ਰਾਂਚੀ (ਏਜੰਸੀ)- ਝਾਰਖੰਡ ’ਚ ਸ਼ੁੱਕਰਵਾਰ ਨੂੰ ਮੁੱਖ ਮੰਤਰੀ ਚੰਪਈ ਸੋਰੇਨ ਦੇ ਮੰਤਰੀ ਮੰਡਲ ਦਾ ਵਿਸਤਾਰ ਕਰ ਕੇ ਉਸ ਵਿਚ 8 ਨਵੇਂ ਮੰਤਰੀਆਂ ਨੂੰ ਸ਼ਾਮਲ ਕੀਤਾ ਗਿਆ ਜਦੋਂ ਕਿ ਮੰਤਰੀ ਮੰਡਲ ਵਿਚ ਇਕ ਸੀਟ ਅਜੇ ਵੀ ਖਾਲੀ ਰੱਖੀ ਗਈ ਹੈ। ਮੰਤਰੀ ਮੰਡਲ ਦੇ ਵਿਸਤਾਰ ਵਿਚ ਕਾਂਗਰਸ ਦੇ 3 ਅਤੇ ਝਾਰਖੰਡ ਮੁਕਤੀ ਮੋਰਚਾ ਦੇ 5 ਵਿਧਾਇਕਾਂ ਨੂੰ ਮੰਤਰੀ ਬਣਾਇਆ ਗਿਆ। ਹੇਮੰਤ ਮੰਤਰੀ ਮੰਡਲ ਵਿਚ ਸ਼ਾਮਲ ਜੋਬਾ ਮਾਂਝੀ ਨੂੰ ਇਸ ਵਾਰ ਮੰਤਰੀ ਨਹੀਂ ਬਣਾਇਆ ਗਿਆ ਜਦਕਿ ਚੰਪਈ ਸੋਰੇਨ ਮੰਤਰੀ ਮੰਡਲ ਵਿਚ ਨਵੇਂ ਚਿਹਰੇ ਵਜੋਂ ਹੇਮੰਤ ਸੋਰੇਨ ਦੇ ਛੋਟੇ ਭਰਾਵਾਂ ਬਸੰਤ ਸੋਰੇਨ ਅਤੇ ਦੀਪਕ ਬਿਰੂਆ ਨੂੰ ਸ਼ਾਮਲ ਕੀਤਾ ਗਿਆ ਹੈ।
ਇਹ ਵੀ ਪੜ੍ਹੋ : ਵੀਡੀਓ ਕਾਨਫਰੈਂਸਿੰਗ ਰਾਹੀਂ ਕੋਰਟ 'ਚ ਪੇਸ਼ ਹੋਏ CM ਕੇਜਰੀਵਾਲ, ਅਗਲੀ ਸੁਣਵਾਈ 16 ਮਾਰਚ
ਰਾਜਪਾਲ ਸੀ. ਪੀ. ਰਾਧਾਕ੍ਰਿਸ਼ਨਨ ਨੇ ਅੱਜ ਇਥੇ ਰਾਜ ਭਵਨ ਵਿਚ ਆਯੋਜਿਤ ਇਕ ਸਾਦੇ ਸਮਾਗਮ ਵਿਚ ਕਾਂਗਰਸ ਦੇ ਰਾਮੇਸ਼ਵਰ ਓਰਾਂਵ, ਬੰਨਾ ਗੁਪਤਾ, ਬਾਦਲ ਅਤੇ ਝਾਰਖੰਡ ਮੁਕਤੀ ਮੋਰਚਾ ਦੇ ਦੀਪਕ ਬਿਰੂਆ, ਮਿਥਿਲੇਸ਼ ਕੁਮਾਰ ਠਾਕੁਰ, ਬਸੰਤ ਸੋਰੇਨ, ਹਫੀਜ਼ੁਲ ਹਸਨ ਅਤੇ ਬੇਬੀ ਦੇਵੀ ਨੂੰ ਕੈਬਨਿਟ ਮੰਤਰੀ ਵਜੋਂ ਅਹੁਦੇ ਅਤੇ ਗੁਪਤਤਾ ਦੀ ਸਹੁੰ ਚੁਕਾਈ।
ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8
ਸੰਦੇਸ਼ਖਾਲੀ ਹਿੰਸਾ : ਐੱਨ. ਸੀ. ਐੱਸ. ਸੀ. ਨੇ ਬੰਗਾਲ ’ਚ ਰਾਸ਼ਟਰਪਤੀ ਰਾਜ ਦੀ ਕੀਤੀ ਸਿਫਾਰਿਸ਼
NEXT STORY