ਜੈਪੁਰ- ਰਾਜਸਥਾਨ ਦੇ ਜੈਪੁਰ 'ਚ ਭਿਆਨਕ ਸੜਕ ਹਾਦਸਾ ਵਾਪਰ ਗਿਆ। ਇਸ ਹਾਦਸੇ ਵਿਚ ਇਕ ਨਵ-ਵਿਆਹੇ ਲਾੜੇ-ਲਾੜੀ ਸਮੇਤ 5 ਲੋਕਾਂ ਦੀ ਮੌਤ ਹੋ ਗਈ। ਇਸ ਹਾਦਸੇ ਵਿਚ ਚਾਰ ਹੋਰ ਗੰਭੀਰ ਜ਼ਖਮੀ ਵੀ ਹੋਏ ਹਨ। ਹਾਦਸਾ ਰਾਜਸਥਾਨ ਦੇ ਦੌਸਾ-ਮਨੋਹਰਪੁਰ ਹਾਈਵੇਅ 'ਤੇ ਮੰਗਲਵਾਰ ਦੇਰ ਰਾਤ ਵਾਪਰਿਆ, ਜਦੋਂ ਇਕ ਟਰੱਕ ਅਤੇ ਜੀਪ ਦੀ ਆਹਮਣੇ-ਸਾਹਮਣੇ ਟੱਕਰ ਹੋ ਗਈ।
ਇਹ ਵੀ ਪੜ੍ਹੋ- ਪਹਾੜ 'ਤੇ ਚੜ੍ਹਾਈ ਸਮੇਂ ਥੱਕ ਗਏ ਸੁਪਾਰੀ ਕਿੱਲਰ ! ਰਾਜਾ ਰਘੂਵੰਸ਼ੀ ਨੂੰ ਮਾਰਨ ਤੋਂ ਕੀਤਾ ਇਨਕਾਰ, ਫ਼ਿਰ ਸੋਨਮ ਨੇ...
ਵੱਡੀ ਜੀਪ (ਤੂਫਾਨ) 'ਚ ਸਵਾਰ ਸਾਰੇ ਲੋਕ ਇਕ ਵਿਆਹ ਸਮਾਰੋਹ ਵਿਚ ਸ਼ਾਮਲ ਹੋਣ ਤੋਂ ਬਾਅਦ ਮੱਧ ਪ੍ਰਦੇਸ਼ ਵਾਪਸ ਪਰਤ ਰਹੇ ਸਨ। ਗੱਡੀ ਵਿਚ ਲਾੜਾ, ਲਾੜਾ ਅਤੇ ਉਨ੍ਹਾਂ ਦੇ ਪਰਿਵਾਰਕ ਮੈਂਬਰਾਂ ਸਮੇਤ ਲਗਭਗ 14 ਤੋਂ 15 ਲੋਕ ਸਵਾਰ ਸਨ। ਜਿਵੇਂ ਹੀ ਕਾਰ ਰਾਏਸਰ ਦੇ ਨੇੜੇ ਪਹੁੰਚੀ, ਉਸ ਨੇ ਕੰਟਰੋਲ ਗੁਆ ਦਿੱਤਾ ਅਤੇ ਹਾਦਸਾ ਵਾਪਰ ਗਿਆ। ਹਾਦਸੇ 'ਚ 5 ਲੋਕਾਂ ਦੀ ਮੌਕੇ 'ਤੇ ਹੀ ਮੌਤ ਹੋ ਗਈ, ਜਦੋਂ ਕਿ ਜ਼ਖਮੀਆਂ ਨੂੰ ਇਲਾਜ ਲਈ ਨੇੜਲੇ ਹਸਪਤਾਲ ਲਿਜਾਇਆ ਗਿਆ। ਉਨ੍ਹਾਂ ਦੀ ਹਾਲਤ ਗੰਭੀਰ ਦੱਸੀ ਜਾ ਰਹੀ ਹੈ।
ਇਹ ਵੀ ਪੜ੍ਹੋ- ਪਿਕਨਿਕ ਮਨਾਉਣ ਗਏ ਨੌਜਵਾਨਾਂ ਨਾਲ ਵਾਪਰ ਗਿਆ ਭਾਣਾ; ਘਰਾਂ 'ਚ ਵਿਛੇ ਸੱਥਰ, ਮਾਪਿਆਂ ਦਾ ਰੋ-ਰੋ ਬੁਰਾ ਹਾਲ
ਹਾਦਸੇ ਮਗਰੋਂ ਮੌਕੇ 'ਤੇ ਹਫੜਾ-ਦੜਫੀ ਮਚ ਗਈ ਅਤੇ ਹਾਈਵੇਅ 'ਤੇ ਲੰਬਾ ਜਾਮ ਲੱਗ ਗਿਆ। ਸੂਚਨਾ ਮਿਲਦੇ ਹੀ ਰਾਏਸਰ ਥਾਣਾ ਪੁਲਸ ਤੁਰੰਤ ਮੌਕੇ 'ਤੇ ਪਹੁੰਚੀ ਅਤੇ ਰਾਹਤ ਤੇ ਬਚਾਅ ਕੰਮ ਸ਼ੁਰੂ ਕੀਤਾ। ਘਟਨਾ ਤੋਂ ਬਾਅਦ ਪੁਲਸ ਨੇ ਹਾਦਸੇ ਦੇ ਸਹੀ ਕਾਰਨਾਂ ਦਾ ਪਤਾ ਲਗਾਉਣ ਲਈ ਜਾਂਚ ਸ਼ੁਰੂ ਕਰ ਦਿੱਤੀ। ਪੀੜਤਾਂ ਦੀ ਪਛਾਣ ਫਿਲਹਾਲ ਕੀਤੀ ਜਾ ਰਹੀ ਹੈ। ਮਿਲੀ ਜਾਣਕਾਰੀ ਮੁਤਾਬਕ ਜੀਪ ਅਤੇ ਟਰੱਕ ਦੀ ਟੱਕਰ ਇੰਨੀ ਭਿਆਨਕ ਸੀ ਕਿ ਜੀਪ ਦੇ ਪਰਖੱਚੇ ਉੱਡ ਗਏ ਅਤੇ ਉਸ ਵਿਚ ਸਵਾਰ ਲੋਕਾਂ ਵਿਚ ਚੀਕ-ਪੁਕਾਰ ਮਚ ਗਈ।
ਇਹ ਵੀ ਪੜ੍ਹੋ- 'ਉਹਨੂੰ ਮਾਰ ਦਿਓ, ਵਿਧਵਾ ਬਣ ਮੈਂ ਤੇਰੇ ਨਾਲ ਕਰਾਂਗੀ ਵਿਆਹ', ਖੁੱਲ੍ਹ ਗਿਆ ਰਾਜਾ ਦੇ ਕਤਲ ਦਾ 'ਰਾਜ਼'
ਜਗਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8
Sonam-Raja: ਰਾਜਾ ਦੇ ਦੋਸਤ ਦਾ ਸੋਨਮ ਨੂੰ ਲੈ ਕੇ ਵੱਡਾ ਖ਼ੁਲਾਸਾ, ਵਿਆਹ ਤੇ ਹਨੀਮੂਨ ਨੂੰ ਲੈ ਕੇ ਆਖੀ ਇਹ ਗੱਲ
NEXT STORY