ਨਵੀਂ ਦਿੱਲੀ - ਕੋਰੋਨਾ ਮਹਾਮਾਰੀ ਦੇ ਵੱਧਦੇ ਕਹਿਰ ਵਿਚਾਲੇ ਇਸ ਇਨਫੈਕਸ਼ਨ ਨੂੰ ਲੈ ਕੇ ਹੁਣ ਤੱਕ ਕਈ ਜਾਂਚ ਹੋ ਚੁੱਕੇ ਹਨ। ਇਸ ਨਾਲ ਹੀ ਕੋਰੋਨਾ ਕਿਹੜੇ ਲੋਕਾਂ ਨੂੰ ਪ੍ਰਭਾਵਿਤ ਕਰ ਰਿਹਾ ਅਤੇ ਕਿਹੜੇ ਲੋਕ ਇਸ ਤੋਂ ਥੋੜ੍ਹਾ ਬਚੇ ਹੋਏ ਹਨ ਇਸ ਨੂੰ ਲੈ ਕੇ ਵੀ ਕਾਫੀ ਜਾਂਚ ਹੋ ਰਹੇ ਹਨ। ਉਥੇ ਹੀ ਹੁਣ ਇੱਕ ਜਾਂਚ ਦੀ ਰਿਪੋਰਟ 'ਚ ਦਾਅਵਾ ਕੀਤਾ ਗਿਆ ਹੈ ਕਿ 'ਓ' ਬਲੱਡ ਗਰੁੱਪ ਵਾਲਿਆਂ 'ਚ ਕੋਰੋਨਾ ਇਨਫੈਕਸ਼ਨ ਦਾ ਖ਼ਤਰਾ ਘੱਟ ਹੁੰਦਾ ਹੈ। ਇਸ ਦਾ ਅਧਿਐਨ ਕਰਨ ਵਾਲੇ ਖੋਜਕਾਰਾਂ ਨੇ ਆਪਣੇ ਰਿਸਰਚ 'ਚ ਪਾਇਆ ਕਿ 'ਓ' ਬਲੱਡ ਗਰੁੱਪ ਵਾਲੇ ਜੇਕਰ ਬੀਮਾਰ ਪੈਂਦੇ ਵੀ ਹਨ ਤਾਂ ਗੰਭੀਰ ਨਤੀਜਿਆਂ ਦੀ ਸੰਭਾਵਨਾ ਕਾਫ਼ੀ ਘੱਟ ਹੁੰਦੀ ਹੈ।
ਕੋਰੋਨਾ ਪੀੜਤਾਂ 'ਚ ‘ਓ' ਪਾਜ਼ੇਟਿਵ ਵਾਲਿਆਂ ਦੀ ਸੰਖਿਆ ਬਹੁਤ ਘੱਟ
ਇਹ ਸ਼ੋਧ ਪਤ੍ਰਿਕਾ ‘ਬਲੱਡ ਐਡਵਾਂਸੇਜ' 'ਚ ਪ੍ਰਕਾਸ਼ਿਤ ਹੋਇਆ ਹੈ। ਜਿਸ 'ਚ ਖੋਜਕਾਰ ਅਤੇ ਯੂਨੀਵਰਸਿਟੀ ਆਫ ਸਾਉਦਰਨ ਡੈਨਮਾਰਕ ਦੇ ਟੋਰਬਨ ਰਬੈਂਰਗਟਨ ਨੇ 4.73 ਲੱਖ ਤੋਂ ਜ਼ਿਆਦਾ ਲੋਕਾਂ ਦਾ ਕੋਰੋਨਾ ਟੈਸਟ ਕੀਤਾ ਅਤੇ ਸਰਵੇ 'ਚ ਪਾਇਆ ਗਿਆ ਕਿ ਕੋਰੋਨਾ ਪੀੜਤਾਂ 'ਚ ‘ਓ' ਪਾਜ਼ੇਟਿਵ ਵਾਲਿਆਂ ਦੀ ਗਿਣਤੀ ਬਹੁਤ ਘੱਟ ਸੀ। ਉਥੇ ਹੀ ਕੋਰੋਨਾ ਪੀੜਤਾਂ 'ਚ ਏ, ਬੀ ਅਤੇ ਏਬੀ ਬਲੱਡ ਗਰੁੱਪ ਵਾਲਿਆਂ ਦੀ ਗਿਣਤੀ ਸਭ ਤੋਂ ਜ਼ਿਆਦਾ ਸੀ। ਇਸ ਰਿਸਰਚ 'ਚ ਖੋਜਕਾਰ ਏ, ਬੀ ਅਤੇ ਏਬੀ ਬਲੱਡ ਗਰੁੱਪ ਵਿਚਾਲੇ ਪੀੜਤਾਂ ਦੀ ਦਰ 'ਚ ਕੋਈ ਮਹੱਤਵਪੂਰਣ ਫਰਕ ਨਹੀਂ ਲੱਭ ਸਕੇ। ਜਾਂਚ 'ਚ ਇਹ ਵੀ ਦੱਸਿਆ ਗਿਆ ਕਿ ਕੋਰੋਨਾ ਦੀ ਹੀ ਤਰ੍ਹਾਂ ‘ਓ' ਬਲੱਡ ਗਰੁੱਪ ਵਾਲਿਆਂ ਨੂੰ ਮਲੇਰੀਆ ਤੋਂ ਬਹੁਤ ਖ਼ਤਰਾ ਨਹੀਂ ਹੁੰਦਾ। ਉਥੇ ਹੀ ‘ਏ' ਗਰੁੱਪ ਵਾਲਿਆਂ ਨੂੰ ਪਲੇਗ ਦਾ ਖ਼ਤਰਾ ਵੀ ਘੱਟ ਹੁੰਦਾ ਹੈ।
ਜਾਣੋਂ ਇਸ ਕੀ ਹੈ ਕਾਰਨ
ਰਿਸਰਚ ਕਰਨ ਵਾਲੇ ਖੋਜਕਾਰਾਂ ਨੇ ਦੱਸਿਆ ਕਿ ਏ ਅਤੇ ਏਬੀ ਬਲੱਡ ਗਰੁੱਪ ਵਾਲਿਆਂ ਨੂੰ ਸਾਹ ਲੈਣ 'ਚ ਜ਼ਿਆਦਾ ਮੁਸ਼ਕਿਲ ਹੁੰਦੀ ਹੈ। ਕੋਰੋਨਾ ਇਨਫੈਕਸ਼ਨ ਕਾਰਨ ਉਨ੍ਹਾਂ ਦੇ ਫੇਫੜਿਆਂ ਨੂੰ ਨੁਕਸਾਨ ਪੁੱਜਣ ਦੀ ਦਰ ਜ਼ਿਆਦਾ ਹੁੰਦੀ ਹੈ। ਕੋਰੋਨਾ ਨਾਲ ਜੇਕਰ ਇਹ ਪ੍ਰਭਾਵਿਤ ਹੁੰਦੇ ਹਨ ਤਾਂ ਇਨ੍ਹਾਂ ਦੋਨਾਂ ਬਲੱਡ ਗਰੁੱਪ ਵਾਲਿਆਂ ਦੀ ਕਿਡਨੀ 'ਤੇ ਵੀ ਅਸਰ ਪੈ ਸਕਦਾ ਹੈ ਅਤੇ ਡਾਇਲੀਸਿਸ ਤੱਕ ਦੀ ਲੋੜ ਪੈ ਸਕਦੀ ਹੈ।
ਦੇਸ਼ 'ਚ ਕੋਰੋਨਾ ਮਾਮਲੇ 74 ਲੱਖ ਦੇ ਪਾਰ, 24 ਘੰਟੇ 'ਚ ਆਏ ਇਨ੍ਹੇ ਮਾਮਲੇ
NEXT STORY