ਛੱਤੀਸਗੜ੍ਹ— ਮੱਧ ਪ੍ਰਦੇਸ਼ ਤੋਂ ਬਾਅਦ ਹੁਣ ਛੱਤੀਸਗੜ੍ਹ ਦੇ ਕਿਸਾਨ ਸੰਗਠਨਾਂ ਨੇ 11 ਜੂਨ ਤੋਂ ਰਮਨ ਸਿੰਘ ਸਰਕਾਰ ਦੇ ਖਿਲਾਫ ਅੰਦੋਲਨ ਛੇੜਨ ਦੀ ਚਿਤਾਵਨੀ ਦਿੱਤੀ ਹੈ। ਕਿਸਾਨਾਂ ਅਨੁਸਾਰ ਰਾਜ ਸਰਕਾਰ ਨੇ ਪਿਛਲੀਆਂ ਚੋਣਾਂ ਦੌਰਾਨ ਕੀਤੇ ਵਾਅਦਿਆਂ ਨੂੰ ਪੂਰਾ ਨਹੀਂ ਕੀਤਾ ਹੈ। ਹਾਲਾਂਕਿ ਅੰਦੋਲਨ 'ਤੇ ਕੁਝ ਕਿਸਾਨਾਂ ਨੇ ਮੁੱਖ ਮੰਤਰੀ ਰਮਨ ਸਿੰਘ ਅਤੇ ਭਾਜਪਾ ਦੇ ਰਾਸ਼ਟਰੀ ਚੇਅਰਮੈਨ ਅਮਿਤ ਸ਼ਾਹ ਨਾਲ ਵੀ ਮੁਲਾਕਾਤ ਕੀਤੀ ਹੈ। ਸ਼ਾਹ ਛੱਤੀਸਗੜ੍ਹ 'ਚ ਭਾਜਪਾ ਨੂੰ ਚੌਥੀ ਵਾਰ ਜਿੱਤ ਦਿਵਾਉਣ ਲਈ ਆਏ ਹਨ।
ਭਾਜਪਾ ਦੇ ਹੈੱਡ ਦਫ਼ਤਰ 'ਚ ਵਿਧਾਇਕਾਂ ਅਤੇ ਸੰਸਦ ਮੈਂਬਰਾਂ ਨਾਲ ਬੈਠਕ ਦੌਰਾਨ ਸ਼ਾਹ ਨੇ ਕਿਹਾ ਕਿ ਜੋ ਵਾਅਦਾ ਪੂਰਾ ਨਾ ਕੀਤਾ ਜਾ ਸਕੇ, ਉਸ ਦਾ ਜ਼ਿਕਰ ਨਾ ਕੀਤਾ ਜਾਵੇ। ਜਦੋਂ ਪਾਰਟੀ ਵਿਧਾਇਕ ਸ਼ਿਵਰਤਨ ਸ਼ਰਮਾ ਨੇ ਪਿਛਲੀਆਂ ਵਿਧਾਨ ਸਭਾ ਚੋਣਾਂ 'ਚ ਕਿਸਾਨਾਂ ਨੂੰ ਦਿੱਤੇ ਭਰੋਸੇ 'ਤੇ ਖਰਾ ਨਾ ਉਤਰਨ ਦੀ ਸ਼ਿਕਾਇਤ ਕੀਤੀ ਤਾਂ ਉਨ੍ਹਾਂ ਨੂੰ ਚੁੱਪ ਰਹਿਣ ਲਈ ਕਿਹਾ ਗਿਆ। ਪਿਛਲੀਆਂ ਵਿਧਾਨ ਸਭਾ ਚੋਣਾਂ ਦੌਰਾਨ ਭਾਜਪਾ ਨੇ ਛੱਤੀਸਗੜ੍ਹ ਦੇ ਕਿਸਾਨਾਂ ਤੋਂ ਝੋਨੇ ਦਾ ਸਮਰਥਨ ਮੁੱਲ 1200 ਰੁਪਏ ਪ੍ਰਤੀ ਕੁਇੰਟਲ ਤੋਂ ਵਧਾ ਕੇ 2100 ਰੁਪਏ ਪ੍ਰਤੀ ਕੁਇੰਟਲ ਕਰਨ ਦਾ ਵਾਅਦਾ ਕੀਤਾ ਸੀ। ਇਸ ਤੋਂ ਇਲਾਵਾ ਪ੍ਰਤੀ ਕੁਇੰਟਲ ਬੋਨਸ ਵੀ 270 ਰੁਪਏ ਤੋਂ ਵਧਾ ਕੇ 300 ਰੁਪਏ ਕਰਨ ਦਾ ਭਰੋਸਾ ਦਿਵਾਇਆ ਗਿਆ ਸੀ।
ਰੋਕ ਦੇ ਬਾਅਦ ਵੀ ਨਹਿਰ 'ਚ ਨਹਾਉਣ ਉਤਰੇ, 2 ਵਿਅਕਤੀ, 1 ਦੀ ਮੌਤ
NEXT STORY