ਫੈਜ਼ਾਬਾਦ— ਅਯੁੱਧਿਆ ਜਿੱਥੇ ਰਾਮ ਮੰਦਰ ਦੇ ਨਿਰਮਾਣ ਨੂੰ ਲੈ ਕੇ ਚਰਚਾ ਦਾ ਬਜ਼ਾਰ ਗਰਮ ਹੈ। ਸੁਪੀਰਮ ਕੋਰਟ 'ਚ ਸ਼੍ਰੀਰਾਮ ਜਨਮ ਭੂਮੀ ਅਤੇ ਬਾਬਰੀ ਮਸਜਿਦ ਦੇ ਜ਼ਮੀਨੀ ਵਿਵਾਦ ਦੇ ਮਾਮਲੇ ਦੀ ਸੁਣਵਾਈ ਪੂਰੀ ਹੋ ਚੁੱਕੀ ਹੈ। ਫੈਸਲੇ ਦੀ ਅਯੁੱਧਿਆ ਵਿਚ ਸਭ ਨੂੰ ਉਡੀਕ ਹੈ। ਮੁਸਲਿਮ ਚਾਹੁੰਦੇ ਹਨ ਕਿ ਇਸ ਥਾਂ 'ਤੇ ਅਸੀਂ ਨਮਾਜ਼ ਅਦਾ ਕਰਾਂਗੇ, ਜਦਕਿ ਹਿੰਦੂ ਚਾਹੁੰਦੇ ਹਨ ਕਿ ਜ਼ਮੀਨ 'ਤੇ ਸਾਡਾ ਹੱਕ ਹੈ ਅਤੇ ਇੱਥੇ ਰਾਮ ਮੰਦਰ ਹੀ ਬਣਨਾ ਚਾਹੀਦਾ ਹੈ। ਕੋਰਟ ਦਾ ਜੋ ਵੀ ਫੈਸਲਾ ਹੋਵੇਗਾ, ਸਾਰਿਆਂ ਨੂੰ ਸਿਰ ਮੱਥੇ ਪ੍ਰਵਾਨ ਕਰਨਾ ਪਵੇਗਾ। ਅਜਿਹੇ ਵਿਚ ਇੱਥੇ ਭਾਈਚਾਰਕ ਸਾਂਝ ਦੀ ਵੱਡੀ ਮਿਸਾਲ ਦੇਖਣ ਨੂੰ ਮਿਲ ਰਹੀ ਹੈ। ਅਯੁੱਧਿਆ ਵਿਚ ਮੁਸਲਮਾਨਾਂ ਦੀ ਮਿਹਨਤ ਦੇ ਧਾਗੇ 'ਚ ਹਿੰਦੂਆਂ ਦੇ ਆਸਥਾ ਦਾ ਫੁੱਲ ਪਿਰੋਓ ਕੇ ਭਗਵਾਨ ਨੂੰ ਚੜ੍ਹਾਏ ਜਾਂਦੇ ਹਨ।
ਇਕ ਹਿੰਦੀ ਅਖਬਾਰ ਮੁਤਾਬਕ ਫੈਜ਼ਾਬਾਦ ਜਿਸ ਦਾ ਨਾਂ ਹੁਣ ਬਦਲ ਕੇ ਅਯੁੱਧਿਆ ਹੀ ਹੋ ਚੁੱਕਾ ਹੈ। ਇੱਥੇ ਰਾਮ ਜਨਮ ਭੂਮੀ ਦੇ ਆਲੇ-ਦੁਆਲੇ ਬਣੇ ਅਣਗਿਣਤ ਮੰਦਰਾਂ ਤਕ ਫੁੱਲਾਂ ਦੀਆਂ ਕਈ ਦੁਕਾਨਾਂ ਹਨ। ਜੇਕਰ ਤੁਸੀਂ ਵੀ ਕਦੇ ਅਯੁੱਧਿਆ ਜਾਵੋਗੇ ਤਾਂ 90 ਫੀਸਦੀ ਮੁਸਲਿਮ ਪਰਿਵਾਰ ਇਸ ਕੰਮ ਵਿਚ ਲੀਨ ਮਿਲਣਗੇ। ਫੁੱਲਾਂ ਦੇ ਛੋਟੇ-ਛੋਟੇ ਬਾਗਾਂ ਤੋਂ ਰੋਜ਼ਾਨਾ ਫੁੱਲ ਅਯੁੱਧਿਆ ਪਹੁੰਚਦੇ ਹਨ ਅਤੇ ਫਿਰ ਮਾਲਾ, ਗੁਲਦਸਤੇ ਸਮੇਤ ਤਮਾਮ ਸਜਾਵਟੀ ਕਿਸਮਾਂ 'ਚ ਤਬਦੀਲ ਹੋ ਜਾਂਦੇ ਹਨ। ਇੱਥੇ ਫੁੱਲਾਂ ਨਾਲ ਸੱਜੀਆਂ ਦੁਕਾਨਾਂ ਨਜ਼ਰ ਆਉਂਦੀਆਂ ਹਨ, ਕੋਈ ਅਜ਼ਮਲ ਫੁੱਲ ਭੰਡਾਰ ਤਾਂ ਕੋਈ ਅਮੀਨ ਫੁੱਲ ਹਾਊਸ ਦੇ ਨਾਮ ਨਾਲ ਮਸ਼ਹੂਰ ਹੈ।
ਅਜ਼ਮਤੁਲ ਨਿਸ਼ਾ ਸੂਈ 'ਚ ਧਾਗਾ ਪਿਰੋਓ ਕੇ ਗੇਂਦੇ ਦੇ ਫੁੱਲਾਂ ਦਾ ਹਾਰ ਬਣਾ ਰਹੀ ਸੀ। ਉਨ੍ਹਾਂ ਤੋਂ ਜਦੋਂ ਪੁੱੱਛਿਆ ਗਿਆ ਕਿ ਕਿਸ ਮਸਜਿਦ ਜਾਂ ਮਜ਼ਾਰ 'ਤੇ ਇਹ ਫੁੱਲਾਂ ਦਾ ਹਾਰ ਚੜ੍ਹਾਇਆ ਜਾਵੇਗਾ? ਉਨ੍ਹਾਂ ਦਾ ਜਵਾਬ ਸੀ ਕਿ ਨਾ ਇਹ ਤਾਂ ਫੁੱਲ ਮੰਦਰ ਦਾ ਸ਼ਿੰਗਾਰ ਬਣਨਗੇ। ਨਿਸ਼ਾ ਨੂੰ ਇਸ ਗੱਲ ਦਾ ਮਾਣ ਹੈ ਕਿ ਸ਼੍ਰੀਰਾਮ ਦੀ ਜਨਮ ਭੂਮੀ 'ਤੇ ਬਣੇ ਮੰਦਰਾਂ ਵਿਚ ਸ਼ਰਧਾਲੂ ਫੁੱਲ ਚੜ੍ਹਾਉਂਦੇ ਹਨ, ਕਿਤੇ ਨਾ ਕਿਤੇ ਉਨ੍ਹਾਂ ਦੀਆਂ ਦੁਆਵਾਂ ਵੀ ਫੁੱਲਾਂ ਜ਼ਰੀਏ ਸ਼੍ਰੀਚਰਨਾਂ ਤਕ ਪਹੁੰਚਦੀਆਂ ਹਨ।
PMC ਬੈਂਕ ਘਪਲਾ : ਬੰਬਈ ਹਾਈ ਕੋਰਟ ਨੇ RBI ਕੋਲੋਂ 13 ਨਵੰਬਰ ਤੱਕ ਮੰਗਿਆ ਜਵਾਬ
NEXT STORY