ਭੋਪਾਲ – ਮੱਧ ਪ੍ਰਦੇਸ਼ ਵਿਧਾਨ ਸਭਾ ਚੋਣਾਂ ਲਈ ਨਾਮਜ਼ਦਗੀ ਪ੍ਰਕਿਰਿਆ 9 ਨਵੰਬਰ ਨੂੰ ਖਤਮ ਹੋ ਰਹੀ ਹੈ। ਨਾਮਜ਼ਦਗੀ ਦੌਰਾਨ ਦਿੱਤੇ ਗਏ ਸਹੁੰ ਪੱਤਰਾਂ ਵਿਚ ਸਭ ਪਾਰਟੀਆਂ ਦੇ ਉਮੀਦਵਾਰਾਂ ਨੇ ਆਪਣੀ-ਆਪਣੀ ਜਾਇਦਾਦ ਦਾ ਐਲਾਨ ਕੀਤਾ ਹੈ। ਐਸੋਸੀਏਸ਼ਨ ਫਾਰ ਡੈਮੋਕ੍ਰੇਟਿਕ ਰਿਫਾਰਮ ਅਤੇ ਐੱਮ. ਪੀ. ਇਲੈਕਸ਼ਨ ਵਾਚ ਨੇ ਕਾਂਗਰਸ ਦੇ 171 ਅਤੇ ਭਾਜਪਾ ਦੇ 177 ਉਮੀਦਵਾਰਾਂ ਦੇ ਹਲਫਨਾਮਿਆਂ ਦਾ ਵਿਸ਼ਲੇਸ਼ਣ ਕੀਤਾ ਹੈ। ਇਹ ਹਲਫਨਾਮੇ 4 ਨਵੰਬਰ ਤੱਕ ਭਰੇ ਗਏ ਸਨ। ਐਸੋਸੀਏਸ਼ਨ ਫਾਰ ਡੈਮੋਕ੍ਰੇਟਿਕ ਰਿਫਾਰਮ (ਏ. ਡੀ. ਆਰ.) ਮੁਤਾਬਕ ਇਨ੍ਹਾਂ ਵਿਚੋਂ ਕਾਂਗਰਸ ਦੇ 72 ਫੀਸਦੀ ਅਤੇ ਭਾਜਪਾ ਦੇ 71 ਫੀਸਦੀ ਕਰੋੜਪਤੀ ਉਮੀਦਵਾਰਾਂ ਨੂੰ ਮੁੜ ਚੋਣ ਮੈਦਾਨ ਵਿਚ ਉਤਰਨ ਦਾ ਮੌਕਾ ਦਿੱਤਾ ਗਿਆ ਹੈ।
ਪਿਛਲੀ ਵਾਰ 2013 ਵਿਚ ਹੋਈਆਂ ਅਸੈਂਬਲੀ ਚੋਣਾਂ ਵਿਚ ਕੁਲ 350 ਉਮੀਦਵਾਰ ਕਰੋੜਪਤੀ ਸਨ, ਜਿਨ੍ਹਾਂ ਵਿਚੋਂ ਭਾਜਪਾ ਦੇ 86, ਕਾਂਗਰਸ ਦੇ 49 ਅਤੇ ਬਸਪਾ ਦੇ 6 ਉਮੀਦਵਾਰ ਪ੍ਰਮੁੱਖ ਸਨ। 2013 ਵਿਚ ਇਨ੍ਹਾਂ ਸਭ ਉਮੀਦਵਾਰਾਂ ਦੀ ਔਸਤ ਜਾਇਦਾਦ 5 ਕਰੋੜ ਰੁਪਏ ਸੀ।
ਦੋਵਾਂ ਪਾਰਟੀਆਂ ’ਚ ਦਾਗੀ ਉਮੀਦਵਾਰਾਂ ਨੂੰ ਵੀ ਟਿਕਟਾਂ
