ਪਟਨਾ- ਬਿਹਾਰ ’ਚ ਸ਼ਰਾਬਬੰਦੀ ’ਤੇ ਕੇਂਦਰੀ ਮੰਤਰੀ ਜੀਤਨ ਰਾਮ ਮਾਂਝੀ ਹਮੇਸ਼ਾ ਬਿਆਨ ਦਿੰਦੇ ਰਹੇ ਹਨ। ਇਸ ਵਾਰ ਉਨ੍ਹਾਂ ਕਿਹਾ ਕਿ ਅਸੀਂ ਸਾਰੇ ਸਫੇਦਪੋਸ਼ ਰਾਤ ਵੇਲੇ ਸ਼ਰਾਬ ਪੀਂਦੇ ਹਾਂ ਪਰ ਸਾਨੂੰ ਪੁਲਸ ਗ੍ਰਿਫਤਾਰ ਨਹੀਂ ਕਰਦੀ ਹੈ। ਉਨ੍ਹਾਂ ਕਿਹਾ ਕਿ ਅਸੀਂ ਲੋਕ ਰਾਤ ਵੇਲੇ ਸ਼ਰਾਬ ਪੀਂਦੇ ਹਾਂ ਤਾਂ ਸਾਨੂੰ ਨਹੀਂ ਫੜਿਆ ਜਾਂਦਾ ਪਰ ਗਰੀਬ ਨੂੰ ਫੜ ਲਿਆ ਜਾਂਦਾ ਹੈ।
ਜੀਤਨ ਮਾਂਝੀ ਨੇ ਆਪਣੇ ਬਿਆਨ ’ਚ ਕਿਹਾ ਕਿ ਸੀ. ਐੱਮ. ਨਿਤੀਸ਼ ਕੁਮਾਰ ਨੂੰ ਇਸ ਵਿਸ਼ੇ ’ਤੇ ਚਿੰਤਨ ਕਰਨ ਦੀ ਜ਼ਰੂਰਤ ਹੈ। ਅਸੀਂ ਸ਼ਰਾਬਬੰਦੀ ਦੇ ਪੱਖ ’ਚ ਹਾਂ, ਅਜਿਹਾ ਜਤਾਉਂਦੇ ਹੋਏ ਉਨ੍ਹਾਂ ਕਿਹਾ ਕਿ ਅਸੀਂ ਹਮੇਸ਼ਾ ਕਹਿੰਦੇ ਰਹੇ ਹਾਂ ਕਿ ਸ਼ਰਾਬਬੰਦੀ ਕਾਨੂੰਨ ’ਚ ਕੁਝ ਵੀ ਗਲਤ ਨਹੀਂ ਹੈ। ਅਸੀਂ ਸਾਰਿਆਂ ਨੇ ਮਿਲ ਕੇ ਇਸ ਨੂੰ ਲੈ ਕੇ ਕਾਨੂੰਨ ਬਣਾਇਆ ਸੀ। ਇਸ ਨੂੰ ਬੁਰਾ ਕਿਉਂ ਕਹਾਂਗੇ?
ਹਾਲਾਂਕਿ ਉਨ੍ਹਾਂ ਨੇ ਇਸ ਦੇ ਕੰਮਕਾਜ ’ਤੇ ਬੇਨਿਯਮੀਆਂ ਦਾ ਦੋਸ਼ ਲਾਇਆ ਹੈ। ਇਸ ਦੌਰਾਨ ਉਨ੍ਹਾਂ ਨੇ ਦਰਦ ਵੀ ਬਿਆਨ ਕੀਤਾ ਹੈ।
7 ਸਾਲ ਦੀ ਮਾਸੂਮ ਨਾਲ ਦਰਿੰਦਗੀ, ਮਕਾਨ ਮਾਲਕ ਦਾ ਬੇਟਾ ਵਾਰਦਾਤ ਕਰ ਹੋਇਆ ਫਰਾਰ
NEXT STORY