ਨਵੀਂ ਦਿੱਲੀ— ਇਕ ਸਾਲ ਤੱਕ ਲਗਾਤਾਰ ਜਾਂਚ ਤੋਂ ਬਾਅਦ ਵੀ ਉਸ ਚੋਰ ਦਾ ਕੋਈ ਸੁਰਾਗ ਨਹੀਂ ਮਿਲਿਆ, ਜਿਸ ਨੇ ਪਿਛਲੇ ਸਾਲ ਅਕਤੂਬਰ ਮਹੀਨੇ ਦਿੱਲੀ ਸਕੱਤਰੇਤ ਦੇ ਬਾਹਰੋਂ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਦੀ ਕਾਰ ਚੋਰੀ ਕੀਤੀ ਸੀ। ਪੁਲਸ ਨੇ ਕੇਸ ਬੰਦ ਕਰਨ ਦੀ ਇਜਾਜ਼ਤ ਲਈ ਕੋਰਟ 'ਚ ਆਖਰੀ ਰਿਪੋਰਟ ਜਮ੍ਹਾ ਕਰ ਦਿੱਤੀ ਹੈ। ਕਾਰ 2 ਦਿਨਾਂ ਬਾਅਦ ਗਾਜ਼ੀਆਬਾਦ ਦੇ ਮੋਹਨ ਨਗਰ ਇਲਾਕੇ ਦੇ ਇਕ ਹਸਪਤਾਲ ਕੋਲ ਲਾਵਾਰਸ ਹਸਪਤਾਲ 'ਚ ਬਰਾਮਦ ਕੀਤੀ ਗਈ ਸੀ।
ਪੁਲਸ ਨੇ ਸ਼ਨੀਵਾਰ ਨੂੰ ਚੀਫ ਜਸਟਿਸ ਅਭਿਲਾਸ਼ ਮਲਹੋਤਰਾ ਦੀ ਕੋਰਟ 'ਚ ਇਹ ਰਿਪੋਰਟ ਦਾਇਰ ਕੀਤੀ। ਮੁੱਖ ਮੰਤਰੀ ਦੇ ਵਕੀਲ ਮੁਹੰਮਦ ਇਰਸ਼ਾਦ ਨੇ ਦੱਸਿਆ ਕਿ ਪੁਲਸ ਨੇ ਰਿਪੋਰਟ 'ਚ ਕਿਹਾ ਹੈ ਕਿ ਉਸ ਨੂੰ ਜਾਂਚ 'ਚ ਅਜਿਹਾ ਕੋਈ ਸਬੂਤ ਨਹੀਂ ਮਿਲਿਆ, ਜਿਸ ਤੋਂ ਮੁੱਖ ਮੰਤਰੀ ਦੀ ਕਾਰ ਚੋਰੀ ਕਰਨ ਵਾਲੇ ਦੀ ਪਛਾਣ ਕੀਤੀ ਜਾ ਸਕੇ। ਪੁਲਸ ਨੇ ਨਜ਼ਦੀਕੀ ਇਲਾਕਿਆਂ ਦੇ ਸੀ.ਸੀ.ਟੀ.ਵੀ. ਕੈਮਰਿਆਂ ਦੀ ਫੁਟੇਜ ਨੂੰ ਵੀ ਦੇਖਿਆ। ਹਸਪਤਾਲ ਦਾ ਕੋਈ ਵੀ ਸੀ.ਸੀ.ਟੀ.ਵੀ. ਕੈਮਰਾ ਚਾਲੂ ਨਹੀਂ ਸੀ ਅਤੇ ਕਿਤੇ ਸੀ.ਸੀ.ਟੀ.ਵੀ. ਨਹੀਂ ਲੱਗਾ ਹੋਇਆ ਸੀ। ਕੋਰਟ 19 ਫਰਵਰੀ ਨੂੰ ਇਸ ਰਿਪੋਰਟ 'ਤੇ ਵਿਚਾਰ ਕਰੇਗਾ। 13 ਅਕਤੂਬਰ 2017 ਦੀ ਸਵੇਰ 11.15 ਵਜੇ ਸਕੱਤਰੇਤ ਦੇ ਬਾਹਰੋਂ ਮੁੱਖ ਮੰਤਰੀ ਦੀ ਕਾਰ ਚੋਰੀ ਹੋਣ ਦੀ ਖਬਰ ਮਿਲੀ ਸੀ। 15 ਅਕਤੂਬਰ ਦੀ ਸਵੇਰ 6.30 ਵਜੇ ਕਾਰ ਮਿਲਣ ਦੀ ਸੂਚਨਾ ਮਿਲਦੇ ਹੀ ਪੁਲਸ ਨੇ ਚੈਨ ਦਾ ਸਾਹ ਲਿਆ।
ਸਾਲ 2018 ਦੌਰਾਨ ਸੁਰਖੀਆਂ 'ਚ ਰਹੇ ਇਹ ਨੇਤਾ
NEXT STORY