ਦੇਹਰਾਦੂਨ/ਰੁੜਕੀ- ਉੱਤਰਾਖੰਡ 'ਚ ਹਰਿਦੁਆਰ ਜ਼ਿਲ੍ਹੇ ਦੇ ਰੁੜਕੀ 'ਚ ਮੰਗਲਵਾਰ ਨੂੰ ਇਕ ਕੰਧ ਡਿੱਗਣ ਕਾਰਨ ਇੱਟਾਂ ਦੇ ਭੱਠੇ 'ਤੇ ਕੰਮ ਕਰਨ ਵਾਲੇ ਕਈ ਮਜ਼ਦੂਰ ਦੱਬ ਗਏ ਅਤੇ ਹੁਣ ਤੱਕ 5 ਲਾਸ਼ਾਂ ਬਰਾਮਦ ਕਰ ਲਈਆਂ ਗਈਆਂ ਹਨ, ਜਦਕਿ ਤਿੰਨ ਹੋਰ ਜ਼ਖਮੀ ਹਾਲਤ 'ਚ ਹਸਪਤਾਲ 'ਚ ਭਰਤੀ ਹਨ। ਪੁਲਸ ਸੂਤਰਾਂ ਨੇ ਦੱਸਿਆ ਕਿ ਅੱਜ ਸਵੇਰੇ ਰੁੜਕੀ ਇਲਾਕੇ ਦੇ ਪਿੰਡ ਲਹਿਬੋਲੀ 'ਚ ਇੱਟਾਂ ਦੇ ਭੱਠੇ 'ਚ ਪਕਾਉਣ ਲਈ ਮਜ਼ਦੂਰ ਚਿਮਨੀ 'ਚ ਇੱਟਾਂ ਭਰ ਰਹੇ ਸਨ। ਇਸ ਦੌਰਾਨ ਅਚਾਨਕ ਕੰਧ ਡਿੱਗ ਗਈ ਅਤੇ ਨੇੜੇ ਖੜ੍ਹੇ ਮਜ਼ਦੂਰ ਮਲਬੇ ਹੇਠਾਂ ਦੱਬ ਗਏ।
ਇਹ ਵੀ ਪੜ੍ਹੋ- ਮਾਂ ਵੈਸ਼ਣੋ ਦੇਵੀ ਯਾਤਰਾ: ਇਸ ਸਾਲ 2013 ਦੀ ਯਾਤਰਾ ਦੇ ਅੰਕੜਿਆਂ ਦਾ ਵੀ ਟੁੱਟਾ ਰਿਕਾਰਡ
ਫਿਲਹਾਲ ਜੇ. ਸੀ. ਬੀ. ਨਾਲ ਮਲਬਾ ਹਟਾਉਣ ਦਾ ਕੰਮ ਚੱਲ ਰਿਹਾ ਹੈ। ਐਸ. ਪੀ ਦੇਹਾਤ ਸਮੇਤ ਪੁਲਸ ਅਧਿਕਾਰੀ ਮੌਕੇ 'ਤੇ ਪਹੁੰਚ ਗਏ ਹਨ। ਮੰਗਲੌਰ ਥਾਣੇ ਦੇ ਇੰਚਾਰਜ ਪ੍ਰਦੀਪ ਬਿਸ਼ਟ ਨੇ ਦੱਸਿਆ ਕਿ ਹੁਣ ਤੱਕ ਪੰਜ ਲਾਸ਼ਾਂ ਕੱਢੀਆਂ ਜਾ ਚੁੱਕੀਆਂ ਹਨ, ਜਦਕਿ ਤਿੰਨ ਮਜ਼ਦੂਰਾਂ ਦੀ ਹਾਲਤ ਨਾਜ਼ੁਕ ਬਣੀ ਹੋਈ ਹੈ, ਜਿਨ੍ਹਾਂ ਨੂੰ ਹਸਪਤਾਲ ਦਾਖਲ ਕਰਵਾਇਆ ਗਿਆ ਹੈ।
ਜਗਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8
ਰਾਜਸਥਾਨ ਦੇ CM ਦਾ ਐਲਾਨ, ਕਾਂਗਰਸ ਸਰਕਾਰ ਦੀਆਂ ਸਹੂਲਤਾਂ ਰਹਿਣਗੀਆਂ ਜਾਰੀ
NEXT STORY