ਜੈਪੁਰ- ਇਕ ਕਾਰ ਦੇ ਟਰੱਕ ਨਾਲ ਟਕਰਾਉਣ ਕਾਰਨ ਇਕ ਜੋੜੇ ਸਣੇ 5 ਲੋਕਾਂ ਦੀ ਮੌਤ ਹੋ ਗਈ, ਜਦੋਂ ਕਿ ਤਿੰਨ ਹੋਰ ਜ਼ਖ਼ਮੀ ਹੋ ਗਏ। ਪੁਲਸ ਨੇ ਇਹ ਜਾਣਕਾਰੀ ਦਿੱਤੀ। ਇਹ ਭਿਆਨਕ ਹਾਦਸਾ ਰਾਜਸਥਾਨ ਦੇ ਦੌਸਾ ਜ਼ਿਲ੍ਹੇ 'ਚ ਵਾਪਰਿਆ। ਉਸ ਨੇ ਦੱਸਿਆ ਕਿ ਕਾਰ 'ਚ ਸਵਾਰ ਲੋਕ ਮਹਾਕੁੰਭ ਤੋਂ ਪਰਤ ਰਹੇ ਸਨ। ਪੁਲਸ ਅਨੁਸਾਰ ਇਹ ਹਾਦਸਾ ਮੰਗਲਵਾਰ ਨੂੰ ਦੌਸਾ ਬਾਈਪਾਸ 'ਤੇ ਹੋਇਆ। ਕਾਰ 'ਚ 6 ਲੋਕ ਸਵਾਰ ਸਨ, ਜਿਨ੍ਹਾਂ 'ਚੋਂ 5 ਦੀ ਮੌਤ ਹੋ ਗਈ।
ਇਹ ਵੀ ਪੜ੍ਹੋ : 3 ਆਲੀਸ਼ਾਨ ਘਰਾਂ ਦਾ ਮਾਲਕ ਹੈ ਗਲੀ-ਗਲੀ ਪਾਪੜ ਵੇਚਣ ਵਾਲਾ, ਕਮਾਈ ਜਾਣ ਉੱਡ ਜਾਣਗੇ ਹੋਸ਼
ਦੌਸਾ ਦੇ ਪੁਲਸ ਡਿਪਟੀ ਸੁਪਰਡੈਂਟ ਰਵੀਪ੍ਰਕਾਸ਼ ਸ਼ਰਮਾ ਨੇ ਦੱਸਿਆ ਕਿ ਕਾਰ 'ਚ ਸਵਾਰ ਲੋਕ ਟੋਂਕ ਜ਼ਿਲ੍ਹੇ ਦੇ ਦੇਵਲੀ ਦੇ ਰਹਿਣ ਵਾਲੇ ਸਨ। ਉਨ੍ਹਾਂ ਦੱਸਿਆ ਕਿ ਹਾਦਸਾ ਇੰਨਾ ਭਿਆਨਕ ਸੀ ਕਿ ਕਾਰ 'ਚ ਫਸੀਆਂ ਲਾਸ਼ਾਂ ਕੱਢਣ 'ਚ ਕਰੀਬ ਇਕ ਘੰਟੇ ਦਾ ਸਮਾਂ ਲੱਗਾ। ਪੁਲਸ ਅਨੁਸਾਰ ਮ੍ਰਿਤਕਾਂ ਦੀ ਪਛਾਣ ਮੁਕੁਟ ਬਿਹਾਰੀ, ਉਨ੍ਹਾਂ ਦੀ ਪਤਨੀ ਗੁੱਡੀ ਦੇਵੀ, ਨਿਧੀ ਸੋਨੀ, ਰਾਕੇਸ਼ ਅਤੇ ਨਫੀਸ ਵਜੋਂ ਹੋਈ ਹੈ। ਪੁਲਸ ਦਾ ਕਹਿਣਾ ਹੈ ਕਿ ਕਾਰ 'ਚ ਸਵਾਰ ਦੀਪੇਸ਼ ਪਰਵਾਨੀ, ਟਰੱਕ ਡਰਾਈਵਰ ਧਰਮਵੀਰ ਅਤੇ ਉਸ ਦੇ ਕੰਡਕਟਰ ਰਾਮਚਰਨ ਜ਼ਖ਼ਮੀ ਹੋ ਗਏ।
ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8
ਖੇਡਦੇ-ਖੇਡਦੇ ਸਕੂਲ ਦੇ ਵਾਟਰ ਟੈਂਕ 'ਚ ਡਿੱਗੀਆਂ ਵਿਦਿਆਰਥਣਾਂ, ਤਿੰਨਾਂ ਦੀ ਮੌਤ
NEXT STORY