ਨਵੀਂ ਦਿੱਲੀ—ਦਿੱਲੀ ਵਿਧਾਨ ਸਭਾ ਦੀਆਂ 20 ਵਿਧਾਨ ਸਭਾ ਸੀਟਾਂ ਕਾਰਨ ਰਾਜਨੀਤਕ ਸਰਗਰਮੀਆਂ ਨੇ ਇਕ ਵਾਰ ਫਿਰ ਤੋਂ ਤੇਜ਼ ਹੋ ਚੁਕੀਆਂ ਹਨ। ਜਿਸ ਦੌਰਾਨ ਭਾਜਪਾ ਨੇ ਦਿੱਲੀ ਦੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ 'ਤੇ ਦੋਸਤ ਦੇ ਬਹਾਨੇ ਨਿਸ਼ਾਨਾ ਸਾਧਿਆ ਹੈ। ਸ਼ਨੀਵਾਰ ਸਵੇਰੇ ਦਿੱਲੀ ਦੇ ਕਈ ਇਲਾਕਿਆਂ 'ਚ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਦੇ ਨਾਲ ਲਾਲੂ ਯਾਦਵ ਦੇ ਪੋਸਟਰ ਲਗਾਏ ਗਏ। ਇਨ੍ਹਾਂ ਪੋਸਟਰਾਂ 'ਚ ਕੇਜਰੀਵਾਲ 'ਤੇ ਲਾਲੂ ਯਾਦਵ ਨੂੰ ਹੋਈ ਸਜ਼ਾ 'ਤੇ ਚੁੱਪੀ ਸਾਧਣ ਦਾ ਦੋਸ਼ ਲਾਇਆ ਗਿਆ ਹੈ।
ਦਿੱਲੀ ਵਿਧਾਨ ਸਭਾ ਦੇ ਤਰਜਮਾਨ ਤੇਜਿੰਦਰ ਬੱਗਾ ਨੇ ਕਿਹਾ ਕਿ ਅਰਵਿੰਦ ਕੇਜਰੀਵਾਲ ਅੰਨਾ ਅੰਦੋਲਨ ਦੌਰਾਨ ਲਾਲੂ ਯਾਦਵ ਨੂੰ ਨਿਸ਼ਾਨਾ ਬਣਾ ਰਹੇ ਸਨ ਪਰ ਕੇਜਰੀਵਾਲ ਜੋ ਹਰ ਮੁੱਦੇ 'ਤੇ ਬੋਲਦੇ ਸਨ, ਹੁਣ ਲਾਲੂ ਦੀ ਸਜ਼ਾ 'ਤੇ ਪੂਰੀ ਤਰ੍ਹਾਂ ਨਾਲ ਚੁੱਪ ਹਨ। ਪੋਸਟਰ 'ਚ ਲਿਖਿਆ ਹੈ ਕਿ ਇਮਾਨਦਾਰ ਮੁੱਖ ਮੰਤਰੀ ਆਪਣੇ ਦੋਸਤ ਲਾਲੂ ਯਾਦਵ ਦੀ ਸਜ਼ਾ 'ਤੇ ਚੁੱਪ ਕਿਉਂ ਹੈ? ਭਾਵ ਕਿ ਕੇਜਰੀਵਾਲ ਦੀ ਇਮਾਨਦਾਰੀ ਨੂੰ ਲਾਲੂ ਦੇ ਪੋਸਟਰ 'ਚ ਉਸ ਦਾ ਦੋਸਤ ਦੱਸਿਆ ਗਿਆ ਹੈ।
ਦੱਸ ਦਈਏ ਕਿ ਚਾਰਾ ਘੋਟਾਲਾ ਦੇ ਵੱਖ-ਵੱਖ ਮਾਮਲਿਆਂ 'ਚ ਜਦ ਤੋਂ ਬਿਹਾਰ ਦੇ ਸਾਬਕਾ ਮੁੱਖ ਮੰਤਰੀ ਲਾਲੂ ਯਾਦਵ ਨੂੰ ਸਜ਼ਾ ਹੋਈ ਹੈ, ਉਸ ਸਮੇਂ ਤੋਂ ਕੇਜਰੀਵਾਲ ਦੀ ਇਸ ਮੁੱਦੇ 'ਤੇ ਚੁੱਪੀ ਰਾਜਨੀਤਕ ਹਲਕਿਆਂ 'ਚ ਲਗਾਤਾਰ ਚਰਚਾ ਦਾ ਵਿਸ਼ਾ ਬਣੀ ਹੋਈ ਹੈ। ਇਸ ਦੀ ਵਜ੍ਹਾ ਭ੍ਰਿਸ਼ਟਾਚਾਰ ਖਿਲਾਫ ਦਿੱਲੀ 'ਚ ਹੋਇਆ ਅੰਨਾ ਅੰਦੋਲਨ ਹੈ, ਜਿਥੇ ਆਮ ਆਦਮੀ ਪਾਰਟੀ ਉਭਰੀ ਸੀ।
ਕਾਸਗੰਜ ਹਿੰਸਾ : ਪ੍ਰਦਰਸ਼ਨਕਾਰੀ ਨੇ ਬੱਸਾਂ ਨੂੰ ਕੀਤਾ ਅੱਗ ਹਵਾਲੇ, 9 ਗ੍ਰਿਫਤਾਰ
NEXT STORY