਵੈਕਸੀਨ ਦੇ 2 ਡੋਜ਼ ਲੈਣ ਤੋਂ ਬਾਅਦ ਬੂਸਟਰ ਦੀ ਲੋੜ ਨਹੀਂ
NEXT STORY