ਇਸ ਵਾਰ ਚੋਣਾਂ ਵਿਚ ਕਾਂਗਰਸ-ਭਾਜਪਾ ਨੇ ਦਾਗੀ ਉਮੀਦਵਾਰਾਂ ਨੂੰ ਵੀ ਟਿਕਟਾਂ ਦਿੱਤੀਆਂ ਹਨ। ਭਾਜਪਾ ਦੇ ਮੁਕਾਬਲੇ ਕਾਂਗਰਸ ਵਿਚ ਦਾਗੀ ਉਮੀਦਵਾਰਾਂ ਦੀ ਗਿਣਤੀ ਵਧੇਰੇ ਹੈ। ਭਾਜਪਾ ਦੇ ਜਿਥੇ 36 ਉਮੀਦਵਾਰਾਂ ਵਿਰੁੱਧ ਮਾਮਲੇ ਦਰਜ ਹਨ, ਉਥੇ ਕਾਂਗਰਸ ਦੇ 67 ਉਮੀਦਵਾਰਾਂ ਵਿਰੁੱਧ ਕੇਸ ਬਣੇ ਹੋਏ ਹਨ। ਏ. ਡੀ. ਆਰ. ਬੀ. ਦੀ ਇਕ ਰਿਪੋਰਟ ਮੁਤਾਬਕ ਭਾਜਪਾ ਨੇ 22 ਫੀਸਦੀ ਅਪਰਾਧਿਕ ਰੁਝਾਨ ਵਾਲੇ ਲੋਕਾਂ ਨੂੰ ਉਮੀਦਵਾਰ ਬਣਾਇਆ ਹੈ, ਜਦਕਿ ਕਾਂਗਰਸ ਨੇ ਅਜਿਹੇ 41 ਫੀਸਦੀ ਉਮੀਦਵਾਰਾਂ ਨੂੰ ਚੋਣ ਮੈਦਾਨ ’ਚ ਉਤਾਰਿਆ ਹੈ।
ਸ਼ਿਵਰਾਜ ਸਿੰਘ ਤੋਂ ਦੁੱਗਣੀ ਅਮੀਰ ਹੈ ਪਤਨੀ
ਹਲਫਨਾਮੇ ਮੁਤਾਬਕ ਮੱਧ ਪ੍ਰਦੇਸ਼ ਦੇ ਮੁੱਖ ਮੰਤਰੀ ਸ਼ਿਵਰਾਜ ਸਿੰਘ ਚੌਹਾਨ ਦੀ ਪਤਨੀ ਸਾਧਨਾ ਸਿੰਘ ਕੋਲ ਉਨ੍ਹਾਂ ਤੋਂ ਦੁੱਗਣੀ ਜਾਇਦਾਦ ਹੈ। ਸ਼ਿਵਰਾਜ ਸਿੰਘ ਕੋਲ 43.2 ਲੱਖ ਰੁਪਏ ਦੀ ਚੱਲ ਜਾਇਦਾਦ ਹੈ, ਜਦਕਿ ਉਨ੍ਹਾਂ ਦੀ ਪਤਨੀ ਦੇ ਨਾਂ ’ਤੇ 88.11 ਲੱਖ ਰੁਪਏ ਦੀ ਚੱਲ ਜਾਇਦਾਦ ਹੈ।
ਅਚੱਲ ਜਾਇਦਾਦ ਦੀ ਗੱਲ ਕਰੀਏ ਤਾਂ ਸ਼ਿਵਰਾਜ ਕੋਲ 2 ਕਰੋੜ 83 ਲੱਖ ਰੁਪਏ ਦੀ ਜਾਇਦਾਦ ਹੈ। ਉਨ੍ਹਾਂ ਦੀ ਪਤਨੀ 3 ਕਰੋੜ 52 ਲੱਖ ਰੁਪਏ ਦੀ ਜਾਇਦਾਦ ਦੀ ਮਾਲਕ ਹੈ। ਸ਼ਿਵਰਾਜ ਕੋਲ 45 ਹਜ਼ਾਰ ਰੁਪਏ ਦੀ ਨਕਦੀ ਹੈ। ਪਤਨੀ ਕੋਲ 40 ਹਜ਼ਾਰ ਰੁਪਏ ਹਨ। ਸ਼ਿਵਰਾਜ ਕੋਲ ਕੋਈ ਨਿੱਜੀ ਕਾਰ ਨਹੀਂ ਹੈ। ਪਤਨੀ ਸਾਧਨਾ ਸਿੰਘ ਦੇ ਨਾਂ ’ਤੇ ਡੇਢ ਲੱਖ ਰੁਪਏ ਦੀ ਕੀਮਤ ਵਾਲੀ ਇਕ ਅੰਬੈਸਡਰ ਕਾਰ ਹੈ।
ਜੇਤਲੀ ਦਾ ਟਵੀਟ-ਅਰਥਵਿਵਸਥਾ ਹੋਈ ਮਜ਼ਬੂਤ, ਮਨਮੋਹਨ ਬੋਲੇ-ਜ਼ਖ਼ਮ ਹੋਏ ਡੂੰਘੇ
NEXT STORY