ਸ਼ਿਮਲਾ— ਹਿਮਾਚਲ ਪ੍ਰਦੇਸ਼ ਵਿਚ ਪਿਛਲੇ 24 ਘੰਟਿਆਂ ਦੌਰਾਨ ਲਗਾਤਾਰ ਮੀਂਹ ਕਾਰਨ ਸ਼ਿਮਲਾ ਵਿਚ ਇਕ ਚਾਰ ਮੰਜ਼ਿਲਾ ਇਮਾਰਤ ਢਹਿ-ਢੇਰੀ ਹੋ ਗਈ। ਇਹ ਘਟਨਾ ਛੋਟਾ ਸ਼ਿਮਲਾ 'ਚ ਵਾਪਰੀ। ਦੱਸਿਆ ਜਾ ਰਿਹਾ ਹੈ ਕਿ ਜਿਸ ਸਮੇਂ ਇਹ ਘਟਨਾ ਵਾਪਰੀ, ਉਸ ਸਮੇਂ ਇਮਾਰਤ ਅੰਦਰ ਕੋਈ ਨਹੀਂ ਸੀ। ਇਮਾਰਤ ਨੂੰ ਭਾਰੀ ਨੁਕਸਾਨ ਪੁੱਜਾ ਹੈ। ਇਸ ਦੇ ਨਾਲ ਹੀ ਆਲੇ-ਦੁਆਲੇ ਦੇ ਮਕਾਨਾਂ ਨੂੰ ਖਤਰਾ ਪੈਦਾ ਹੋ ਗਿਆ ਹੈ।
ਐੱਸ. ਡੀ. ਐੱਮ. ਨੀਰਜ ਚਾਂਦਲਾ ਨੇ ਮੌਕੇ 'ਤੇ ਪਹੁੰਚ ਕੇ ਹਾਲਾਤ ਦਾ ਜਾਇਜ਼ਾ ਲਿਆ। ਆਲੇ-ਦੁਆਲੇ ਦੇ ਮਕਾਨ ਖਾਲੀ ਕਰਵਾ ਦਿੱਤੇ ਗਏ ਹਨ। ਉਨ੍ਹਾਂ ਨੇ ਦੱਸਿਆ ਕਿ ਇਹ ਇਮਾਰਤ ਅਜੇ ਹਾਲ ਹੀ 'ਚ ਬਣੀ ਸੀ, ਜੋ ਡਿੱਗ ਗਈ ਹੈ। ਦੱਸ ਦੇਈਏ ਕਿ ਹਿਮਾਚਲ 'ਚ ਸ਼ਨੀਵਾਰ ਨੂੰ ਭਾਰੀ ਮੀਂਹ ਦਾ ਖਦਸ਼ਾ ਜ਼ਾਹਰ ਕਰਦੇ ਹੋਏ ਆਰੇਂਜ ਅਲਰਟ ਜਾਰੀ ਕੀਤਾ ਗਿਆ ਸੀ।
ਭਾਰੀ ਮੀਂਹ ਪੈਣ ਨਾਲ ਸ਼ਿਮਲਾ 'ਚ ਕਈ ਥਾਵਾਂ 'ਤੇ ਨਾਲੀਆਂ ਦਾ ਪਾਣੀ ਘਰਾਂ ਅਤੇ ਦੁਕਾਨਾਂ 'ਚ ਭਰ ਗਿਆ। ਭਾਰੀ ਮੀਂਹ ਕਾਰਨ ਨਦੀਆਂ ਅਤੇ ਨਾਲਿਆਂ ਦੇ ਪਾਣੀ ਦਾ ਪੱਧਰ ਵੱਧਣ ਨਾਲ ਮੈਦਾਨੀ ਇਲਾਕਿਆਂ ਵਿਚ ਖਤਰਾ ਪੈਦਾ ਹੋ ਗਿਆ ਹੈ।
ਮੌਸਮ ਵਿਗਿਆਨ ਕੇਂਦਰ ਸ਼ਿਮਲਾ ਦੇ ਡਾਇਰੈਕਟਰ ਡਾ. ਮਨਮੋਹਨ ਸਿੰਘ ਨੇ ਦੱਸਿਆ ਕਿ ਅਗਲੇ 12 ਘੰਟਿਆਂ ਤੱਕ ਸੂਬੇ ਦੇ 9 ਜ਼ਿਲਿਆਂ-ਬਿਲਾਸਪੁਰ, ਚੰਬਾ, ਕਾਂਗੜਾ, ਮੰਡੀ, ਸ਼ਿਮਲਾ, ਸੋਨਲ, ਕਾਂਗੜਾ, ਸਿਰਮੌਰ ਅਤੇ ਕੁੱਲੂ ਵਿਚ ਹਨ੍ਹੇਰੀ ਅਤੇ ਮੀਂਹ ਦਾ ਆਰੇਂਜ ਅਲਰਟ ਜਾਰੀ ਕੀਤੀ ਗਿਆ ਹੈ। ਇਸ ਦੌਰਾਨ ਇਕ-ਦੋ ਥਾਵਾਂ 'ਤੇ ਗਰਜ ਨਾਲ ਤੇਜ਼ ਮੀਂਹ ਅਤੇ 30 ਤੋਂ 40 ਦੀ ਰਫਤਾਰ ਨਾਲ ਗਰਜ ਨਾਲ ਹਵਾਵਾਂ ਚੱਲਣ ਦੀ ਸੰਭਾਵਨਾ ਹੈ।
ਜੰਮੂ-ਕਸ਼ਮੀਰ 'ਚ ਕੋਵਿਡ-19 ਨਾਲ ਬਜ਼ੁਰਗ ਬੀਬੀ ਦੀ ਮੌਤ, ਮ੍ਰਿਤਕਾਂ ਦਾ ਅੰਕੜਾ ਵਧਿਆ
NEXT STORY