ਨਵੀਂ ਦਿੱਲੀ (ਏਜੰਸੀ)- ਨੌਕਰੀ ਦੇ ਨਾਂ 'ਤੇ 40 ਸਾਲਾ ਇਕ ਮਹਿਲਾ ਨੂੰ ਸਾਊਦੀ ਅਰਬ ਵਿਚ ਸਿਰਫ 35 ਹਜ਼ਾਰ ਰੁਪਏ ਵਿਚ ਵੇਚਣ ਦੇ ਸਬੰਧ ਵਿਚ ਸੀ.ਬੀ.ਆਈ. ਦੀ ਸਪੈਸ਼ਲ ਕ੍ਰਾਈਮ ਸੇਲ ਨੇ ਮਨੁੱਖੀ ਤਸਕਰੀ ਦਾ ਮਾਮਲਾ ਦਰਜ ਕੀਤਾ ਹੈ। ਸੂਤਰਾਂ ਦਾ ਕਹਿਣਾ ਹੈ ਕਿ ਕੇਰਲ ਦੀ ਰਹਿਣ ਵਾਲੀ ਮਹਿਲਾ ਕਿਸੇ ਤਰ੍ਹਾਂ ਨਾਲ ਭਾਰਤ ਪਹੁੰਚੀ ਅਤੇ ਮਾਮਲੇ ਦੀ ਸੀ.ਬੀ.ਆਈ. ਜਾਂਚ ਕਰਵਾਉਣ ਲਈ ਦੋ ਸਾਲ ਤੋਂ ਸੰਘਰਸ਼ ਕਰ ਰਹੀ ਹੈ।
ਸੂਤਰਾਂ ਨੇ ਦੱਸਿਆ ਕਿ ਮੈਰੀ (ਨਕਲੀ ਨਾਂ) ਦੇ ਪਤੀ ਦੀ ਮੌਤ ਹੋ ਗਈ ਸੀ ਅਤੇ ਉਹ ਆਪਣੇ ਪੁੱਤਰ ਨਾਲ ਰਹਿੰਦੀ ਹੈ। ਇਕ ਦਿਨ ਉਸ ਨੂੰ ਸਜੋਯ ਨਾਂ ਦਾ ਵਿਅਕਤੀ ਮਿਲਿਆ ਅਤੇ ਵਿਦੇਸ਼ ਵਿਚ ਨੌਕਰੀ ਦਿਵਾਉਣ ਬਾਰੇ ਕਿਹਾ। ਸਜੋਯ ਨੇ ਕਿਹਾ ਕਿ ਸਾਊਦੀ ਅਰਬ ਵਿਚ ਘਰੇਲੂ ਸਹਾਇਕਾ ਦਾ ਕੰਮ ਕਰਨ ਦੇ ਏਵਜ਼ ਵਿਚ ਉਸ ਨੂੰ 25 ਹਜ਼ਾਰ ਰੁਪਏ ਪ੍ਰਤੀ ਮਹੀਨਾ ਤਨਖਾਹ ਮਿਲੇਗੀ। ਪਰ ਵਿਦੇਸ਼ ਭੇਜਣ ਦੇ ਏਵਜ਼ ਵਿਚ ਉਸ ਨੂੰ 15 ਹਜ਼ਾਰ ਰੁਪਏ ਦੇਣੇ ਹੋਣਗੇ। ਸਜੋਏ 5 ਅਪ੍ਰੈਲ 2016 ਨੂੰ ਮੈਰੀ ਨੂੰ ਮਿਲਿਆ ਅਤੇ ਉਸ ਨੂੰ ਮੁੰਬਈ ਲੈ ਗਿਆ। ਮੁੰਬਈ ਵਿਚ ਉਸ ਨੂੰ ਇਕ ਕਮਰੇ ਵਿਚ ਰੱਖਿਆ ਜਿੱਥੇ ਹੋਰ ਵੀ ਔਰਤਾਂ ਸਨ। ਸਜੋਏ ਨੇ ਮੈਰੀ ਦੀ ਮੁਲਾਕਾਤ ਮੁਜੀਬ ਨਾਂ ਦੇ ਵਿਅਕਤੀ ਨਾਲ ਕਰਵਾਈ ਅਤੇ 6 ਅਪ੍ਰੈਲ ਨੂੰ ਉਸ ਨੂੰ ਸਾਊਦੀ ਅਰਬ ਰਵਾਨਾ ਕਰ ਦਿੱਤਾ। ਸਾਊਦੀ ਅਰਬ ਵਿਚ ਉਸ ਨੂੰ ਫਦਾਹ ਅਲ ਅਰਬ ਨਾਮਕ ਵਿਅਕਤੀ ਦੇ ਘਰ ਰੱਖਿਆ ਗਿਆ। ਦੱਸਿਆ ਗਿਆ ਕਿ ਇਕ ਮਹੀਨਾ ਰਹਿਣ ਤੋਂ ਬਾਅਦ ਮੈਰੀ ਨੂੰ ਤਨਖਾਹ ਵਜੋਂ 15 ਹਜ਼ਾਰ ਰੁਪਏ ਦਿੱਤੇ। ਇਸ 'ਤੇ ਉਸ ਨੇ ਤਨਖਾਹ ਘੱਟ ਦੇਣ ਦੀ ਗੱਲ ਕਹੀ ਪਰ ਮੈਰੀ ਨੇ ਪਹਿਲਾਂ ਤੋਂ ਤੈਅ ਤਨਖਾਹ ਤੋਂ ਘੱਟ ਤਨਖਾਹ ਹੋਣ ਕਾਰਨ ਨਾ ਕਰਨ ਦੀ ਇੱਛਾ ਜਤਾਈ। ਸੂਤਰਾਂ ਨੇ ਦੱਸਿਆ ਕਿ ਫਦਾਹ-ਅਲ-ਅਰਬ ਦੀ ਮਾਂ ਨੇ ਮੈਰੀ ਨੂੰ ਦੱਸਿਆ ਕਿ ਉਸ ਨੂੰ ਉਨ੍ਹਾਂ ਨੇ ਇਕ ਭਾਰਤੀ ਏਜੰਟ ਤੋਂ 35 ਹਜ਼ਾਰ ਰੁਪਏ ਵਿਚ ਖਰੀਦਿਆ ਹੈ। ਇਸ ਲਈ ਉਹ ਇਥੋਂ ਨਹੀਂ ਜਾ ਸਕਦੀ। ਇਸ ਤੋਂ ਬਾਅਦ ਤੋਂ ਮੈਰੀ ਨੂੰ ਸਰੀਰਕ ਤਸੀਹੇ ਦਿੱਤੇ ਜਾਣ ਲੱਗੇ।
ਕਈ ਮਹੀਨਿਆਂ ਦੀ ਕੋਸ਼ਿਸ਼ ਨਾਲ ਵਾਪਸ ਪਰਤੀ
ਮੈਰੀ ਨੇ ਭਾਰਤ ਵਿਚ ਆਪਣੇ ਰਿਸ਼ਤੇਦਾਰਾਂ ਨਾਲ ਸੰਪਰਕ ਕਰਕੇ ਵੇਚੇ ਜਾਣ ਦੀ ਕਹਾਣੀ ਦੱਸੀ। ਕਈ ਮਹੀਨੇ ਦੀ ਅਣਥੱਕ ਕੋਸ਼ਿਸ਼ ਤੋਂ ਬਾਅਦ ਉਹ ਭਾਰਤ ਪਰਤ ਗਈ। ਕੇਰਲ ਆ ਕੇ ਉਸ ਨੇ ਪੁਲਸ ਨੂੰ ਸ਼ਿਕਾਇਤ ਦਿੱਤੀ, ਪੁਲਸ ਨੇ ਮਾਮਲਾ ਦਰਜ ਕਰ ਲਿਆ ਹੈ। ਪਰ ਅਜੇ ਤੱਕ ਕਾਰਵਾਈ ਨਹੀਂ ਕੀਤੀ ਗਈ ਹੈ। ਇਸ ਤੋਂ ਬਾਅਦ ਮੈਰੀ ਨੇ ਮਾਮਲੇ ਦੀ ਜਾਂਚ ਸੀ.ਬੀ.ਆਈ. ਤੋਂ ਕਰਵਾਉਣ ਦੀ ਮੰਗ ਕੀਤੀ। ਸੀ.ਬੀ.ਆਈ. ਸੂਤਰਾਂ ਦਾ ਕਹਿਣਾ ਹੈ ਕਿ 21 ਦਸੰਬਰ 2018 ਨੂੰ ਸੀ.ਬੀ.ਆਈ. ਦੀ ਸਪੈਸ਼ਲ ਕ੍ਰਾਈਮ ਟੀਮ ਨੇ ਇਸ ਸਬੰਧ ਵਿਚ ਮਨੁੱਖੀ ਤਸਕਰੀ ਦਾ ਮਾਮਲਾ ਦਰਜ ਕਰਕੇ ਜਾਂਚ ਸ਼ੁਰੂ ਕਰ ਦਿੱਤੀ ਹੈ।
ਪਾਰਟੀ ਲੀਡਰਸ਼ਿਪ ਨਾਲ ਕਦੇ ਨਹੀਂ ਵਿਗੜਨਗੇ ਸੰਬੰਧ- ਗਡਕਰੀ
NEXT STORY