ਮੁੰਬਈ (ਭਾਸ਼ਾ)- ਮੁੰਬਈ ਦੇ ਬਾਂਦਰਾ-ਵਰਲੀ ਸੀ ਲਿੰਕ 'ਤੇ ਬੁੱਧਵਾਰ ਤੜਕੇ ਇਕ ਕਾਰ ਸੜਕ 'ਤੇ ਖੜ੍ਹੀਆਂ ਤਿੰਨ ਕਾਰਾਂ ਅਤੇ ਇਕ ਐਂਬੂਲੈਂਸ ਨਾਲ ਟਕਰਾ ਗਈ। ਇਸ ਹਾਦਸੇ 'ਚ 5 ਲੋਕਾਂ ਦੀ ਮੌਤ ਹੋ ਗਈ ਅਤੇ 8 ਹੋਰ ਜ਼ਖ਼ਮੀ ਹੋ ਗਏ। ਇਹ ਹਾਦਸਾ ਪੱਛਮੀ ਉਪਨਗਰ ਦੇ ਬਾਂਦਰਾ ਨੂੰ ਦੱਖਣ ਮੁੰਬਈ ਦੇ ਵਰਲੀ ਨਾਲ ਜੋੜਨ ਵਾਲੇ ਸੀ ਲਿੰਕ ਪੁਲ 'ਤੇ ਖੰਭਾ ਨੰਬਰ 76 ਅਤੇ 78 ਦਰਮਿਆਨ ਤੜਕੇ ਕਰੀਬ 3 ਵਜੇ ਵਾਪਰਿਆ। ਪ੍ਰਧਾਨ ਮੰਤਰੀ ਦਫ਼ਤਰ (ਪੀ.ਐੱਮ.ਓ.) ਨੇ ਇਸ ਹਾਦਸੇ 'ਚ ਲੋਕਾਂ ਦੀ ਮੌਤ ਹੋਣ 'ਤੇ ਸੋਗ ਜ਼ਾਹਰ ਕੀਤਾ। ਪੀ.ਐੱਮ.ਓ. ਨੇ ਟਵੀਟ 'ਚ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੇ ਹਵਾਲੇ ਤੋਂ ਕਿਹਾ,''ਮੁੰਬਈ 'ਚ ਬਾਂਦਰਾ-ਵਰਲੀ ਸੀ ਲਿੰਕ 'ਤੇ ਹੋਏ ਹਾਦਸੇ 'ਚ ਲੋਕਾਂ ਦੀ ਮੌਤ ਹੋਣ ਤੋਂ ਦੁਖ਼ੀ ਹਾਂ। ਸੋਗ ਪੀੜਤ ਪਰਿਵਾਰ ਦੇ ਪ੍ਰਤੀ ਹਮਦਰਦੀ ਜ਼ਾਹਰ ਕਰਦਾ ਹਾਂ। ਮੈਂ ਜ਼ਖ਼ਮੀਆਂ ਦੇ ਜਲਦ ਸਿਹਤਮੰਦ ਹੋਣ ਦੀ ਕਾਮਨਾ ਕਰਦਾ ਹਾਂ।''
ਇਕ ਪੁਲਸ ਅਧਿਕਾਰੀ ਨੇ ਦੱਸਿਆ ਕਿ ਹਾਦਸੇ ਦੀ ਜਾਂਚ ਦੌਰਾਨ ਪਤਾ ਲੱਗਾ ਕਿ ਪਹਿਲੇ ਇਕ ਕਾਰ ਪੁਲ 'ਤੇ ਬਣੇ ਡਿਵਾਈਡਰ ਨਾਲ ਟਕਰਾ ਗਈ, ਜਿਸ ਤੋਂ ਬਾਅਦ ਉਸ ਦੀ ਮਦ ਲਈ ਇਕ ਐਂਬੂਲੈਂਸ ਭੇਜੀ ਗਈ। ਉਨ੍ਹਾਂ ਦੱਸਿਆ ਕਿ 2 ਹੋਰ ਕਾਰ ਡਰਾਈਵਰਾਂ ਨੇ ਮਦਦ ਕਰਨ ਲਈ ਆਪਣੇ ਵਾਹਨ ਰੋਕੇ। ਅਧਿਕਾਰੀ ਨੇ ਦੱਸਿਆ ਕਿ ਇਸੇ ਦੌਰਾਨ ਪਿੱਛਿਓਂ ਆ ਰਹੀ ਇਕ ਹੋਰ ਕਾਰ ਨੇ ਸੜਕ 'ਤੇ ਖੜ੍ਹੀਆਂ ਤਿੰਨੋਂ ਕਾਰਾਂ ਅਤੇ ਐਂਬੂਲੈਂਸ ਨੂੰ ਟੱਕਰ ਮਾਰ ਦਿੱਤੀ। ਉਨ੍ਹਾਂ ਦੱਸਿਆ ਕਿ ਇਕ ਔਰਤ ਅਤੇ ਸੀ-ਲਿੰਕ ਦੇ ਇਕ ਮੁਲਾਜ਼ਮ ਸਮੇਤ 13 ਜ਼ਖ਼ਮੀਆਂ ਨੂੰ ਹਸਪਤਾਲ ਲਿਜਾਇਆ ਗਿਆ, ਜਿਨ੍ਹਾਂ 'ਚੋਂ 5 ਲੋਕਾਂ ਦੀ ਇਲਾਜ ਦੌਰਾਨ ਮੌਤ ਹੋ ਗਈ। ਪੁਲਸ ਨੇਦੱਸਿਆ ਕਿ 6 ਜ਼ਖ਼ਮੀਆਂ ਦਾ ਵੱਖ-ਵੱਖ ਹਸਪਤਾਲਾਂ 'ਚ ਇਲਾਜ ਜਾਰੀ ਹੈ। ਉਨ੍ਹਾਂ ਦੱਸਿਆ ਕਿ 2 ਹੋਰ ਲੋਕਾਂ ਨੂੰ ਮਾਮੂਲੀ ਸੱਟਾਂ ਲੱਗੀਆਂ ਹਨ ਅਤੇ ਉਨ੍ਹਾਂ ਨੂੰ ਇਲਾਜ ਤੋਂ ਬਾਅਦ ਘਰ ਜਾਣ ਦੀ ਮਨਜ਼ੂਰੀ ਦੇ ਦਿੱਤੀ ਗਈ।
ਜੰਮੂ ਕਸ਼ਮੀਰ : ਸ਼ੋਪੀਆਂ 'ਚ 2 ਮੁਕਾਬਲਿਆਂ 'ਚ ਸੁਰੱਖਿਆ ਫ਼ੋਰਸਾਂ ਨੇ 4 ਅੱਤਵਾਦੀ ਕੀਤੇ ਢੇਰ
NEXT STORY