ਨਵੀਂ ਦਿੱਲੀ (ਵਿਸ਼ੇਸ਼)- ਅਸਲ ਕੰਟਰੋਲ ਰੇਖਾ (ਐੱਲ.ਏ.ਸੀ.) ਦੇ ਨਾਲ ਚੀਨ ਵਲੋਂ ਕਿਸੇ ਵੀ ਦੁਰਵਿਵਹਾਰ ਦਾ ਢੁੱਕਵਾਂ ਜਵਾਬ ਦੇਣ ਲਈ ਫ਼ੌਜ ਦੀ 14ਵੀਂ ਕੋਰ ਨੂੰ ਲੇਹ ਵਿਚ ਤਾਇਨਾਤ ਕੀਤਾ ਗਿਆ ਹੈ। ਦੱਸਣਯੋਗ ਹੈ ਕਿ ਸਰਦੀਆਂ ਵਿਚ ਡ੍ਰੈਗਨ ਕੋਈ ਵੀ ਐਕਸ਼ਨ ਕਰ ਸਕਦਾ ਹੈ, ਜਿਸ ਨਾਲ ਨਜਿੱਠਣ ਲਈ ਜਵਾਨਾਂ ਨੂੰ ਵਿਸ਼ੇਸ਼ ਸਿਲਖਾਈ ਦਿੱਤੀ ਜਾ ਰਹੀ ਹੈ। ਰਵਾਇਤੀ ਤੌਰ ’ਤੇ ਫ਼ੌਜ ਦੀ 14ਵੀਂ ਕੋਰ ਆਪਣੀ ਫਾਇਰ ਪਾਵਰ ਅਤੇ ਹਮਲਾਵਰਤਾ ਲਈ ਜਾਣੀ ਜਾਂਦੀ ਹੈ। ਇਸ ਦੀਆਂ ਤਿੰਨ ਡਿਵੀਜ਼ਨਾਂ ਹਨ ਅਤੇ ਨਵੇਂ ਆਰਡਰ ਆਫ਼ ਬੈਟਲ ਦੇ ਅਧੀਨ ਇਸ ਨੂੰ ਹੁਣ ਐੱਲ.ਏ.ਸੀ. ਦੀ ਜ਼ਿੰਮੇਵਾਰੀ ਸੌਂਪੀ ਗਈ ਹੈ। ਸੂਤਰਾਂ ਮੁਤਾਬਕ ਬਿਨਾਂ 3 ਡਿਵੀਜ਼ਨਾਂ ਤੋਂ ਇਲਾਵਾ ਪੂਰਬੀ ਲੱਦਾਖ ’ਚ ਵੀ ਫ਼ੌਜੀਆਂ ਦੀ ਗਿਣਤੀ ਨੂੰ ਵਧਾ ਦਿੱਤਾ ਗਿਆ ਹੈ। ਚੀਨ ਦੀ ਨਾਕਾਬੰਦੀ ਦੇ ਮੱਦੇਨਜ਼ਰ ਫ਼ੌਜ ਨੇ ਆਪਣੀ ਲੜਾਈ ਦਾ ਆਰਡਰ ਬਦਲ ਦਿੱਤਾ ਹੈ। ਪਿਛਲੇ ਸਾਲ ਹੀ ਜੰਮੂ ਕਸ਼ਮੀਰ ਤੋਂ ਲੱਦਾਖ ਲਈ ਕਈ ਯੂਨਿਟ ਭੇਜੇ ਗਏ ਸਨ। ਗਲਵਾਨ ’ਚ ਹਿੰਸਕ ਝੜਪ ਤੋਂ ਬਾਅਦ ਲਗਾਤਾਰ ਤਾਇਨਾਤੀ ਜਾਰੀ ਹੈ।
ਇਹ ਵੀ ਪੜ੍ਹੋ : ਗੂੰਗੀ ਬੋਲੀ ਸਰਕਾਰ ਨੂੰ ਜਗਾਉਣ ਲਈ ਟਰੈਕਟਰਾਂ ਨਾਲ ਜਾਵਾਂਗੇ ਸੰਸਦ ਭਵਨ : ਰਾਕੇਸ਼ ਟਿਕੈਤ
