ਨਵੀਂ ਦਿੱਲੀ-ਪੱਛਮੀ ਬੰਗਾਲ ਦੀ ਮੁੱਖ ਮੰਤਰੀ ਮਮਤਾ ਬੈਨਰਜੀ ਨੇ ਸਥਾਨਾਂ ਦੇ ਨਾਂ ਬਦਲਣ ਨੂੰ ਲੈ ਕੇ ਕੇਂਦਰ ਸਰਕਾਰ 'ਤੇ ਹਮਲਾ ਬੋਲਿਆ ਹੈ। ਮਮਤਾ ਨੇ ਕਿਹਾ ਹੈ ਕਿ ਭਾਜਪਾ ਇਤਿਹਾਸ ਪਰਿਵਰਤਨ, ਨਾਂ ਪਰਿਵਰਤਨ, ਸੰਸਥਾ ਪਰਿਵਰਤਨ ਹੈ ਅਤੇ ਉਹ ਗੇਮ ਪਰਿਵਰਤਨ ਨਹੀਂ ਹੈ। ਮਮਤਾ ਨੇ ਅੱਗੇ ਇਹ ਵੀ ਕਿਹਾ ਹੈ ਕਿ ਦੇਸ਼ ਖਤਰੇ 'ਚ ਹੈ। ਉਹ ਇੰਝ ਦਿਖਾ ਰਹੇ ਹਨ ਕਿ ਜਿਵੇ ਉਨ੍ਹਾਂ ਨੇ ਰਾਸ਼ਟਰ ਨੂੰ ਜਨਮ ਦਿੱਤਾ ਹੈ ਪਰ ਉਹ ਆਜ਼ਾਦੀ ਦੇ ਦੌਰਾਨ ਕਿਤੇ ਵੀ ਨਹੀਂ ਸੀ।
ਆਂਧਰਾ ਪ੍ਰਦੇਸ਼ ਦੇ ਮੁੱਖ ਮੰਤਰੀ ਚੰਦਰਬਾਬੂ ਨੇ ਸੀ. ਬੀ. ਆਈ. ਬਿਆਨ ਨੂੰ ਮਮਤਾ ਬੈਨਰਜੀ ਨੇ ਸਹੀ ਦੱਸਿਆ ਹੈ।ਮਮਤਾ ਨੇ ਕਿਹਾ ਹੈ ਕਿ ਆਂਧਰਾ ਪ੍ਰਦੇਸ਼ ਦੇ ਮੁੱਖ ਮੰਤਰੀ ਚੰਦਰ ਬਾਬੂ ਨਾਇਡੂ ਨੇ ਇਹ ਕਹਿ ਕੇ ਸਹੀ ਕੰਮ ਕੀਤਾ ਹੈ ਕਿ ਉਹ ਕੇਂਦਰੀ ਬਿਓਰੋ ਆਫ ਇਨਵੈਸਟੀਗੇਸ਼ਨ (ਸੀ. ਬੀ. ਆਈ.) ਨੂੰ ਆਪਣੇ ਰਾਜ 'ਚ ਜਾਣ ਦੀ ਆਗਿਆ ਨਹੀਂ ਦੇਵੇਗਾ।
ਜ਼ਿਕਰਯੋਗ ਹੈ ਕਿ ਇਸ ਤੋਂ ਪਹਿਲਾਂ ਕੇਂਦਰ ਸਰਕਾਰ ਨੂੰ ਸਿੱਧੀ ਚੁਣੌਤੀ ਦਿੰਦੇ ਹੋਏ ਆਂਧਰਾ ਪ੍ਰਦੇਸ਼ ਦੇ ਮੁੱਖ ਮੰਤਰੀ ਨਾਰਾ ਚੰਦਰਬਾਬੂ ਨਾਇਡੂ ਦੀ ਸਰਕਾਰ ਨੇ ਕੇਂਦਰੀ ਸਰਕਾਰ ਇਨਵੈਸਟੀਗੇਸ਼ਨ ਬਿਓਰੋ ਨੂੰ ਛਾਪੇਮਾਰੀ ਕਰਨ ਅਤੇ ਜਾਂਚ ਕਰਨ ਦੀ ਇਜ਼ਾਜਤ ਦੇਣ ਤੋਂ ਮਨਾ ਕਰ ਦਿੱਤਾ ਹੈ।ਉਨ੍ਹਾਂ ਦੇ ਇਸ ਫੈਸਲੇ ਨੇ ਸਾਰੀਆਂ ਨੂੰ ਹੈਰਾਨ ਕਰ ਦਿੱਤਾ ਹੈ। ਨਾਇਡੂ ਨੇ ਉਸ ਆਮ ਸਹਿਮਤੀ ਨੂੰ ਵਾਪਸ ਲੈ ਲਿਆ ਹੈ ਜੋ ਦਿੱਲੀ ਸਪੈਸ਼ਲ ਪੁਲਸ ਇਸ਼ਟੈਬਲਿਸ਼ਮੈਂਟ (ਦਿੱਲੀ ਪੁਲਸ ਵਿਸ਼ੇਸ਼ ਸਥਾਪਨਾ ਅਧਿਨਿਯਮ) ਦੇ ਮੈਂਬਰਾਂ ਨੂੰ ਰਾਜ ਦੇ ਅੰਦਰ ਆਪਣੀਆ ਸ਼ਕਤੀਆਂ ਅਤੇ ਆਧਿਕਾਰ ਖੇਤਰ ਦੀ ਵਰਤੋਂ ਕਰਨ ਦੇ ਲਈ ਦਿੱਤੀ ਗਈ ਸੀ। ਇਸ ਤੋਂ ਇਲਾਵਾ ਰਾਜ ਜਾਂਚ ਏਜੰਸੀ (ਏ. ਸੀ. ਬੀ.) ਸੂਬੇ 'ਚ ਸੀ. ਬੀ. ਆਈ. ਦੀ ਜ਼ਿੰਮੇਵਾਰੀਆਂ ਨੂੰ ਨਿਭਾਵੇਗੀ। ਇਸ ਦਾ ਮਤਲਬ ਇਹ ਹੈ ਕਿ ਹੁਣ ਸੀ. ਬੀ. ਆਈ. ਆਂਧਰਾ ਪ੍ਰਦੇਸ਼ ਦੀ ਸੀਮਾ ਦੇ ਅੰਦਰ ਸਿੱਧਾ ਕਿਸੇ ਮਾਮਲੇ 'ਚ ਦਸਤਖਤ ਨਹੀਂ ਕਰ ਸਕਦੀ ਹੈ।
ਕਾਂਗਰਸ ਦੀ ਪਹਿਲੀ ਲਿਸਟ ਜਾਰੀ, 9 ਮੁਸਲਿਮ ਉਮੀਦਵਾਰਾਂ ਨੂੰ ਦਿੱਤੀ ਟਿਕਟ
NEXT STORY