ਹੈਲਾਕਾਂਡੀ— ਪ੍ਰਧਾਨ ਮੰਤਰੀ ਨਰਿੰਦਰ ਮੋਦੀ ਖਿਲਾਫ ਮੁਹਿੰਮ ਜਾਰੀ ਰੱਖਜੇ ਹੋਏ ਕਾਂਗਰਸ ਪ੍ਰਧਾਨ ਰਾਹੁਲ ਗਾਂਧੀ ਨੇ ਅਸਮ ਦੇ ਹੈਲਾਕਾਂਡੀ 'ਚ ਮੰਗਲਵਾਰ ਨੂੰ ਕਿਹਾ ਕਿ 'ਚੌਕੀਦਾਰ ਨਾ ਸਿਰਫ 'ਚੋਰ' ਹੈ ਸਗੋਂ 'ਕਾਇਰ' ਵੀ ਹੈ। ਗਾਂਧੀ ਨੇ ਕਿਹਾ ਕਿ ਅਜਿਹਾ ਇਸ ਲਈ ਹੈ ਕਿਉਂਕਿ ਉਹ ਵਿਰੋਧੀ ਦਲ ਦੇ ਪ੍ਰਮੁੱਖ ਨਾਲ ਸਿੱਧੀ ਗੱਲ ਤੋਂ ਬੱਚਦੇ ਹਨ।
ਗਾਂਧੀ ਨੇ ਦੋਸ਼ ਲਗਾਇਆ ਕਿ ਪੀ.ਐੱਮ. ਮੋਦੀ ਤੇ ਉਨ੍ਹਾਂ ਦੀਆਂ ਯੋਜਨਾਵਾਂ ਨਾਲ ਪਿਛਲੇ ਪੰਜ ਸਾਲਾਂ 'ਚ ਸਿਰਫ ਅਨਿਲ ਅੰਬਾਨੀ ਮੇਹੁਲ ਚੌਕਸੀ ਤੇ ਨੀਰਵ ਮੋਦੀ ਵਰਗੇ ਅਮੀਰ ਵਪਾਰੀਆਂ ਨੂੰ ਹੀ ਲਾਭ ਹੋਇਆ ਹੈ। ਆਮ ਜਨਤਾ ਨੂੰ ਉਨ੍ਹਾਂ ਦੀਆਂ ਯੋਜਨਾਵਾਂ ਤੋਂ ਕੋਈ ਲਾਭ ਨਹੀਂ ਪਹੁੰਚਦਾ ਹੈ।
ਕਾਂਗਰਸ ਪ੍ਰਧਾਨ ਨੇ ਇਤੇ ਇਕ ਰੈਲੀ 'ਚ ਕਿਹਾ, 'ਚੌਕੀਦਾਰ ਨਾ ਸਿਰਫ ਚੋਰ ਹੈ ਸਗੋਂ ਕਾਇਰ ਵੀ ਹੈ। ਮੈਂ ਚੌਕੀਦਾਰ ਨੂੰ ਕਿਹਾ ਕਿ ਭ੍ਰਿਸ਼ਟਾਚਾਰ 'ਤੇ ਉਹ ਮੇਰੇ ਨਾਲ ਬਹਿਸ ਕਰਨ। ਉਨ੍ਹਾਂ 'ਚ ਸ਼ਕਤੀ ਨਹੀਂ ਹੈ ਤੇ ਉਹ ਭੱਜ ਗਏ।
ਜੰਮੂ 'ਚ RSS ਨੇਤਾ ਚੰਦਰਕਾਂਤ ਸ਼ਰਮਾ ਤੇ ਉਨ੍ਹਾਂ ਦੇ ਸੁਰੱਖਿਆ ਕਰਮਚਾਰੀ ਦਾ ਕਤਲ
NEXT STORY