ਨਵੀਂ ਦਿੱਲੀ—ਰਾਏਸੀਨਾ ਹਿਲਜ਼ ਤੋਂ ਇੰਡੀਆ ਗੇਟ ਦੇ ਵਿਚਾਲੇ 3 ਕਿਲੋਮੀਟਰ 'ਚ ਫੈਲਿਆ ਸੈਂਟਰਲ ਵਿਸਟਾ ਭਵਿੱਖ 'ਚ ਸੱਤਾ ਦਾ ਮੁੱਖ ਕੇਂਦਰ ਬਣਨ ਜਾ ਰਿਹਾ ਹੈ। ਇਸ ਸਥਾਨ ਨੂੰ 'ਸੀਟ ਆਫ ਪਾਵਰ' ਦੇ ਤੌਰ 'ਤੇ ਵਿਕਸਿਤ ਕਰਨ ਦੀ ਤਿਆਰੀ ਕੀਤੀ ਜਾ ਰਹੀ ਹੈ। ਨਵੀਂ ਯੋਜਨਾ ਦੇ ਤਹਿਤ ਰਾਜਪੱਥ 'ਤੇ ਸਾਂਝਾ ਕੇਂਦਰੀ ਸਕੱਤਰੇਤ ਹੋਵੇਗਾ। ਇਸ ਦੇ ਨਾਲ ਹੀ ਇੱਕ ਫਲੋਰ 'ਤੇ ਸਾਰੇ ਵਿਭਾਗਾਂ ਦੇ ਮੰਤਰਾਲੇ ਹੋਣਗੇ ਜਦਕਿ ਦੂਜੇ ਫਲੋਰ 'ਤੇ ਸਾਰੇ ਮੰਤਰੀਆਂ ਦੇ ਸਕੱਤਰਾਂ ਲਈ ਥਾਂ ਹੋਵੇਗੀ ਅਤੇ ਵੱਖ-ਵੱਖ ਫਲੈਗਸ਼ਿਪ ਯੋਜਨਾਵਾਂ ਦੇ ਮੁਖੀਆਂ ਲਈ ਇੱਕ ਵੱਖਰਾ ਵਿਵਸਥਿਤ ਵਿੰਗ ਬਣਾਇਆ ਜਾਵੇਗਾ। ਇਸ ਦੇ ਨਾਲ ਹੀ ਪ੍ਰਧਾਨ ਮੰਤਰੀ ਦੇ ਆਵਾਸ ਨੂੰ ਵੀ ਰਾਏਸੀਨਾ ਹਿਲਜ਼ 'ਚ ਸ਼ਿਫਟ ਕਰਨ ਦਾ ਸੁਝਾਅ ਦਿੱਤਾ ਗਿਆ ਹੈ।
ਪੀ. ਐੱਮ. ਦਫਤਰ ਤੱਕ ਚੱਲੇਗੀ ਮੋਨੋਰੇਲ-
ਪੀ. ਐੱਮ. ਦਫਤਰ ਤੱਕ ਪਹੁੰਚਣ ਲਈ ਵੀ ਖਾਸ ਇੰਤਜ਼ਾਮ ਤੈਅ ਕੀਤੇ ਜਾ ਸਕਦੇ ਹਨ। ਇਸ ਲਈ ਇੱਕ ਅੰਡਰ ਗ੍ਰਾਊਂਡ ਰੇਲ ਸਰਵਿਸ ਜਾਂ ਮੋਨੋਰੇਲ ਸਰਵਿਸ ਹੋਵੇਗੀ, ਜੋ ਪ੍ਰਧਾਨ ਮੰਤਰੀ ਆਵਾਸ ਨੂੰ ਸਿੱਧਾ ਨਵੇਂ ਸੰਸਦ ਬਿਲਡਿੰਗ ਨਾਲ ਜੁੜੀ ਹੋਵੇਗੀ। ਇਹ ਸਰਵਿਸ ਸੈਂਟਰਲ ਵਿਸਟਾ ਅਤੇ ਸੈਂਟਰਲ ਸਕੱਤਰੇਤ ਲਈ ਵੀ ਹੋਵੇਗੀ, ਜਿੱਥੇ ਵੱਖ-ਵੱਖ ਵਿਭਾਗਾਂ ਦੇ ਮੰਤਰਾਲੇ ਹੋਣਗੇ।
ਇੱਕ ਥਾਂ 'ਤੇ ਸਾਰੇ ਮੰਤਰਾਲੇ ਹੋਣ ਨਾਲ ਕਾਰਜਪ੍ਰਣਾਲੀ 'ਤੇ ਚੰਗਾ ਪ੍ਰਭਾਵ-
