ਗੁਹਾਟੀ— ਆਸਾਮ ਭਾਜਪਾ ਮੁਖੀ ਭਾਬੇਸ਼ ਕਾਲਿਤਾ ਨੇ ਆਪਣੇ ਬਿਆਨ ਨਾਲ ਨਵਾਂ ਵਿਵਾਦ ਖੜ੍ਹਾ ਕਰ ਦਿੱਤਾ ਹੈ। ਉਨ੍ਹਾਂ ਕਿਹਾ ਕਿ ਜਦੋਂ ਸੂਬੇ ਵਿਚ ਪੈਟਰੋਲ ਦੀ ਕੀਮਤ 200 ਰੁਪਏ ਪ੍ਰਤੀ ਲਿਟਰ ਤੱਕ ਹੋ ਜਾਵੇਗੀ ਤਾਂ ਦੋ-ਪਹੀਆ ਵਾਹਨਾਂ ’ਤੇ ਟ੍ਰਿਪਲਿੰਗ ਯਾਨੀ ਕਿ 3 ਸਵਾਰੀਆਂ ਨੂੰ ਬੈਠਣ ਦੀ ਇਜਾਜ਼ਤ ਹੋਵੇਗੀ। ਸਥਾਨਕ ਮੀਡੀਆ ਨੇ ਕਾਲਿਤਾ ਦੇ ਹਵਾਲੇ ਤੋਂ ਕਿਹਾ ਕਿ ਸੂਬੇ ਵਿਚ ਪੈਟਰੋਲ ਦੀ ਕੀਮਤ 200 ਰੁਪਏ ਪ੍ਰਤੀ ਲਿਟਰ ਹੋਣ ਮਗਰੋਂ ਤਿੰਨ ਲੋਕਾਂ ਨੂੰ ਦੋ-ਪਹੀਆ ਵਾਹਨ ਚਲਾਉਣ ਦੀ ਆਗਿਆ ਦਿੱਤੀ ਜਾਵੇਗੀ। ਹਾਲਾਂਕਿ ਸਰਕਾਰ ਤੋਂ ਆਗਿਆ ਲੈਣੀ ਹੋਵੇਗੀ। ਪੈਟਰੋਲ-ਡੀਜ਼ਲ ਦੀਆਂ ਵੱਧਦੀਆਂ ਕੀਮਤਾਂ ਦੀ ਵਜ੍ਹਾ ਕਰ ਕੇ ਭਾਜਪਾ ਆਗੂ ਦਾ ਇਹ ਬਿਆਨ ਜ਼ਖਮਾਂ ’ਤੇ ਲੂਣ ਛਿੜਕਣ ਵਾਲਾ ਹੈ।
ਇਹ ਵੀ ਪੜ੍ਹੋ : ਲਖੀਮਪੁਰ ਕਤਲਕਾਂਡ ਦੀ ਜਾਂਚ ਮਾਮਲੇ ’ਚ UP ਸਰਕਾਰ ਨੂੰ ਸੁਪਰੀਮ ਕੋਰਟ ਨੇ ਫਿਰ ਪਾਈ ਝਾੜ
ਓਧਰ ਕਾਲਿਤਾ ਦੇ ਇਸ ਬਿਆਨ ਦੀ ਕਾਂਗਰਸ ਨੇ ਨਿੰਦਾ ਕੀਤੀ ਹੈ। ਆਸਾਮ ਕਾਂਗਰਸ ਦੇ ਮੀਡੀਆ ਵਿਭਾਗ ਦੀ ਚੇਅਰਪਰਸਨ ਬੋਬੀਤਾ ਸ਼ਰਮਾ ਨੇ ਕਿਹਾ ਕਿ ਇਹ ਗੰਭੀਰ ਚਿੰਤਾ ਦਾ ਵਿਸ਼ਾ ਹੈ ਕਿ ਸੱਤਾਧਾਰੀ ਭਾਜਪਾ ਦੇ ਮੁਖੀ ਭਾਬੇਸ਼ ਕਾਲਿਤਾ ਨੇ ਇਸ ਤਰ੍ਹਾਂ ਦਾ ਅਜੀਬੋ-ਗਰੀਬ ਬਿਆਨ ਦੇ ਰਹੇ ਹਨ। ਉਨ੍ਹਾਂ ਨੇ ਕਿਹਾ ਕਿ ਕੀ ਉਨ੍ਹਾਂ ਨੇ ਮਜ਼ਾਕ ਵਿਚ ਬਿਆਨ ਦਿੱਤਾ ਸੀ ਜਾਂ ਉਹ ਮਜ਼ਾਕੀਆ ਬਣਨਾ ਚਾਹੁੰਦੇ ਸਨ।
ਇਹ ਵੀ ਪੜ੍ਹੋ : ਡਾਕਟਰਾਂ ਦੀ ਲਾਪ੍ਰਵਾਹੀ; ਪੱਥਰੀ ਦੀ ਥਾਂ ਕੱਢ ਦਿੱਤੀ ਕਿਡਨੀ, ਹੁਣ ਹਸਪਤਾਲ ਨੂੰ ਦੇਣਾ ਪਵੇਗਾ ਮੋਟਾ ਜੁਰਮਾਨਾ
ਬੋਬੀਤਾ ਨੇ ਕਿਹਾ ਕਿ ਕੀ ਉਨ੍ਹਾਂ ਨੂੰ ‘ਅੱਛੇ ਦਿਨ’ ਵੀ ਯਾਦ ਹਨ, ਜਿਸ ਦਾ ਵਾਅਦਾ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਕੀਤਾ ਸੀ? ਦੱਸ ਦੇਈਏ ਕਿ ਗੁਹਾਟੀ ਵਿਚ ਮੰਗਲਵਾਰ ਨੂੰ ਪੈਟਰੋਲ ਦੀ ਕੀਮਤ 101.80 ਰੁਪਏ ਪ੍ਰਤੀ ਲਿਟਰ ਸੀ ਅਤੇ ਡੀਜ਼ਲ ਦੀ ਕੀਮਤ 94.27 ਰੁਪਏ ਪ੍ਰਤੀ ਲਿਟਰ ਸੀ।
ਇਹ ਵੀ ਪੜ੍ਹੋ : ਉੱਤਰਾਖੰਡ ’ਚ ਆਫ਼ਤ ਦਾ ਮੀਂਹ, 46 ਲੋਕਾਂ ਦੀ ਮੌਤ ਤੇ 11 ਲਾਪਤਾ, ਤਸਵੀਰਾਂ ’ਚ ਵੇਖੋ ਮੰਜ਼ਰ
ਭਾਜਪਾ ਆਗੂ ਦੇ ਇਸ ਬਿਆਨ ਸਬੰਧੀ ਕੀ ਹੈ ਤੁਹਾਡੀ ਰਾਏ, ਕੁਮੈਂਟ ਬਾਕਸ ’ਚ ਦਿਓ ਜਵਾਬ
ਟੀਕਾਕਰਨ ਦਾ ਅੰਕੜਾ 100 ਕਰੋੜ ਦੇ ਪਾਰ ਪਹੁੰਚਣ ’ਤੇ ਬੋਲੇ PM ਮੋਦੀ- ਭਾਰਤ ਨੇ ਰਚਿਆ ਇਤਿਹਾਸ
NEXT STORY