ਛੱਤੀਸਗੜ੍ਹ-ਛੱਤੀਸਗੜ੍ਹ ਵਿਧਾਨ ਸਭਾ ਦੇ ਲਈ ਅੱਜ ਹੋ ਰਹੇ ਦੂਜੇ ਅਤੇ ਆਖਿਰੀ ਪੜਾਅ ਦੇ ਮਤਦਾਨ 'ਚ ਪਹਿਲੇ ਦੋ ਘੰਟਿਆਂ 'ਚ ਲਗਭਗ 13 ਫੀਸਦੀ ਵੋਟਰਾਂ ਨੇ ਵੋਟ ਪਾਈ ਹੈ।ਮੰਗਲਵਾਰ ਸਵੇਰੇ ਛੱਤੀਸਗੜ੍ਹ 'ਚ ਵਿਧਾਨ ਸਭਾ ਚੋਣਾਂ ਦੇ ਦੂਜੇ ਗੇੜ ਤਹਿਤ 72 ਸੀਟਾਂ ਲਈ ਸਖਤ ਸੁਰੱਖਿਆ ਹੇਠ ਵੋਟਿੰਗ ਸ਼ੁਰੂ ਹੋਈ। ਸਾਰੀਆਂ ਸੀਟਾਂ 'ਤੇ ਸਵੇਰੇ 8 ਵਜੇ ਵੋਟਿੰਗ ਸ਼ੁਰੂ ਹੋ ਗਈ ਸੀ, ਜੋ 5 ਵਜੇ ਤਕ ਚੱਲੇਗੀ। ਇਸ ਆਖਰੀ ਗੇੜ 'ਚ ਅਜੀਤ ਜੋਗੀ ਸਮੇਤ ਕਈ ਦਿੱਗਜ ਨੇਤਾਵਾਂ ਦੀ ਕਿਸਮਤ ਅੱਜ ਏ. ਵੀ. ਐੱਮ. ਮਸ਼ੀਨਾਂ 'ਚ ਬੰਦ ਹੋਵੇਗੀ। ਵੋਟਰਾਂ 'ਚ ਕਾਫੀ ਉਤਸ਼ਾਹ ਦੇਖਣ ਨੂੰ ਮਿਲ ਰਿਹਾ ਹੈ।
ਇਸ ਗੇੜ 'ਚ ਜਿਨ੍ਹਾਂ 13 ਜ਼ਿਲਿਆਂ 'ਚ ਵੋਟਿੰਗ ਹੋਣੀ ਹੈ, ਉੱਥੇ ਸੁਰੱਖਿਆ ਦੇ ਸਖਤ ਪ੍ਰਬੰਧ ਕੀਤੇ ਗਏ ਹਨ। ਸੂਬੇ ਵਿੱਚ ਵੋਟਿੰਗ ਦੇ ਆਖਰੀ ਗੇੜ ਲਈ ਚੋਣ ਪ੍ਰਚਾਰ ਬੀਤੀ ਸ਼ਾਮ ਹੀ ਖਤਮ ਹੋ ਗਿਆ ਸੀ। ਮੰਗਲਵਾਰ ਨੂੰ ਜਿਨ੍ਹਾਂ ਜ਼ਿਲਿਆਂ ਵਿੱਚ ਵੋਟਾਂ ਪੈ ਰਹੀਆਂ ਹਨ, ਉਨ੍ਹਾਂ ਵਿੱਚ ਮੁੱਖ ਮੰਤਰੀ ਰਮਨ ਸਿੰਘ ਦਾ ਗ੍ਰਹਿ ਜ਼ਿਲਾ ਕਾਵਰਧਾ ਵੀ ਸ਼ਾਮਲ ਹੈ। ਸਿੰਘ ਹਾਲਾਂਕਿ ਕਾਵਰਧਾ ਦੇ ਰਜਿਸਟਰਡ ਵੋਟਰ ਹਨ ਪਰ ਉਹ ਚੋਣ ਰਾਜਨੰਦਗਾਓਂ ਤੋਂ ਲੜਦੇ ਹਨ, ਜਿੱਥੇ ਪਹਿਲੇ ਗੇੜ ਤਹਿਤ 12 ਨਵੰਬਰ ਨੂੰ ਵੋਟਿੰਗ ਨੇਪਰੇ ਚੜ੍ਹੀ ਸੀ।

