ਨਵੀਂ ਦਿੱਲੀ — ਸਰਕਾਰੀ ਦੂਰਸੰਚਾਰ ਕੰਪਨੀ ਭਾਰਤ ਸੰਚਾਰ ਨਿਗਮ ਲਿਮਟਿਡ (BSNL) ਲੰਮੇ ਸਮੇਂ ਤੋਂ ਭਾਰੀ ਵਿੱਤੀ ਘਾਟੇ ਦਾ ਸਾਹਮਣਾ ਕਰ ਰਹੀ ਹੈ ਜਿਸ ਕਾਰਨ ਸਰਕਾਰ ਇਸ ਦਾ ਵਿੱਤੀ ਬੋਝ ਘੱਟ ਕਰਨ ਬਾਰੇ ਲਗਾਤਾਰ ਵਿਚਾਰ ਕਰ ਰਹੀ ਹੈ। ਇਹੀ ਵਜ੍ਹਾ ਹੈ ਕਿ ਕੇਂਦਰ ਸਰਕਾਰ ਲਾਗਤ ਨੂੰ ਘੱਟ ਕਰਨ ਅਤੇ ਕੰਪਨੀ ਦੇ ਮਾਲੀਆ ’ਚ ਸੁਧਾਰ ਲਈ 80,000 ਕਰਮਚਾਰੀਆਂ ਨੂੰ ਸਵੈ-ਇੱਛੁਕ ਰਿਟਾਇਰਮੈਂਟ ਸਕੀਮ (VRS) ਤਹਿਤ ਰਿਟਾਇਰਮੈਂਟ ਦੇਣ ’ਤੇ ਵਿਚਾਰ ਕਰ ਰਹੀ ਹੈ। ਸੂਤਰਾਂ ਅਨੁਸਾਰ ਕੰਪਨੀ ਜੇਕਰ ਇਨ੍ਹਾਂ ਕਰਮਚਾਰੀਆਂ ਨੂੰ ਜਲਦ ‘ਨਮਸਤੇ’ ਕਹਿੰਦੀ ਹੈ ਤਾਂ ਇਸ ਦੇ ਵੇਜ਼ ਬਿੱਲ (ਮਜ਼ਦੂਰੀ ਭੁਗਤਾਨ) ਨਾਲ ਕਰੀਬ 7,500 ਕਰੋਡ਼ ਰੁਪਏ ਬਚ ਜਾਣਗੇ। ਬੀ. ਐੱਸ. ਐੱਨ. ਐੱਲ. ਸਾਲ ਭਰ ਆਪਣੇ ਕਰਮਚਾਰੀਆਂ ਦੀ ਤਨਖਾਹ ’ਚ 14,155 ਕਰੋਡ਼ ਰੁਪਏ ਖਰਚ ਕਰਦੀ ਹੈ।
ਜ਼ਿਕਰਯੋਗ ਹੈ ਕਿ ਦੂਰਸੰਚਾਰ ਸੇਵਾਦਾਤਾ ਕੰਪਨੀ ’ਚ ਅਜੇ ਕਰੀਬ 1.59 ਕਰਮਚਾਰੀ ਹਨ, ਇਨ੍ਹਾਂ ’ਚੋਂ 1.05 ਲੱਖ ਅਜਿਹੇ ਕਰਮਚਾਰੀ ਹਨ ਜੋ 50 ਸਾਲ ਦੀ ਉਮਰ ਪਾਰ ਕਰ ਚੁੱਕੇ ਹਨ। ਬੀ. ਐੱਸ. ਐੱਨ. ਐੱਲ. ਨੇ ਕਰਮਚਾਰੀਆਂ ਨੂੰ ਆਕਰਸ਼ਕ ਵੀ. ਆਰ. ਐੱਸ. ਪਲਾਨ ਦੇਣ ਦੀ ਯੋਜਨਾ ਦੀ ਮਨਜ਼ੂਰੀ ਲਈ ਸਰਕਾਰ ਕੋਲ ਜੋ ਪ੍ਰਸਤਾਵ ਭੇਜਿਆ ਸੀ, ਉਸ ਨੂੰ ਮਨਜ਼ੂਰੀ ਮਿਲ ਗਈ ਹੈ। ਸਰਕਾਰ ਵੱਲੋਂ ਮਨਜ਼ੂਰੀ ਮਿਲਣ ਤੋਂ ਬਾਅਦ ਬੀ. ਐੱਸ. ਐੱਨ. ਐੱਲ. ਆਪਣੀ ਇਸ ਯੋਜਨਾ ’ਤੇ ਕੰਮ ਸ਼ੁਰੂ ਕਰਨ ਜਾ ਰਹੀ ਹੈ। ਦੱਸਿਆ ਜਾਂਦਾ ਹੈ ਕਿ ਵੀ. ਆਰ. ਐੱਸ. ਪ੍ਰੋਗਰਾਮ 30 ਦਿਨਾਂ ਦੀ ਮਿਆਦ ਲਈ ਖੋਲ੍ਹਿਆ ਜਾਵੇਗਾ।
VRS ਦੇ ਦਿਸ਼ਾ-ਨਿਰਦੇਸ਼ਾਂ ਦੀ ਸਮੀਖਿਅਾ ਲਈ ਕਮੇਟੀ ਗਠਿਤ
ਸਰਕਾਰ ਨੇ ਬੀ. ਐੱਸ. ਐੱਨ. ਐੱਲ. ਅਤੇ ਮਹਾਨਗਰ ਟੈਲੀਫੋਨ ਨਿਗਮ ਲਿਮਟਿਡ (ਐੱਮ. ਟੀ. ਐੱਨ. ਐੱਲ.) ਦੇ ਕਰਮਚਾਰੀਆਂ ਲਈ ਵੀ. ਆਰ. ਐੱਸ. ਦੇ ਦਿਸ਼ਾ-ਨਿਰਦੇਸ਼ਾਂ ਦੀ ਸਮੀਖਿਅਾ ਲਈ ਇਕ ਕਮੇਟੀ ਦਾ ਗਠਨ ਵੀ ਕਰ ਦਿੱਤਾ ਹੈ। ਉਮੀਦ ਹੈ ਕਿ ਕਮੇਟੀ ਅੱਜ ਆਪਣੀ ਰਿਪੋਰਟ ਜਮ੍ਹਾ ਕਰ ਦੇਵੇ। ਕੰਪਨੀ ਦੇ ਕੁਲ ਮਾਲੀਅਾ ਦਾ ਤਿੰਨ ਚੌਥਾਈ ਹਿੱਸਾ ਕਰਮਚਾਰੀਆਂ ਦੀ ਤਨਖਾਹ ਦੇਣ ’ਚ ਖਰਚ ਹੋ ਜਾਂਦਾ ਹੈ। ਅਜਿਹੇ ’ਚ 80,000 ਕਰਮਚਾਰੀਆਂ ਨੂੰ ਵੀ. ਆਰ. ਐੱਸ. ਦੇਣ ਤੋਂ ਬਾਅਦ ਕੰਪਨੀ ਨੂੰ ਮਾਲੀਆ ’ਚ ਵਾਧੇ ਦੀ ਉਮੀਦ ਹੈ। ਇੰਪਲਾਈਜ਼ ਯੂਨੀਅਨ ਅਨੁਸਾਰ ਬੀ. ਐੱਸ. ਐੱਨ. ਐੱਲ. ਦਾ ਮਾਲੀਆ 32,000 ਕਰੋਡ਼ ਤੋਂ ਘਟ ਕੇ 18,000 ਕਰੋਡ਼ ਰਹਿ ਗਿਆ ਹੈ।
ਪੀ.ਐੱਮ. ਮੋਦੀ ਨੇ ਸਟੈਚੂ ਆਫ ਯੂਨਿਟੀ 'ਤੇ ਸਰਦਾਰ ਪਟੇਲ ਨੂੰ ਦਿੱਤੀ ਸ਼ਰਧਾਂਜਲੀ
NEXT STORY