ਹਮੀਰਪੁਰ- ਹਿਮਾਚਲ ਪ੍ਰਦੇਸ਼ ਦੇ ਹਮੀਰਪੁਰ ਵਿਧਾਨ ਸਭਾ ਹਲਕੇ ਦੀ ਜ਼ਿਮਨੀ ਚੋਣ ਭਾਜਪਾ ਉਮੀਦਵਾਰ ਆਸ਼ੀਸ਼ ਸ਼ਰਮਾ ਨੇ ਜਿੱਤ ਲਈ ਹੈ। ਉਨ੍ਹਾਂ ਨੇ ਸਖ਼ਤ ਮੁਕਾਬਲੇ 'ਚ ਕਾਂਗਰਸ ਦੇ ਡਾ. ਪੁਸ਼ਪੇਂਦਰ ਵਰਮਾ ਨੂੰ 1571 ਵੋਟਾਂ ਨਾਲ ਹਰਾਇਆ। ਡਾ. ਪੁਸ਼ਪੇਂਦਰ ਵਰਮਾ ਨੂੰ ਕੁੱਲ 25470 ਵੋਟਾਂ ਮਿਲੀਆਂ, ਜਦੋਂ ਕਿ ਆਸ਼ੀਸ਼ ਨੂੰ 27041 ਵੋਟਾਂ ਮਿਲੀਆਂ। ਇਸ ਤੋਂ ਇਲਾਵਾ ਆਜ਼ਾਦ ਉਮੀਦਵਾਰ ਨੰਦ ਲਾਲ ਸ਼ਰਮਾ ਨੂੰ ਸਿਰਫ਼ 74 ਵੋਟਾਂ ਮਿਲੀਆਂ। ਇਸ ਸੀਟ 'ਤੇ 198 ਲੋਕਾਂ ਨੇ NOTA ਦਬਾਇਆ। ਸਾਲ 2017 ਵਿਚ ਵੀ ਕਾਂਗਰਸ ਦੇ ਡਾ. ਪੁਸ਼ਪੇਂਦਰ ਵਰਮਾ ਅਤੇ ਆਜ਼ਾਦ ਉਮੀਦਵਾਰ ਵਜੋਂ ਅਸ਼ੀਸ਼ ਸ਼ਰਮਾ ਆਹਮੋ-ਸਾਹਮਣੇ ਸਨ। ਸਾਲ 2017 'ਚ ਨਰਿੰਦਰ ਠਾਕੁਰ ਭਾਜਪਾ ਦੇ ਉਮੀਦਵਾਰ ਸਨ, ਜਿਨ੍ਹਾਂ ਨੂੰ ਹਾਰ ਦਾ ਸਾਹਮਣਾ ਕਰਨਾ ਪਿਆ ਸੀ।
ਇਹ ਵੀ ਪੜ੍ਹੋ- ਹਿਮਾਚਲ: ਦੇਹਰਾ ਵਿਧਾਨ ਸਭਾ ਸੀਟ ਤੋਂ ਜਿੱਤੀ CM ਦੀ ਪਤਨੀ ਕਮਲੇਸ਼ ਠਾਕੁਰ
ਉਮੀਦਵਾਰ ਦਾ ਨਾਮ |
ਵੋਟਾਂ |
ਆਸ਼ੀਸ਼ ਸ਼ਰਮਾ (ਭਾਜਪਾ) |
27041 |
ਡਾ. ਪੁਸ਼ਪੇਂਦਰ ਵਰਮਾ (ਕਾਂਗਰਸ) |
25470 |
ਹਮੀਰਪੁਰ ਦੇ ਲੋਕਾਂ ਨੇ ਪੈਸੇ ਦੀ ਤਾਕਤ ਦੀ ਵਰਤੋਂ ਨੂੰ ਨਕਾਰਿਆ: ਆਸ਼ੀਸ਼ ਸ਼ਰਮਾ
ਭਾਜਪਾ ਦੇ ਆਸ਼ੀਸ਼ ਸ਼ਰਮਾ ਨੇ ਕਿਹਾ ਕਿ ਹਮੀਰਪੁਰ ਦੇ ਲੋਕਾਂ ਨੇ ਪੈਸੇ ਦੀ ਤਾਕਤ ਦੀ ਵਰਤੋਂ ਨੂੰ ਨਕਾਰ ਦਿੱਤਾ ਹੈ। ਕਾਂਗਰਸ ਸਰਕਾਰ ਵੱਲੋਂ ਚੋਣਾਂ ਵਿਚ ਸਾਜ਼ਿਸ਼ਾਂ ਰਚੀਆਂ ਗਈਆਂ ਪਰ ਹਮੀਰਪੁਰ ਦੇ ਲੋਕਾਂ ਨੇ ਉਨ੍ਹਾਂ ਦੇ ਪੁੱਤਰ ਦਾ ਸਾਥ ਦਿੱਤਾ। ਇਸ ਫਤਵੇ ਲਈ ਉਹ ਹਮੀਰਪੁਰ ਦੇ ਲੋਕਾਂ ਦੇ ਧੰਨਵਾਦੀ ਹਨ। ਇਹ ਹਮੀਰਪੁਰ ਦੇ ਲੋਕਾਂ ਅਤੇ ਭਾਜਪਾ ਦੀ ਜਿੱਤ ਹੈ। ਇਸ ਦੇ ਨਾਲ ਹੀ ਭਾਜਪਾ ਉਮੀਦਵਾਰ ਆਸ਼ੀਸ਼ ਸ਼ਰਮਾ ਦੀ ਪਤਨੀ ਸਵਾਤੀ ਜਾਰ ਨੇ ਕਿਹਾ ਕਿ ਇਹ ਹਮੀਰਪੁਰ ਦੇ ਲੋਕਾਂ ਦੀ ਜਿੱਤ ਹੈ। ਪਹਿਲਾਂ ਵਾਂਗ ਇਸ ਵਾਰ ਵੀ ਲੋਕਾਂ ਨੇ ਵੋਟਾਂ ਪਾ ਕੇ ਆਪਣਾ ਪਿਆਰ ਤੇ ਅਸ਼ੀਰਵਾਦ ਦਿਖਾਇਆ ਹੈ।
ਇਹ ਵੀ ਪੜ੍ਹੋ- ਸ਼ੰਭੂ ਬਾਰਡਰ ਖੋਲ੍ਹਣ ਦੇ ਹੁਕਮਾਂ ਖਿਲਾਫ਼ ਸੁਪਰੀਮ ਕੋਰਟ ਪਹੁੰਚੀ ਹਰਿਆਣਾ ਸਰਕਾਰ
ਸੰਵਿਧਾਨ ਦੀ ਆਤਮਾ 'ਤੇ ਵਾਰ ਕਰਨ ਵਾਲੇ ਮਨਾਉਣਗੇ 'ਸੰਵਿਧਾਨ ਹੱਤਿਆ ਦਿਵਸ' : ਪ੍ਰਿਯੰਕਾ ਗਾਂਧੀ
NEXT STORY