ਇਸ ਦੌਰਾਨ ਚੀਫ਼ ਆਫ਼ ਡਿਫੈਂਸ ਸਟਾਫ਼ (ਸੀ.ਡੀ.ਐੱਸ.) ਜਨਰਲ ਬਿਪਿਨ ਰਾਵਤ ਨੇ ਕਿਹਾ ਹੈ ਕਿ ਦੇਸ਼ ਦਾ ਦੁਸ਼ਮਣ ਨੰਬਰ ਇਕ ਪਾਕਿਸਤਾਨ ਨਹੀਂ ਸਗੋਂ ਚੀਨ ਹੈ। ਚੀਨ ਨੇ ਐੱਲ.ਏ.ਸੀ. ’ਤੇ ਸਥਾਈ ਢਾਂਚੇ ਦਾ ਨਿਰਮਾਣ ਕੀਤਾ ਹੈ ਪਰ ਭਾਰਤੀ ਫ਼ੌਜ ਕਿਸੇ ਵੀ ਹਮਲੇ ਦਾ ਜਵਾਬ ਦੇਣ ਲਈ ਤਿਆਰ ਹੈ। ਇਸ ਦੌਰਾਨ ਸ਼ੁੱਕਰਵਾਰ ਨੂੰ ਤਿਰੁਅਨੰਤਪੁਰਮ ’ਚ ਕੇਰਲ ਪੁਲਸ ਦੇ ਹੈਕਿੰਗ ਅਤੇ ਸਾਈਬਰ ਸੁਰੱਖਿਆ ਬ੍ਰੀਫਿੰਗ ਪ੍ਰੋਗਰਾਮ ਵਿਚ ਜਨਰਲ ਰਾਵਤ ਨੇ ਕਿਹਾ ਕਿ 2019 ’ਚ ਸੰਸਦ ਵਿਚ ਪੇਸ਼ ਕੀਤੇ ਗਏ ਡਾਟਾ ਸੁਰੱਖਿਆ ਬਿੱਲ ਨੂੰ ਤੇਜ਼ੀ ਨਾਲ ਪਾਸ ਕੀਤੇ ਜਾਣ ਦੀ ਲੋੜ ਹੈ, ਕਿਉਂਕਿ ਡਾਟਾ ਚੋਰੀ ਡਿਜ਼ੀਟਲ ਸੰਸਾਰ ਵਿਚ ਇਕ ਆਮ ਅਪਰਾਧ ਬਣ ਗਿਆ ਹੈ। ਉਨ੍ਹਾਂ ਕਿਹਾ ਕਿ ਕੋਰੋਨਾ ਮਹਾਮਾਰੀ ਦੇ ਦੌਰ ’ਚ ਸਾਈਬਰ ਅਪਰਾਧ ’ਚ 500 ਫੀਸਦੀ ਵਾਧਾ ਹੋਇਆ ਹੈ। ਇਸ ਲਈ ਉਨ੍ਹਾਂ ਨਾਲ ਨਜਿੱਠਣ ਦੀ ਜ਼ਰੂਰਤ ਹੈ।
ਇਹ ਵੀ ਪੜ੍ਹੋ : ਸੁਪਰੀਮ ਕੋਰਟ ਦੀ ਚਿਤਾਵਨੀ ਤੋਂ ਬਾਅਦ ਮਹਿਲਾ ਅਧਿਕਾਰੀਆਂ ਨੂੰ ਸਥਾਈ ਕਮਿਸ਼ਨ ਦੇਣ ਲਈ ਤਿਆਰ ਫ਼ੌਜ
ਨੋਟ : ਇਸ ਖ਼ਬਰ ਸੰਬੰਧੀ ਕੀ ਹੈ ਤੁਹਾਡੀ ਰਾਏ, ਕੁਮੈਂਟ ਬਾਕਸ ’ਚ ਦਿਓ ਜਵਾਬ
ਖ਼ਤਰਨਾਕ ਪੱਧਰ ’ਤੇ ਪੁੱਜੀ ਦਿੱਲੀ ਦੀ ਹਵਾ, ਲੋਕਾਂ ਨੂੰ ਘਰਾਂ ’ਚੋਂ ਨਾ ਨਿਕਲਣ ਦੀ ਸਲਾਹ
NEXT STORY