ਬਰੇਲੀ- ਇਕ ਪਿੰਡ 'ਚ ਵਿਆਹ ਸਮਾਰੋਹ 'ਚ ਉਸ ਸਮੇਂ ਹੰਗਾਮਾ ਸ਼ੁਰੂ ਹੋ ਗਿਆ ਜਦੋਂ ਨਸ਼ੇ 'ਚ ਟੱਲੀ ਲਾੜੇ ਨੇ ਲਾੜੀ ਦੀ ਬਜਾਏ ਆਪਣੇ ਦੋਸਤ ਨੂੰ ਜੈਮਾਲਾ ਪਹਿਨਾ ਦਿੱਤੀ। ਇਸ ਤੋਂ ਬਾਅਦ ਲਾੜੇ ਨੇ ਦਾਜ ਦੀ ਮੰਗ ਵੀ ਕੀਤੀ ਅਤੇ ਆਪਣੀ ਮਨਪਸੰਦ ਕੁੜੀ ਨਾਲ ਵਿਆਹ ਕਰਨ ਦੀ ਗੱਲ ਕਹੀ। ਇਸ 'ਤੇ ਨਾਰਾਜ਼ ਲਾੜੀ ਨੇ ਵਿਆਹ ਤੋਂ ਇਨਕਾਰ ਕਰ ਦਿੱਤਾ। ਫਿਰ ਲਾੜੀ ਦੇ ਪਿਤਾ ਨੇ ਪੁਲਸ ਨੂੰ ਬੁਲਾਇਆ ਅਤੇ ਇਸ ਮਾਮਲੇ ਦੀ ਸ਼ਿਕਾਇਤ ਕੀਤੀ। ਪੁਲਸ ਨੇ ਲਾੜੇ ਅਤੇ ਉਸ ਦੇ ਪਰਿਵਾਰ ਖ਼ਿਲਾਫ਼ ਕਾਰਵਾਈ ਸ਼ੁਰੂ ਕਰ ਦਿੱਤੀ ਹੈ। ਇਹ ਘਟਨਾ ਉੱਤਰ ਪ੍ਰਦੇਸ਼ ਦੇ ਬਰੇਲੀ ਜ਼ਿਲ੍ਹੇ ਦੇ ਇਕ ਪਿੰਡ ਦੀ ਹੈ। ਪੀਲੀਭੀਤ ਜ਼ਿਲ੍ਹੇ ਦੇ ਬਰਖੇੜਾ ਥਾਣਾ ਖੇਤਰ ਦੇ ਗਜਰਯਾ ਪਿੰਡ ਦੇ ਰਹਿਣ ਵਾਲੇ ਰਵਿੰਦਰ ਕੁਮਾਰ ਦਾ ਵਿਆਹ ਬਰੇਰਲੀ ਦੇ ਇਕ ਪਿੰਡ 'ਚ ਤੈਅ ਹੋਇਆ ਸੀ। ਐਤਵਾਰ ਸ਼ਾਮ ਬਾਰਾਤ ਆਈ ਅਤੇ ਵਿਆਹ ਦੀਆਂ ਰਸਮਾਂ ਸ਼ੁਰੂ ਹੋਈਆਂ। ਵਿਆਹ ਦੀ ਰਸਮ ਤੋਂ ਬਾਅਦ ਬਾਰਾਤੀ ਨਾਸ਼ਤਾ ਕਰ ਰਹੇ ਸਨ, ਉਦੋਂ ਨਸ਼ੇ 'ਚ ਟੱਲੀ ਲਾੜੇ ਨੇ ਵਿਆਹ ਸਮਾਰੋਹ 'ਚ ਗੜਬੜ ਕਰ ਦਿੱਤੀ।
ਇਹ ਵੀ ਪੜ੍ਹੋ : Birth Certificate ਨੂੰ ਲੈ ਕੇ ਹਾਈ ਕੋਰਟ ਨੇ ਸੁਣਾਇਆ ਅਹਿਮ ਫ਼ੈਸਲਾ
ਜਦੋਂ ਜੈਮਾਲਾ ਦੀ ਰਸਮ ਸ਼ੁਰੂ ਹੋਈ ਤਾਂ ਲਾੜੀ ਨੇ ਲਾੜੇ ਨੂੰ ਹਾਰ ਪਹਿਨਾਇਆ ਪਰ ਸ਼ਰਾਬੀ ਲਾੜੇ ਨੇ ਦੁਰਵਿਵਹਾਰ ਕਰਨਾ ਸ਼ੁਰੂ ਕਰ ਦਿੱਤਾ ਅਤੇ ਆਪਣੇ ਹੀ ਦੋਸਤ ਨੂੰ ਹਾਰ ਪਹਿਨਾਉਣ ਲੱਗਾ। ਇਹ ਦੇਖ ਕੇ ਸਾਰੇ ਹੈਰਾਨ ਰਹਿ ਗਏ। ਜਦੋਂ ਲਾੜੀ ਨੂੰ ਇਸ ਬਾਰੇ ਪਤਾ ਲੱਗਾ ਤਾਂ ਉਸ ਨੇ ਤੁਰੰਤ ਵਿਆਹ ਕਰਨ ਤੋਂ ਇਨਕਾਰ ਕਰ ਦਿੱਤਾ। ਇਸ ਤੋਂ ਬਾਅਦ ਲਾੜੇ ਨੇ ਦਾਜ ਦੀ ਮੰਗ ਕੀਤੀ ਅਤੇ ਕਿਹਾ ਕਿ ਜੇਕਰ ਉਸ ਨੂੰ ਉਸਦੀ ਪਸੰਦ ਦੀ ਕੁੜੀ ਨਹੀਂ ਮਿਲੀ ਤਾਂ ਉਹ ਵਿਆਹ ਨਹੀਂ ਕਰੇਗਾ। ਲਾੜੀ ਅਤੇ ਉਸ ਦੇ ਪਰਿਵਾਰ ਨੂੰ ਇਸ ਗੱਲ ਦਾ ਬੁਰਾ ਲੱਗਾ ਅਤੇ ਉਨ੍ਹਾਂ ਨੇ ਲਾੜੇ ਨੂੰ ਮਨਾਉਣ ਦੀ ਕੋਸ਼ਿਸ਼ ਕੀਤੀ ਪਰ ਉਹ ਆਪਣੀ ਗੱਲ 'ਤੇ ਅੜਿਆ ਰਿਹਾ। ਇਸ ਘਟਨਾ ਤੋਂ ਬਾਅਦ ਦੋਵਾਂ ਧਿਰਾਂ ਵਿਚਕਾਰ ਝਗੜਾ ਵਧ ਗਿਆ। ਲਾੜਾ ਅਤੇ ਲਾੜੀ ਪੱਖ ਆਪਸ ਵਿੱਚ ਲੜਨ ਲੱਗ ਪਏ, ਜਿਸ ਨਾਲ ਮਾਹੌਲ ਹੋਰ ਵੀ ਵਿਗੜ ਗਿਆ। ਲਾੜੀ ਦੇ ਪਿਤਾ ਨੇ 112 'ਤੇ ਫ਼ੋਨ ਕਰਕੇ ਪੁਲਸ ਨੂੰ ਫ਼ੋਨ ਕੀਤਾ। ਪੁਲਸ ਨੇ ਮੌਕੇ 'ਤੇ ਪਹੁੰਚ ਕੇ ਸਥਿਤੀ ਨੂੰ ਕਾਬੂ ਕੀਤਾ। ਲਾੜੇ ਅਤੇ ਉਸ ਦੇ ਪਿਤਾ ਨੂੰ ਪੁਲਸ ਸਟੇਸ਼ਨ ਲਿਜਾਇਆ ਗਿਆ। ਲਾੜੀ ਦੇ ਪਿਤਾ ਨੇ ਪੁਲਸ ਸਟੇਸ਼ਨ 'ਚ ਸ਼ਿਕਾਇਤ ਦਰਜ ਕਰਵਾ ਕੇ ਵਿਆਹ ਦੇ ਖਰਚਿਆਂ ਲਈ ਮੁਆਵਜ਼ੇ ਦੀ ਮੰਗ ਕੀਤੀ। ਪੁਲਸ ਨੇ ਲਾੜੇ ਅਤੇ ਉਸ ਦੇ ਪਿਤਾ ਵਿਰੁੱਧ ਦਾਜ ਅਤੇ ਸ਼ਾਂਤੀ ਭੰਗ ਕਰਨ ਦੀਆਂ ਧਾਰਾਵਾਂ ਤਹਿਤ ਮਾਮਲਾ ਦਰਜ ਕੀਤਾ ਹੈ। ਲਾੜੇ ਦੇ ਮਾੜੇ ਵਿਵਹਾਰ ਕਾਰਨ ਵਿਆਹ ਟੁੱਟ ਗਿਆ ਅਤੇ ਕੁੜੀ ਵਾਲਿਆਂ ਨੇ ਬਾਰਾਤੀਆਂ ਨੂੰ ਬਾਹਰ ਦਾ ਰਸਤਾ ਦਿਖਾ ਦਿੱਤਾ।
ਇਹ ਵੀ ਪੜ੍ਹੋ : ਪ੍ਰੇਮੀ ਨੂੰ ਮਿਲਣ ਲਈ ਹੋਟਲ 'ਚ ਬੁਲਾਇਆ, ਕਮਰੇ 'ਚ ਦਾਖ਼ਲ ਹੋਣ ਤੋਂ ਪਹਿਲਾਂ ਹੀ ਕੁੜੀ...
ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8
ਸੋਸ਼ਲ ਮੀਡੀਆ 'ਤੇ ਪਰੋਸੀ ਜਾ ਰਹੀ ਅਸ਼ਲੀਲ ਤੇ ਭੱਦੀ ਸਮੱਗਰੀ ਨੂੰ ਲੈ ਕੇ ਬਣੇਗਾ ਕਾਨੂੰਨ
NEXT STORY