ਸ਼੍ਰੀਨਗਰ— ਜੰਮੂ-ਕਸ਼ਮੀਰ ਦੇ ਕੁਪਵਾੜਾ ਜ਼ਿਲੇ 'ਚ ਮੁਕਾਬਲੇ ਤੋਂ ਬਾਅਦ ਸ਼ੁੱਕਰਵਾਰ ਦੀ ਸਵੇਰ ਇਕ ਅੱਤਵਾਦੀ ਦੀ ਲਾਸ਼ ਬਰਾਮਦ ਕੀਤੀ ਗਈ। ਅਧਿਕਾਰਤ ਸੂਤਰਾਂ ਨੇ ਦੱਸਿਆ ਕਿ ਕੁਪਵਾੜਾ ਦੇ ਲੋਲਾਬ 'ਚ ਕੰਠਪੁਰ ਪਿੰਡ 'ਚ ਅੱਤਵਾਦੀਆਂ ਦੀ ਮੌਜੂਦਗੀ ਬਾਰੇ ਇਕ ਗੁਪਤ ਸੂਚਨਾ ਮਿਲਣ ਤੋਂ ਬਾਅਦ ਵੀਰਵਾਰ ਦੀ ਸ਼ਾਮ ਸੁਰੱਖਿਆ ਫੋਰਸਾਂ ਨੇ ਇਕ ਤਲਾਸ਼ੀ ਮੁਹਿੰਮ ਚਲਾਈ। ਸੁਰੱਖਿਆ ਕਰਮਚਾਰੀ ਜਦੋਂ ਖੇਤਰ 'ਚ ਅੱਗੇ ਵਧ ਰਹੇ ਸਨ ਤਾਂ ਅੱਤਵਾਦੀਆਂ ਨੇ ਗੋਲੀਬਾਰੀ ਕਰਨੀ ਸ਼ੁਰੂ ਕਰ ਦਿੱਤੀ। ਸੁਰੱਖਿਆ ਫੋਰਸਾਂ ਨੇ ਵੀ ਜਵਾਬੀ ਕਾਰਵਾਈ ਕੀਤੀ। ਅੱਤਵਾਦੀਆਂ ਦੇ ਇਕ ਮਸਜਿਦ 'ਚ ਲੁਕੇ ਹੋਣ ਦੀ ਖਬਰ ਸੀ।
ਵੱਡੀ ਗਿਣਤੀ 'ਚ ਲੋਕਾਂ ਨੇ ਸੁਰੱਖਿਆ ਫੋਰਸਾਂ ਦੇ ਖਿਲਾਫ ਨਾਅਰੇ ਲਗਾਉਂਦੇ ਹੋਏ ਜਾਮੀਆ ਮਸਜਿਦ ਨੂੰ ਘੇਰ ਲਿਆ। ਸੁਰੱਖਿਆ ਫੋਰਸਾਂ ਨੇ ਪਥਰਾਅ ਕਰ ਰਹੇ ਪ੍ਰਦਰਸ਼ਨਕਾਰੀਆਂ ਨੂੰ ਦੌੜਾਉਣ ਲਈ ਲਾਠੀਚਾਰਜ ਕੀਤਾ। ਸੁਰੱਖਿਆ ਫੋਰਸਾਂ ਨੇ ਸਬਰ ਵਰਤਦੇ ਹੋਏ ਕਾਰਵਾਈ ਕੀਤੀ ਤਾਂ ਕਿ ਕੋਈ ਨਾਗਰਿਕ ਹਤਾਹਤ ਨਾ ਹੋਵੇ। ਸੂਤਰਾਂ ਨੇ ਦੱਸਿਆ ਕਿ ਸਥਾਨਕ ਵਾਸੀਆਂ ਨੇ ਸ਼ੁੱਕਰਵਾਰ ਨੂੰ ਮੁਕਬਾਲੇ ਵਾਲੀ ਜਗ੍ਹਾ ਤੋਂ ਕੁਝ ਦੂਰੀ 'ਤੇ ਇਕ ਅੱਤਵਾਦੀ ਦੀ ਲਾਸ਼ ਬਰਾਮਦ ਕੀਤੀ। ਮਾਰੇ ਗਏ ਅੱਤਵਾਦੀ ਦੀ ਲਾਸ਼ ਨੂੰ ਪੁਲਸ ਪਛਾਣ ਲਈ ਲੈ ਗਈ ਹੈ। ਮਾਰੇ ਗਏ ਅੱਤਵਾਦੀ ਦੇ ਕੋਲੋਂ ਇਕ ਏ.ਕੇ. ਰਾਈਫਲ, ਇਕ ਮੈਗਜ਼ੀਨ ਅਤੇ ਇਕ ਹੱਥ ਗੋਲਾ ਵੀ ਬਰਾਮਦ ਕੀਤਾ ਗਿਆ ਹੈ।
ਤਸਵੀਰਾਂ 'ਚ ਦੇਖੋ ਨਵਜੋਤ ਸਿੰਘ ਸਿੱਧੂ ਦਾ Stylish ਪਰਿਵਾਰ, ਬੇਟੀ ਨੂੰ ਹੈ ਮਾਡਲਿੰਗ ਦਾ ਸ਼ੌਂਕ
NEXT STORY