ਸ਼ਿਮਲਾ (ਭਾਸ਼ਾ): ਹਿਮਾਚਲ ਪ੍ਰਦੇਸ਼ ਦੀ ਇਕਲੌਤੀ ਰਾਜ ਸਭਾ ਸੀਟ 'ਤੇ ਸੱਤਾਧਾਰੀ ਕਾਂਗਰਸ ਦੀ ਹਾਰ ਨਾਲ ਵੱਡਾ ਉਲਟਫੇਰ ਵੇਖਣ ਨੂੰ ਮਿਲਿਆ। ਭਾਜਪਾ ਉਮੀਦਵਾਰ ਹਰਸ਼ ਮਹਾਜਨ ਨੇ ਕਾਂਗਰਸ ਦੇ ਜਾਣੇ-ਪਛਾਣੇ ਚਿਹਰੇ ਅਭਿਸ਼ੇਕ ਮਨੂ ਸਿੰਘਵੀ ਨੂੰ ਹਰਾਇਆ। ਇਸ ਨਾਲ ਸਪੱਸ਼ਟ ਤੌਰ 'ਤੇ ਵਿਧਾਨ ਸਭਾ ਵਿਚ ਬੇਭਰੋਸਗੀ ਮਤੇ ਲਈ ਮੰਚ ਤਿਆਰ ਹੋ ਗਿਆ ਹੈ। ਅਧਿਕਾਰੀਆਂ ਨੇ ਦੱਸਿਆ ਕਿ ਮੁਕਾਬਲਾ 34-34 ਵੋਟਾਂ ਨਾਲ ਬਰਾਬਰ ਰਿਹਾ, ਇਸ ਤੋਂ ਬਾਅਦ ‘ਡਰਾਅ’ ਰਾਹੀਂ ਮਹਾਜਨ ਨੂੰ ਜੇਤੂ ਐਲਾਨ ਦਿੱਤਾ ਗਿਆ। 68 ਮੈਂਬਰੀ ਵਿਧਾਨ ਸਭਾ ਵਿਚ 40 ਵਿਧਾਇਕਾਂ ਵਾਲੀ ਕਾਂਗਰਸ ਲਈ ਇਹ ਵੱਡਾ ਝਟਕਾ ਹੈ। ਸੂਬੇ ਵਿਚ ਭਾਜਪਾ ਦੇ 25 ਵਿਧਾਇਕ ਹਨ ਅਤੇ ਤਿੰਨ ਵਿਧਾਇਕ ਆਜ਼ਾਦ ਹਨ। ਰਾਜ ਸਭਾ ਸੀਟ ਦਾ ਨਤੀਜਾ ਰਸਮੀ ਤੌਰ ’ਤੇ ਐਲਾਨੇ ਜਾਣ ਤੋਂ ਪਹਿਲਾਂ ਹੀ ਭਾਜਪਾ ਵੱਲੋਂ ਸੁਖਵਿੰਦਰ ਸਿੰਘ ਸੁੱਖੂ ਦੀ 14 ਮਹੀਨੇ ਪੁਰਾਣੀ ਸਰਕਾਰ ਖ਼ਿਲਾਫ਼ ਬੇਭਰੋਸਗੀ ਮਤਾ ਲਿਆਉਣ ਦੀ ਚਰਚਾ ਤੇਜ਼ ਹੋ ਗਈ ਸੀ।
ਇਹ ਖ਼ਬਰ ਵੀ ਪੜ੍ਹੋ - ਖਨੌਰੀ ਬਾਰਡਰ 'ਤੇ ਜ਼ਖ਼ਮੀ ਹੋਏ ਕਿਸਾਨ ਪ੍ਰਿਤਪਾਲ ਬਾਰੇ ਹਾਈਕੋਰਟ 'ਚ ਹਰਿਆਣਾ ਪੁਲਸ ਦਾ ਹੈਰਾਨੀਜਨਕ ਬਿਆਨ
ਵੋਟਿੰਗ ਤੋਂ ਤਕਰੀਬਨ ਤਿੰਨ ਘੰਟੇ ਬਾਅਦ ਸੁੱਖੂ ਨੇ ਦੋਸ਼ ਲਾਇਆ ਸੀ ਕਿ ਕੇਂਦਰੀ ਰਿਜ਼ਰਵ ਪੁਲਸ ਫੋਰਸ (ਸੀ.ਆਰ.ਪੀ.ਐੱਫ.) ਅਤੇ ਹਰਿਆਣਾ ਪੁਲਸ ਨੇ ਪੰਜ ਤੋਂ ਛੇ ਕਾਂਗਰਸੀ ਅਤੇ ਆਜ਼ਾਦ ਵਿਧਾਇਕਾਂ ਨੂੰ "ਅਗਵਾ" ਕੀਤਾ ਹੈ। ਰਾਜ ਸਭਾ ਸੀਟ ਚੋਣਾਂ ਵਿਚ ਕਾਂਗਰਸ ਨੇ ਇਕ ਵਿਧਾਇਕ ਨੂੰ ਸ਼ਿਮਲਾ ਲਿਆਉਣ ਲਈ ਹੈਲੀਕਾਪਟਰ ਵੀ ਤਾਇਨਾਤ ਕੀਤਾ ਸੀ ਤਾਂ ਜੋ ਉਹ ਵੋਟ ਪਾ ਸਕਣ। ਸੋਸ਼ਲ ਮੀਡੀਆ 'ਤੇ ਪ੍ਰਸਾਰਿਤ ਇਕ ਵੀਡੀਓ ਵਿਚ, ਹਿਮਾਚਲ ਪ੍ਰਦੇਸ਼ ਦੇ ਕੁਝ ਵਿਧਾਇਕਾਂ ਨੂੰ ਕਥਿਤ ਤੌਰ 'ਤੇ ਭਾਜਪਾ ਸ਼ਾਸਿਤ ਹਰਿਆਣਾ ਦੇ ਪੰਚਕੂਲਾ ਵਿਚ ਇਕ ਸਰਕਾਰੀ ਗੈਸਟ ਹਾਊਸ ਦੇ ਬਾਹਰ ਪੰਜ ਕਾਰਾਂ ਵਿਚ ਦੇਖਿਆ ਗਿਆ ਸੀ।
ਫ਼ੈਸਲੇ ਨੂੰ ਚੁਣੌਤੀ ਦੇਵੇਗੀ ਕਾਂਗਰਸ
ਕਾਂਗਰਸ ਪ੍ਰਧਾਨ ਮਲਿਕਾਰਜੁਨ ਖੜਗੇ ਨੇ ਇਸ ਦੌਰਾਨ ਕਿਹਾ ਕਿ ਉਹ ਹਿਮਾਚਲ ਪ੍ਰਦੇਸ਼ ਦੀਆਂ ਚੋਣਾਂ ਨੂੰ ਚੁਣੌਤੀ ਦੇਣਗੇ ਕਿਉਂਕਿ ਦੋਵਾਂ ਉਮੀਦਵਾਰਾਂ ਨੂੰ 34-34 ਵੋਟਾਂ ਮਿਲੀਆਂ ਹਨ ਅਤੇ ਇਹ ਫ਼ੈਸਲਾ ਲਾਟਰੀ ਦੇ ਆਧਾਰ 'ਤੇ ਲਿਆ ਗਿਆ ਹੈ। ਖੜਗੇ ਨੇ ਸਵਾਲ ਚੁੱਕਿਆ, "ਜੇਕਰ ਕੋਈ ਪਾਰਟੀ ਚੁਣੀ ਹੋਈ ਸਰਕਾਰ ਨੂੰ ਤੋੜਦੀ ਹੈ ਤਾਂ ਇਹ ਕਿਸ ਤਰ੍ਹਾਂ ਦਾ ਲੋਕਤੰਤਰ ਹੈ? ਅਜਿਹਾ ਇਸ ਤੋਂ ਪਹਿਲਾਂ ਕਰਨਾਟਕ, ਮਣੀਪੁਰ, ਗੋਆ 'ਚ ਵੀ ਹੋ ਚੁੱਕਾ ਹੈ। ਜਦੋਂ ਉਹ ਚੁਣੇ ਨਹੀਂ ਜਾਂਦੇ ਤਾਂ ਉਹ ਅਜਿਹੇ ਕਦਮ ਚੁੱਕਦੇ ਹਨ ਅਤੇ ਡਰਾ ਧਮਕਾ ਦਿੰਦੇ ਹਨ। ਇਸ ਨਾਲ ਸਰਕਾਰ ਨੂੰ ਤੋੜਦੇ ਹਨ। ਕੀ ਇਹ ਲੋਕਤੰਤਰ ਹੈ?" ਕਾਂਗਰਸੀ ਉਮੀਦਵਾਰ ਦੀ ਹਾਰ ਨਾਲ ਸੁੱਖੂ ਦੀ ਅਗਵਾਈ ਵਾਲੀ ਸਰਕਾਰ ਦੀਆਂ ਮੁਸ਼ਕਿਲਾਂ ਵਧਣ ਦੀ ਸੰਭਾਵਨਾ ਹੈ ਕਿਉਂਕਿ 29 ਫਰਵਰੀ ਨੂੰ ਵਿਧਾਨ ਸਭਾ 'ਚ 2024-25 ਦਾ ਸਾਲਾਨਾ ਬਜਟ ਪਾਸ ਹੋਣਾ ਹੈ ਅਤੇ ਸਦਨ 'ਚ ਬਹੁਮਤ ਸਾਬਤ ਕਰਨਾ ਉਨ੍ਹਾਂ ਲਈ ਵੱਡੀ ਚੁਣੌਤੀ ਹੋ ਸਕਦੀ ਹੈ।
ਨੋਟ - ਇਸ ਖ਼ਬਰ ਬਾਰੇ ਕੁਮੈਂਟ ਬਾਕਸ ਵਿਚ ਦਿਓ ਆਪਣੀ ਰਾਏ।
ਜਗਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8
ਦੇਸ਼ ’ਚ ਕੋਰੋਨਾ ਵਾਇਰਸ ਕਾਰਨ ਮਰਨ ਵਾਲਿਆਂ ਦੀ ਗਿਣਤੀ ਵਧੇ ਕੇ ਹੋਈ 5
NEXT STORY