ਰਾਏਪੁਰ, (ਭਾਸ਼ਾ)- ਛੱਤੀਸਗੜ੍ਹ ਸਰਕਾਰ ਨੇ ਇਸ ਸਾਲ ਜੁਲਾਈ ਮਹੀਨੇ ਤੋਂ ਮਜ਼ਦੂਰਾਂ ਦੇ ਬੱਚਿਆਂ ਲਈ ਮੁਫਤ ਕੋਚਿੰਗ ਸ਼ੁਰੂ ਕਰਨ ਦਾ ਫੈਸਲਾ ਕੀਤਾ ਹੈ।
ਇਸ ਅਧੀਨ ਰਾਜ ਲੋਕ ਸੇਵਾ ਕਮਿਸ਼ਨ , ਛੱਤੀਸਗੜ੍ਹ ਪ੍ਰੋਫੈਸ਼ਨਲ ਐਗਜ਼ਾਮੀਨੇਸ਼ਨ ਬੋਰਡ (ਵਿਆਪਮ) ਅਤੇ ਬੈਂਕਿੰਗ ਸਮੇਤ ਹੋਰ ਮੁਕਾਬਲੇ ਦੀਆਂ ਪ੍ਰੀਖਿਆਵਾਂ ਲਈ ਮੁਫ਼ਤ ਕੋਚਿੰਗ ਦੀ ਸਹੂਲਤ ਉਪਲਬਧ ਹੋਵੇਗੀ। ਅਧਿਕਾਰੀਆਂ ਨੇ ਸ਼ਨੀਵਾਰ ਇਹ ਜਾਣਕਾਰੀ ਦਿੱਤੀ।
ਅਧਿਕਾਰੀਆਂ ਨੇ ਦੱਸਿਆ ਕਿ ਇਸ ਸਕੀਮ ਅਧੀਨ ਮਜ਼ਦੂਰਾਂ ਦੇ ਬੱਚਿਆਂ ਨੂੰ ਪੀ. ਐੱਸ. ਸੀ., ਵਿਆਪਮ ਤੇ ਬੈਂਕਿੰਗ ਸਮੇਤ ਹੋਰ ਮੁਕਾਬਲੇ ਦੀਆਂ ਪ੍ਰੀਖਿਆਵਾਂ ਲਈ ਮੁਫ਼ਤ ਕੋਚਿੰਗ ਦੀ ਸਹੂਲਤ ਮਿਲੇਗੀ।
ਇਹ ਯੋਜਨਾ ਸੂਬੇ ਦੇ 10 ਜ਼ਿਲਿਆਂ ਰਾਏਪੁਰ, ਬਿਲਾਸਪੁਰ, ਦੁਰਗ, ਧਮਤਰੀ, ਰਾਜਨੰਦਗਾਂਵ, ਕੋਰਬਾ, ਰਾਏਗੜ੍ਹ, ਜੰਜਗੀਰ ਚੰਪਾ ਤੇ ਮਹਾਸਮੁੰਦ ’ਚ ਸ਼ੁਰੂ ਕੀਤੀ ਜਾ ਰਹੀ ਹੈ।
12 ਸਾਲ ਦੇ ਮੁੰਡੇ ਦਾ ਦਿਮਾਗ ਖਾਣ ਲੱਗਾ ਅਮੀਬਾ, ਡਾਕਟਰਾਂ ਦੇ ਵੀ ਉੱਡੇ ਹੋਸ਼, ਜਾਣੋ ਕੀ ਨੇ ਲੱਛਣ
NEXT STORY