ਜਬਲਪੁਰ- ਐਤਵਾਰ ਤੜਕੇ ਇਕ ਬੱਸ ਦੇ ਬੇਕਾਬੂ ਹੋ ਕੇ ਪਲਟਣ ਨਾਲ ਉਸ 'ਚ ਸਵਾਰ ਤਿੰਨ ਲੋਕਾਂ ਦੀ ਮੌਤ ਹੋ ਗਈ ਅਤੇ 25 ਤੋਂ ਵੱਧ ਜ਼ਖ਼ਮੀ ਹੋ ਗਏ। ਪੁਲਸ ਸੂਤਰਾਂ ਅਨੁਸਾਰ ਉੱਤਰ ਪ੍ਰਦੇਸ਼ ਦੇ ਅਯੁੱਧਿਆ ਤੋਂ ਮਹਾਰਾਸ਼ਟਰ ਦੇ ਨਾਗਪੁਰ ਜਾ ਰਹੀ ਬੱਸ ਤੜਕੇ ਜਬਲਪੁਰ ਜ਼ਿਲ੍ਹੇ ਦੇ ਬਰਗੀ ਥਾਣਾ ਖੇਤਰ ਦੇ ਰਾਮਨਪੁਰ ਘਾਟੀ 'ਚ ਬੇਕਾਬੂ ਹੋ ਕੇ ਪਲਟ ਗਈ।
ਇਹ ਵੀ ਪੜ੍ਹੋ : ਭਿਆਨਕ ਗਰਮੀ ਕਾਰਨ ਬਦਲਿਆ ਸਕੂਲਾਂ ਦਾ ਸਮਾਂ
ਹਾਦਸੇ 'ਚ 2 ਲੋਕਾਂ ਦੀ ਘਟਨਾ ਵਾਲੀ ਜਗ੍ਹਾ ਮੌਤ ਹੋ ਗਈ, ਜਦੋਂ ਕਿ ਜ਼ਖ਼ਮੀ ਇਕ ਔਰਤ ਨੇ ਸਿਵਨੀ ਜ਼ਿਲ੍ਹੇ ਦੇ ਲਖਨਾਦੌਨ 'ਚ ਇਲਾਜ ਦੌਰਾਨ ਦਮ ਤੋੜ ਦਿੱਤਾ। ਬੱਸ 'ਚ ਲਗਭਗ 36 ਯਾਤਰੀ ਸਵਾਰ ਦੱਸੇ ਗਏ ਹਨ। ਜ਼ਖ਼ਮੀਆਂ 'ਚੋਂ ਕੁਝ ਨੂੰ ਸਿਵਨੀ ਜ਼ਿਲ੍ਹੇ ਦੇ ਲਖਨਾਦੌਨ 'ਚ ਤਾਂ ਕੁਝ ਨੂੰ ਜਬਲਪੁਰ 'ਚ ਦਾਖ਼ਲ ਕਰਵਾਇਆ ਗਿਆ ਹੈ। ਪੁਲਸ ਮਾਮਲੇ 'ਚ ਸ਼ਿਕਾਇਤ ਦਰਜ ਕਰ ਕੇ ਜਾਂਚ 'ਚ ਜੁਟ ਗਈ ਹੈ।
ਜਗਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8
ਸਮੁੰਦਰੀ ਫੌਜ ਲਈ ਸਵਦੇਸ਼ੀ ਫ੍ਰਿਗੇਟ 'ਤਵਸਿਆ' ਲਾਂਚ
NEXT STORY