ਨਵੀਂ ਦਿੱਲੀ— ਸਕੂਲਾਂ 'ਚ ਬੱਚਿਆਂ ਦੀ ਸੁਰੱਖਿਆ ਦੇ ਮਾਮਲੇ 'ਚ ਕੇਂਦਰ ਸਰਕਾਰ ਨੇ ਸੁਪਰੀਮ ਕੋਰਟ 'ਚ ਹਲਫਨਾਮਾ ਦਾਇਰ ਕੀਤਾ ਹੈ। ਕੇਂਦਰ ਸਰਕਾਰ ਵਲੋਂ ਮਨੁੱਖੀ ਸਰੋਤ ਮੰਤਰਾਲੇ ਵਲੋਂ ਦਾਖਲ ਇਸ ਹਲਫਨਾਮੇ 'ਚ ਭਰੋਸਾ ਦਵਾਇਆ ਗਿਆ ਹੈ ਕਿ ਸਕੂਲਾਂ 'ਚ ਸੁੱਰਖਿਆ ਯਕੀਨੀ ਕਰਨ ਲਈ ਸੁਪਰੀਮ ਕੋਰਟ ਜੋ ਵੀ ਹੁਕਮ ਦੇਵੇਗਾ, ਸਰਕਾਰ ਉਹ ਕਰੇਗੀ।
ਹਲਫਨਾਮੇ ਮੁਤਾਬਕ ਹਰ ਸਕੂਲ 'ਚ ਸੁਰੱਖਿਆ ਸੰਬੰਧੀ ਦਿਸ਼ਾ ਨਿਰਦੇਸ਼ਾਂ ਦਾ ਪਾਲਣ ਕੀਤਾ ਜਾਵੇ। ਇਸ ਦੀ ਦੇਖ ਰੇਖ ਸਰਕਾਰ ਕਰੇਗੀ। ਸੂਬਾ ਸਰਕਾਰਾਂ ਨੂੰ ਕਿਹਾ ਗਿਆ ਹੈ ਕਿ ਇਸ ਮਾਮਲੇ 'ਚ ਕਿਸੇ ਵੀ ਤਰ੍ਹਾਂ ਦੀ ਕੋਤਾਹੀ ਬਰਦਾਸ਼ਤ ਨਹੀਂ ਕੀਤੀ ਜਾਵੇਗੀ। ਸਾਰੇ ਸੂਬਿਆਂ ਅਤੇ ਕੇਂਦਰ ਸ਼ਾਸਤ ਪ੍ਰਦੇਸ਼ਾਂ ਨੂੰ ਵੀ ਇਹ ਨਿਰਦੇਸ਼ ਦਿੱਤੇ ਗਏ ਹਨ ਕਿ ਸਾਰੇ ਅਧਿਆਪਕਾਂ ਅਤੇ ਬਾਕੀ ਸਟਾਫ ਦੀ ਅਪਰਾਧਿਕ ਪਿਛੋਕੜ ਦੀ ਜਾਂਚ ਕਰਾਈ ਜਾਵੇ। ਸਾਰੇ ਸਕੂਲਾਂ 'ਚ ਮੈਨਜਮੈਂਟ ਕਮੇਟੀ ਜ਼ਰੂਰੀ ਰੂਪ 'ਚ ਬਣਾਉਣ ਦਾ ਹੁਕਮ ਵੀ ਦਿੱਤਾ ਗਿਆ ਹੈ। ਇਸ 'ਚ ਮਾਪਿਆਂ ਸਮੇਤ ਸਾਰੇ ਹਿੱਸੇਦਾਰਾਂ ਦੀ ਨੁਮਾਇੰਦਗੀ ਹੋਣਾ ਵੀ ਲਾਜ਼ਮੀ ਹੋਵੇਗਾ।
ਦੱਸ ਦਈਏ ਕਿ ਸਾਰੇ ਸੂਬਿਆਂ 'ਚ ਵਿਦਿਆਰਥੀਆਂ ਲਈ ਕਮਿਸ਼ਨ ਬਣਾਉਣ ਦਾ ਹੁਕਮ ਵੀ ਦਿੱਤਾ ਜਾ ਚੁਕਿਆ ਹੈ ਪਰ ਇਸ ਦਿਸ਼ਾ 'ਚ ਅਜੇ ਤਕ ਕੁੱਝ ਹੀ ਸੂਬਿਆਂ ਨੇ ਪਹਿਲ ਕੀਤੀ ਹੈ।
ਆਰੂਸ਼ੀ ਹੱਤਿਆਕਾਂਡ ਮਾਮਲੇ 'ਚ ਹਾਈ ਕੋਰਟ ਦਾ ਫੈਸਲਾ ਅੱਜ
NEXT STORY