ਨਵੀਂ ਦਿੱਲੀ- ਦਿੱਲੀ ਨਗਰ ਨਿਗਮ (MCD) ਨੇ ਐਲਾਨ ਕੀਤਾ ਹੈ ਕਿ ਜਨਮ ਦੇ 4 ਸਾਲ ਬਾਅਦ ਤੱਕ ਬੱਚੇ ਦਾ ਨਾਂ ਜਨਮ ਸਰਟੀਫ਼ਿਕੇਟ ’ਚ ‘ਆਨਲਾਈਨ’ ਜੋੜਿਆ ਜਾ ਸਕਦਾ ਹੈ। ਇਕ ਸੀਨੀਅਰ ਅਧਿਕਾਰੀ ਨੇ ਮੰਗਲਵਾਰ ਨੂੰ ਦੱਸਿਆ ਕਿ ਇਸ ਤੋਂ ਪਹਿਲਾਂ ਆਨਲਾਈਨ ਪ੍ਰਕਿਰਿਆ ਤਹਿਤ ਨਾਂ ਜੁੜਨ ’ਚ 7 ਤੋਂ 10 ਦਿਨ ਦਾ ਸਮਾਂ ਲੱਗ ਜਾਂਦਾ ਸੀ।
ਇਹ ਵੀ ਪੜ੍ਹੋ- ਇਹ ਹੈ ਦੁਨੀਆ ਦਾ ਸਭ ਤੋਂ ਉੱਚਾ ATM, ਸੈਲਾਨੀਆਂ ਲਈ ਬਣਿਆ ਖਿੱਚ ਦਾ ਕੇਂਦਰ
ਮਾਪਿਆਂ ਨੇ ਨਾਗਰਿਕ ਬਾਡੀਜ਼ ਨੂੰ ਕੀਤੀ ਸੀ ਸ਼ਿਕਾਇਤ-
ਅਧਿਕਾਰੀ ਨੇ ਕਿਹਾ ਕਿ ਹੁਣ ਮਾਪੇ ਬੱਚੇ ਦੇ ਜਨਮ ਦੇ 4 ਸਾਲ ਬਾਅਦ ਤੱਕ ਉਸ ਦਾ ਨਾਂ ਜਨਮ ਸਰਟੀਫ਼ਿਕੇਟ ’ਚ ‘ਆਨਲਾਈਨ’ ਜੋੜ ਸਕਦੇ ਹਨ ਅਤੇ ਇਸ ਪ੍ਰਕਿਰਿਆ ਨੂੰ ਆਪਣੇ-ਆਪ ਮਨਜ਼ੂਰੀ ਵੀ ਮਿਲ ਜਾਵੇਗੀ। ਅਧਿਕਾਰੀ ਮੁਤਾਬਕ ਕਈ ਮਾਪਿਆਂ ਨੇ ਨਾਗਰਿਕ ਬਾਡੀਜ਼ ਤੋਂ ਸ਼ਿਕਾਇਤ ਕੀਤੀ ਸੀ ਕਿ ਉਨ੍ਹਾਂ ਨੂੰ ਆਪਣੇ ਬੱਚਿਆਂ ਦੇ ਦਾਖ਼ਲੇ ਲਈ ਜਨਮ ਸਰਟੀਫ਼ਿਕੇਟ ਦੀ ਜ਼ਰੂਰਤ ਹੈ ਅਤੇ ਅਧਿਕਾਰੀਆਂ ਵਲੋਂ ਇਸ ਨੂੰ ਮਨਜ਼ੂਰੀ ਦੇਣ ’ਚ ਕਾਫੀ ਸਮਾਂ ਲੱਗ ਰਿਹਾ ਹੈ।
MCD ਨੇ ਲਿਆਂਦਾ ਇਹ ਬਦਲ-
MCD ਨੇ ਇਕ ਬਿਆਨ ’ਚ ਕਿਹਾ ਕਿ ਦਿੱਲੀ ਨਗਰ ਨਿਗਮ ਨੇ ਨਾਗਰਿਕਾਂ ਦੀ ਸਹੂਲਤ ਅਤੇ ਵਿਵਸਥਾ ਨੂੰ ਸੌਖਾ ਬਣਾਉਣ ਲਈ ਇਕ ਮਹੱਤਵਪੂਰਨ ਕਦਮ ਚੁੱਕਿਆ ਹੈ। ਜਨਮ ਦੇ ਰਜਿਸਟ੍ਰੇਸ਼ਨ ਦੀ ਪ੍ਰਕਿਰਿਆ ਮਜ਼ਬੂਤ ਬਣਾਉਣ ਲਈ ਬੱਚੇ ਦੇ ਜਨਮ ਦੇ 4 ਸਾਲ ਬਾੱਦ ਤੱਕ ਆਨਲਾਈਨ ਨਾਂ ਜੋੜਨ ਅਤੇ ਉਸ ਨੂੰ ਖ਼ੁਦ-ਬ-ਖ਼ੁਦ ਮਨਜ਼ੂਰੀ ਦੇਣ ਦਾ ਬਦਲ ਲਿਆਂਦਾ ਗਿਆ ਹੈ।
ਇਹ ਵੀ ਪੜ੍ਹੋ- PM ਮੋਦੀ ਨੇ ਨਾਗਰਿਕ ਹਵਾਬਾਜ਼ੀ ਖੇਤਰ ਦੀ ਕੀਤੀ ਸ਼ਲਾਘਾ, ਕਿਹਾ- ਇਹ ਇਕ ਸ਼ਾਨਦਾਰ ਸੰਕੇਤ
ਰਜਿਸਟਰਾਰ ਨੂੰ ਦੇਣੀ ਹੋਵੇਗੀ ਜਾਣਕਾਰੀ
ਬਿਆਨ ਮੁਤਾਬਕ ਜਨਮ ਅਤੇ ਮੌਤ ਰਜਿਸਟ੍ਰੇਸ਼ਨ ਐਕਟ-1949 ਤਹਿਤ ਸਮੇਂ ਦੇ ਅੰਦਰ ਰਜਿਸਟਰਾਰ ਨੂੰ ਜ਼ੁਬਾਨੀ ਜਾਂ ਲਿਖਤੀ ਰੂਪ ਨਾਲ ਬੱਚੇ ਦੇ ਨਾਂ ਬਾਰੇ ਜਾਣਕਾਰੀ ਦੇਣਗੇ। ਉਸ ਤੋਂ ਬਾਅਦ ਰਜਿਸਟਰਾਰ ‘ਰਜਿਸਟਰ’ ਵਿਚ ਉਸ ਨਾਂ ਨੂੰ ਦਰਜ ਕਰੇਗਾ। ਬਿਆਨ ’ਚ ਇਹ ਵੀ ਕਿਹਾ ਗਿਆ ਹੈ ਕਿ ਦਿੱਲੀ ਨਗਰ ਨਿਗਮ ਆਪਣੇ ਉਪਲੱਬਧ ਸਾਧਨਾਂ ਦਾ ਇਸਤੇਮਾਲ ਕਰ ਕੇ ਨਾਗਰਿਕਾਂ ਨੂੰ ਬਿਹਤਰ ਅਤੇ ਗੁਣਵੱਤਾਪੂਰਨ ਨਾਗਰਿਕ ਸਹੂਲਤਾਂ ਪ੍ਰਦਾਨ ਕਰਨ ਦੀਆਂ ਸਾਰੀਆਂ ਕੋਸ਼ਿਸ਼ਾਂ ਕਰ ਰਹੀ ਹੈ।
ਇਹ ਵੀ ਪੜ੍ਹੋ- ਬੇਅੰਤ ਸਿੰਘ ਕਤਲਕਾਂਡ: ਰਾਜੋਆਣਾ ਦੀ ਪਟੀਸ਼ਨ ’ਤੇ SC ਇਸ ਤਾਰੀਖ਼ ਨੂੰ ਕਰੇਗਾ ਅੰਤਿਮ ਸੁਣਵਾਈ
ਇਕ ਵਾਰ ਫਿਰ ਜੇਲ੍ਹ 'ਚੋਂ ਬਾਹਰ ਆਏਗਾ ਰਾਮ ਰਹੀਮ! ਪਹਿਲਾਂ ਵੀ ਮਿਲ ਚੁੱਕੀ ਹੈ 5 ਵਾਰ ਰਾਹਤ
NEXT STORY