ਸੈਂਟਰਲ ਪਬਲਿਕ ਵਰਕਸ ਡਿਪਾਰਟਮੈਂਟ ਦੇ ਡਾਇਰੈਕਟਰ ਜਨਰਲ ਪ੍ਰਭਾਕਰ ਸਿੰਘ ਨੇ ਇੱਕ ਨਿਊਜ਼ ਏਜੰਸੀ ਨਾਲ ਗੱਲਬਾਤ ਕਰਦਿਆ ਦੱਸਿਆ, ''ਸਾਰੀਆਂ ਰਾਜਧਾਨੀਆਂ 'ਚ ਇੱਕ ਵਿਸ਼ੇਸ਼ ਖੇਤਰ ਹੁੰਦਾ ਹੈ, ਜਿੱਥੇ ਸਰਕਾਰੀ ਅਧਿਕਾਰੀਆਂ ਦੇ ਆਵਾਸ ਹੁੰਦੇ ਹਨ। ਦਿੱਲੀ 'ਚ ਸਾਡੇ ਅਧਿਕਾਰੀ ਵੱਖ-ਵੱਖ ਹਿੱਸਿਆਂ 'ਚ ਬੈਠਦੇ ਹਨ। ਸੈਂਟਰਲ ਸਕੱਤਰੇਤ ਇੱਕ ਸਥਾਨ 'ਤੇ ਹੋਵੇਗਾ, ਜਿੱਥੇ ਸਾਰੇ ਵਿਭਾਗਾਂ ਦੇ ਮੰਤਰਾਲੇ ਹੋਣਗੇ। ਅਜਿਹੀ ਸਥਿਤੀ 'ਚ ਕਿਸੇ ਸ਼ਾਰਟ ਨੋਟਿਸ 'ਤੇ ਵੀ ਅਧਿਕਾਰੀਆਂ ਦੀ ਮੀਟਿੰਗ ਇੱਕ ਥਾਂ ਤੇ ਹੋ ਸਕੇਗੀ। ਇਸ ਪੂਰੀ ਯੋਜਨਾ ਦਾ ਉਦੇਸ਼ ਸਰਕਾਰੀ ਕਾਰਜਸਮਰੱਥਾ ਨੂੰ ਹੋਰ ਕੁਸ਼ਲ ਬਣਾਉਣਾ ਹੈ।''
ਨਵੇਂ ਇਲਾਕੇ ਦੇ ਨਿਰਮਾਣ ਲਈ ਕਈ ਪੁਰਾਣੀਆਂ ਇਮਾਰਤਾਂ ਨੂੰ ਢਾਹਿਆ ਜਾਵੇਗਾ-
ਸੀ.ਪੀ.ਡਬਲਿਊ.ਡੀ. ਨੇ ਇਸ ਪਲਾਨ ਦੇ ਲਈ ਕਈ ਦੂਜੀਆਂ ਸਾਈਟਾਂ ਜਿਵੇਂ ਕਾਲੋਨੀ ਅਤੇ ਹੋਰ ਥਾਵਾਂ ਨੂੰ ਵੀ ਦੇਖਿਆ ਸੀ ਅਤੇ ਅੰਤ 'ਚ ਸੈਂਟਰਲ ਵਿਸਟਾ ਨੂੰ ਇਸ ਦੇ ਲਈ ਚੁਣਿਆ ਹੈ। ਸੈਂਟਰਲ ਵਿਸਟਾ ਨੂੰ ਚੁਣੇ ਜਾਣ ਦਾ ਇੱਕ ਕਾਰਨ ਹੈ ਕਿ ਇਹ ਸੰਸਦ ਇਮਾਰਤ ਤੋਂ ਜ਼ਿਆਦਾ ਦੂਰ ਨਹੀਂ ਹੈ। ਇਸ ਨਵੇਂ ਇਲਾਕੇ ਦੇ ਨਿਰਮਾਣ ਲਈ ਕੁਝ ਪੁਰਾਣੀਆਂ ਇਮਾਰਤਾਂ ਨੂੰ ਢਾਹਿਆ ਜਾਵੇਗਾ। ਖੇਤੀ ਵਿਕਾਸ, ਸਮਾਜਿਕ, ਨਿਆਂ, ਆਦਿਵਾਸੀ ਵਿਭਾਗ ਅਤੇ ਸ਼ਹਿਰੀ ਆਵਾਸ ਵਿਭਾਗਾਂ ਦੇ ਭਵਨ ਨਵੇਂ ਨਿਰਮਾਣ ਲਈ ਢਾਹਿਆ ਜਾਵੇਗਾ ਤਾਂ ਕਿ ਪੂਰੇ ਇਲਾਕੇ ਨੂੰ ਫਿਰ ਤੋਂ ਤਿਆਰ ਕੀਤਾ ਜਾ ਸਕੇ।
550ਵੇਂ ਪ੍ਰਕਾਸ਼ ਪੁਰਬ ਮੌਕੇ ਰੌਸ਼ਨੀ ਨਾਲ ਰੁਸ਼ਨਾਇਆ ਗੁਰਦੁਆਰਾ ਸ੍ਰੀ ਬੰਗਲਾ ਸਾਹਿਬ
NEXT STORY