ਸੁਲਤਾਨਪੁਰ (ਭਾਸ਼ਾ)- ਉੱਤਰ ਪ੍ਰਦੇਸ਼ ਦੇ ਸੁਲਤਾਨਪੁਰ ਤੋਂ ਭਾਰਤੀ ਜਨਤਾ ਪਾਰਟੀ (ਭਾਜਪਾ) ਸੰਸਦ ਮੈਂਬਰ ਅਤੇ ਸਾਬਕਾ ਕੇਂਦਰੀ ਮੰਤਰੀ ਮੇਨਕਾ ਗਾਂਧੀ ਆਪਣੇ ਚੋਣ ਖੇਤਰ 'ਚ ਭਾਜਪਾ ਉਮੀਦਵਾਰ ਦੀ ਚੋਣ ਪ੍ਰਚਾਰ ਦੌਰਾਨ ਮੀਂਹ ਨਾਲ ਵਧੀ ਫਿਸਲਣ ਕਾਰਨ ਸੜਕ 'ਤੇ ਡਿੱਗ ਗਈ। ਜਿਸ ਕਾਰਨ ਮੇਨਕਾ ਗਾਂਧੀ ਜ਼ਖ਼ਮੀ ਹੋ ਗਈ। ਮੇਨਕਾ ਬਾਡੀ ਚੋਣਾਂ ਦੌਰਾਨ ਭਾਜਪਾ ਉਮੀਦਵਾਰਾਂ ਦੇ ਪੱਖ 'ਚ ਪ੍ਰਚਾਰ ਲਈ ਆਪਣੇ ਦੌਰੇ ਦੇ ਪਹਿਲੇ ਦਿਨ ਸੋਮਵਾਰ ਨੂੰ ਘਾਸੀਗੰਜ ਵਾਰਡ ਪਹੁਚੀ।
ਜਦੋਂ ਉਹ ਆਪਣੀ ਕਾਰ ਤੋਂ ਉਤਰ ਕੇ ਲੋਕਾਂ ਨੂੰ ਮਿਲਣ ਲਈ ਅੱਗੇ ਵਧਣ ਲੱਗੀ ਤਾਂ ਮੀਂਹ ਕਾਰਨ ਫੈਲੇ ਚਿੱਕੜ 'ਚ ਪੈਰ ਫਿਸਲਣ ਕਾਰਨ ਉਹ ਡਿੱਗ ਗਈ। ਹਾਲਾਂਕਿ ਉਨ੍ਹਾਂ ਨਾਲ ਚੱਲ ਰਹੇ ਲੋਕਾਂ ਨੇ ਉਨ੍ਹਾਂ ਨੂੰ ਤੁਰੰਤ ਚੁੱਕਿਆ। ਇਸ ਘਟਨਾ 'ਚ ਮੇਨਕਾ ਨੂੰ ਮਾਮੂਲੀ ਸੱਟਾਂ ਵੀ ਲੱਗੀਆਂ ਹਨ। ਦੱਸਣਯੋਗ ਹੈ ਕਿ ਸ਼ਹਿਰ 'ਚ ਤੇਜ਼ ਮੀਂਹ ਦੇ ਨਾਲ ਗੜ੍ਹੇਮਾਰੀ ਵੀ ਹੋ ਰਹੀ ਹੈ, ਜਿਸ ਕਾਰਨ ਸ਼ਹਿਰ 'ਚ ਜਗ੍ਹਾ-ਜਗ੍ਹਾ ਪਾਣੀ ਭਰ ਗਿਆ ਸੀ।
ਦਰਦਨਾਕ ਹਾਦਸਾ, ਬੱਸ ਦੀ ਲਪੇਟ 'ਚ ਆਉਣ ਨਾਲ ਮਾਂ-ਪਿਓ ਤੇ ਬੱਚੇ ਦੀ ਮੌਤ
NEXT STORY