ਸ਼੍ਰੀਨਗਰ - ਕੇਂਦਰੀ ਆਉਸ਼ ਮੰਤਰੀ ਸਰਬਾਨੰਦ ਸੋਨੋਵਾਲ ਨੇ ਸ਼ੁੱਕਰਵਾਰ ਨੂੰ ਬਾਰਾਮੂਲਾ ਵਿੱਚ ਕਿਹਾ ਕਿ ਕਸ਼ਮੀਰੀ ਪ੍ਰਵਾਸੀ ਕਸ਼ਮੀਰ ਦੇ ਸਮੁੱਚੇ ਸੱਭਿਆਚਾਰ ਦਾ ਅਨਿੱਖੜਵਾਂ ਹਿੱਸਾ ਹਨ ਅਤੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੀ ਅਗਵਾਈ ਵਿੱਚ ਕੇਂਦਰ ਸਰਕਾਰ ਉਨ੍ਹਾਂ ਦੇ ਕਲਿਆਣ ਲਈ ਵਚਨਬੱਧ ਹੈ। ਉਨ੍ਹਾਂ ਨੇ ਉੱਤਰੀ ਕਸ਼ਮੀਰ ਦੇ ਇਸ ਜ਼ਿਲ੍ਹੇ ਵਿੱਚ ਖਵਾਜਾਬਾਗ ਵਿੱਚ ਇੱਕ ਟ੍ਰਾਂਜਿਟ ਕੈਂਪ ਦਾ ਨੀਂਹ ਪੱਥਰ ਰੱਖਣ ਤੋਂ ਬਾਅਦ ਇਹ ਗੱਲ ਕਹੀ।
ਸੋਨੋਵਾਲ ਨੇ ਕਿਹਾ, ‘‘ਪ੍ਰਵਾਸੀ ਕਸ਼ਮੀਰੀਆਂ ਦੇ ਮੁੜ ਵਸੇਬੇ ਲਈ ਕਈ ਠੋਸ ਕਦਮ ਚੁੱਕੇ ਗਏ ਹਨ ਤਾਂਕਿ ਉਹ ਆਪਣੇ ਜਨਮ ਸਥਾਨ 'ਤੇ ਅਮਨ-ਚੈਨ ਨਾਲ ਰਹਿਣ। ਉਨ੍ਹਾਂ ਕਿਹਾ ਕਿ ਸਮਾਂ ਆ ਗਿਆ ਹੈ ਜਦੋਂ ਵੱਖ-ਵੱਖ ਧਰਮ ਅਤੇ ਆਸਥਾਵਾਂ ਦੇ ਲੋਕ ਸ਼ਾਂਤੀ ਅਤੇ ਖੁਸ਼ਹਾਲੀ ਨਾਲ ਰਹਿਣ।'' ਸੋਨੋਵਾਲ ਨੇ ਕਿਹਾ ਕਿ ਭਾਰਤ ਦੀ ਆਜ਼ਾਦੀ ਦੇ 75ਵੇਂ ਸਾਲ ਦੇ ਮੌਕੇ ਮਨਾਏ ਜਾ ਰਹੇ ‘ਆਜ਼ਾਦੀ ਦਾ ਅੰਮ੍ਰਿਤ ਮਹੋਤਸਵ' ਵਿੱਚ ਵਿਭਿੰਨਤਾ ਵਿੱਚ ਏਕਤਾ ਦੇ ਆਦਰਸ਼ ਨੂੰ ਸ਼ਾਮਿਲ ਕੀਤਾ ਗਿਆ ਹੈ। ਕੇਂਦਰ ਸਰਕਾਰ ਦੇ ਵਿਸ਼ੇਸ਼ ਸੰਪਰਕ ਪ੍ਰੋਗਰਾਮ ਦੇ ਤਹਿਤ ਕੇਂਦਰੀ ਮੰਤਰੀ ਨੇ ਉੱਚ ਅਧਿਕਾਰੀਆਂ ਨਾਲ ਬਾਰਾਮੂਲਾ ਜ਼ਿਲ੍ਹੇ ਦਾ ਦੋ ਦਿਨਾਂ ਦੌਰਾ ਕੀਤਾ।
ਨੋਟ- ਇਸ ਖ਼ਬਰ ਬਾਰੇ ਕੀ ਹੈ ਤੁਹਾਡੀ ਰਾਏ? ਕੁਮੈਂਟ ਕਰਕੇ ਦਿਓ ਜਵਾਬ।
ਦੋ ਦਹਾਕਿਆਂ ਤੋਂ ਫ਼ਰਾਰ ਅੱਤਵਾਦੀ ਕਿਸ਼ਤਵਾਰ ਤੋਂ ਗ੍ਰਿਫਤਾਰ
NEXT STORY