1079 ਉਮੀਦਵਾਰ ਅਜ਼ਮਾ ਰਹੇ ਨੇ ਆਪਣੀ ਕਿਸਮਤ—
ਇਸ ਗੇੜ 'ਚ ਕੁਲ 1079 ਉਮੀਦਵਾਰ ਆਪਣੀ ਚੋਣ ਕਿਸਮਤ ਅਜ਼ਮਾ ਰਹੇ ਹਨ, ਜਿਸ 'ਚ 119 ਔਰਤਾਂ ਵੀ ਹਨ। ਵੋਟਰਾਂ ਲਈ 19296 ਕੇਂਦਰ ਬਣੇ ਹੋਏ ਹਨ। ਇੱਥੇ ਲਗਭਗ ਇਕ ਕਰੋੜ 53 ਲੱਖ 85 ਹਜ਼ਾਰ ਤੋਂ ਵਧੇਰੇ ਵੋਟਰ ਆਪਣੇ ਅਧਿਕਾਰ ਦੀ ਵਰਤੋਂ ਕਰ ਸਕਦੇ ਹਨ।
ਸੂਬੇ ਦੇ 18 ਸਾਲਾਂ ਦੇ ਇਤਿਹਾਸ ਵਿੱਚ ਸਿੰਘ ਪਿਛਲੇ 15 ਸਾਲਾਂ ਤੋਂ ਮੁੱਖ ਮੰਤਰੀ ਹਨ ਪਰ ਭਾਜਪਾ ਨੂੰ ਸੂਬੇ ਵਿੱਚ ਮੁੱਖ ਚੁਣੌਤੀ ਰਵਾਇਤੀ ਕਾਂਗਰਸ ਤੋਂ ਮਿਲ ਸਕਦੀ ਹੈ। ਦੋਵਾਂ ਪਾਰਟੀਆਂ ਨੂੰ ਸੂਬੇ 'ਚ ਸਾਬਕਾ ਮੁੱਖ ਮੰਤਰੀ ਅਜੀਤ ਜੋਗੀ ਤੇ ਬਸਪਾ ਮੁਖੀ ਮਾਇਆਵਤੀ ਦੇ ਤੀਜੇ ਗਠਜੋੜ ਤੋਂ ਵੀ ਚੁਣੌਤੀ ਮਿਲਣ ਦੇ ਆਸਾਰ ਹਨ। ਜੋਗੀ ਜਿੱਥੇ ਮਰਵਾਹੀ ਸੀਟ ਤੋਂ ਚੋਣ ਲੜ ਰਹੇ ਹਨ, ਉਥੇ ਉਨ੍ਹਾਂ ਦੀ ਪਤਨੀ ਰੇਨੂ ਜੋਗੀ ਤੇ ਨੂੰਹ ਰਿਚਾ ਜੋਗੀ ਕ੍ਰਮਵਾਰ ਕੌਂਟਾ ਤੇ ਅਕਾਲਤਾਰਾ ਸੀਟ ਤੋਂ ਗਠਜੋੜ ਦੇ ਉਮੀਦਵਾਰ ਹਨ। ਰਿਚਾ ਬਸਪਾ ਦੀ ਟਿਕਟ 'ਤੇ ਕਿਸਮਤ ਅਜ਼ਮਾ ਰਹੀ ਹੈ। ਇਨ੍ਹਾਂ ਤੋਂ ਇਲਾਵਾ 10 ਮੌਜੂਦਾ ਮੰਤਰੀਆਂ ਦੀ ਕਿਸਮਤ ਵੀ ਦਾਅ 'ਤੇ ਰਹੇਗੀ।
ਬੇਰੋਜ਼ਗਾਰੀ ਅਤੇ ਲਾਚਾਰੀ ਨਾਲ ਜੂਝ ਰਹੇ ਨੇ ਜੌੜੀਆਂ ਖੇਤਰ ਦੇ ਬਾਸ਼ਿੰਦੇ
NEXT STORY