ਪਟਨਾ— ਬਿਹਾਰ 'ਚ ਆਏ ਦਿਨ ਨਵਾਂ ਘੱਪਲਾ ਉਜ਼ਾਗਰ ਹੋ ਜਾਂਦਾ ਹੈ। ਬਹੁ-ਚਰਚਿਤ ਸ੍ਰਜਨ ਘੱਪਲੇ ਦੇ ਬਾਅਦ ਟਾਇਲਟ ਘੱਪਲਾ ਸਾਹਮਣੇ ਆਇਆ ਸੀ। ਹੁਣ ਖਗੜੀਆ ਜ਼ਿਲੇ 'ਚ ਹੋਏ ਉਪ-ਡਾਕਘਰ ਘੱਪਲਾ ਸਾਹਮਣੇ ਆਇਆ ਹੈ। ਇਨ੍ਹਾਂ ਘੱਪਲਿਆਂ ਦੇ ਚੱਲਦੇ ਵਿਰੋਧੀ ਧਿਰ ਲਗਾਤਾਰ ਰਾਜ ਸਰਕਾਰ 'ਤੇ ਨਿਸ਼ਾਨਾ ਸਾਧ ਰਹੀ ਹੈ।
ਇਹ ਮਾਮਲਾ ਬਿਹਾਰ ਦੇ ਖਗੜੀਆ ਜ਼ਿਲੇ ਦਾ ਹੈ। ਜ਼ਿਲੇ ਦੇ ਮਾਨਸੀ ਉਪ-ਡਾਕਘਰ ਤੋਂ 71 ਲੱਖ ਰੁਪਏ ਦੇ ਘੱਪਲੇ ਦਾ ਮਾਮਲਾ ਸਾਹਮਣੇ ਆਇਆ ਹੈ। ਇਹ ਘੱਪਲਾ 22 ਮਾਰਚ 2010 ਤੋਂ 30 ਅਗਸਤ 2017 ਦੇ ਵਿਚਕਾਰ ਕੀਤਾ ਗਿਆ ਹੈ।
ਜਾਣਕਾਰੀ ਮੁਤਾਬਕ ਖਗੜੀਆ ਪੂਰਵੀ ਅਨੁਮੰਡਲ ਦੇ ਸਹਾਇਕ ਡਾਕ ਅਧਿਕਾਰੀ ਦਿਨੇਸ਼ਵਰ ਪ੍ਰਸਾਦ ਸਾਹ ਨੇ ਤੁਰੰਤ ਉਪ-ਡਾਕਪਾਲ ਸ਼ਕੀਰ, ਡਾਕ ਸਹਾਇਕ, ਅਮਿਤ ਕੁਮਾਰ ਅਮਨ ਅਤੇ ਚੌਥਮ ਪ੍ਰਖੰਡ ਦੇ ਰੋਹੀਆਰ ਪਿੰਡ ਵਾਸੀ ਸ਼ਾਖਾ ਦੇ ਡਾਕਪਾਲ ਸੰਜੀਵ ਕੁਮਾਰ ਖਿਲਾਫ ਵੀਰਵਾਰ ਨੂੰ ਸ਼ਿਕਾਇਤ ਦਰਜ ਕਰਵਾਈ ਸੀ। ਦਿਨੇਸ਼ਵਰ ਪ੍ਰਸਾਦ ਸਾਹ ਨੇ ਕਿਹਾ ਕਿ ਸ਼ਿਕਾਇਤ ਦਰਜ ਕਰਕੇ ਮਾਮਲੇ ਦੀ ਜਾਂਚ ਕੀਤੀ ਜਾ ਰਹੀ ਹੈ।
ਨੇਤਾ ਪ੍ਰਤੀਪੱਖ ਤੇਜਸਵੀ ਯਾਦਵ ਨੇ ਟਵੀਟ ਕਰਦੇ ਹੋਏ ਕਿਹਾ ਕਿ ਬਿਹਾਰ 'ਚ ਹਰ ਸਵੇਰੇ ਘੱਪਲੇ ਦੀ ਸਵੇਰ ਹੁੰਦੀ ਹੈ। ਉਨ੍ਹਾਂ ਨੇ ਲਿਖਿਆ ਕਿ ਨਿਤੀਸ਼ ਸਰਕਾਰ ਦੇ ਚੱਲਦੇ ਹੋਏ ਹੁਣ ਰਾਜ 'ਚ ਉਪ-ਡਾਕਘਰ ਘੱਪਲਾ ਸਾਹਮਣੇ ਆਇਆ ਹੈ। ਹੁਣ ਵੀ ਮੁੱਖਮੰਤਰੀ ਨਿਤੀਸ਼ ਕੁਮਾਰ ਜੀਰੋ ਟਾਲਰੈਂਸ ਦੀ ਨੀਤੀ ਦੀ ਗੱਲ ਕਰਦੇ ਹਨ।
ਗੁਜਰਾਤ ਚੋਣਾਂ: ਭਾਜਪਾ ਨੇ ਜਾਰੀ ਕੀਤੀ 70 ਉਮੀਦਵਾਰਾਂ ਦੀ ਪਹਿਲੀ ਲਿਸਟ
NEXT STORY