ਨਵੀਂ ਦਿੱਲੀ—ਸਮਾਜਵਾਦੀ ਪਾਰਟੀ ਦੇ ਨੇਤਾ ਮੁਲਾਇਮ ਸਿੰਘ ਯਾਦਵ ਨੇ ਬੁੱਧਵਾਰ ਲੋਕ ਸਭਾ ਵਿਚ ਚੀਨ ਦਾ ਮੁੱਦਾ ਜ਼ੋਰਦਾਰ ਨਾਲ ਢੰਗ ਨਾਲ ਉਠਾਇਆ। ਸਾਬਕਾ ਰੱਖਿਆ ਮੰਤਰੀ ਨੇ ਕਿਹਾ ਕਿ ਭਾਰਤ ਦਾ ਸਭ ਤੋਂ ਵੱਡਾ ਦੁਸ਼ਮਣ ਪਾਕਿਸਤਾਨ ਨਹੀਂ ਸਗੋਂ ਚੀਨ ਹੈ। ਉਨ੍ਹਾਂ ਦੋਸ਼ ਲਾਇਆ ਕਿ ਮੇਰੇ ਵਲੋਂ ਵਾਰ-ਵਾਰ ਇਸ ਮੁੱਦੇ ਨੂੰ ਉਠਾਉਣ ਦੇ ਬਾਵਜੂਦ ਕੇਂਦਰ ਸਰਕਾਰ ਇਹ ਨਹੀਂ ਦੱਸ ਰਹੀ ਕਿ ਚੀਨ ਵਿਰੁੱਧ ਭਾਰਤ ਕਿਹੜੇ ਕਦਮ ਚੁੱਕ ਰਿਹਾ ਹੈ।ਮੁਲਾਇਮ ਦੇ ਬੋਲਣ ਦੌਰਾਨ ਹਾਊਸ ਦੀ ਸਪੀਕਰ ਨੇ ਕਈ ਵਾਰ ਮੁਲਾਇਮ ਨੂੰ ਬੇਨਤੀ ਕੀਤੀ ਕਿ ਉਹ ਆਪਣੀ ਗੱਲ ਜਲਦੀ ਖਤਮ ਕਰਨ ਪਰ ਇਸ ਦੇ ਬਾਵਜੂਦ ਮੁਲਾਇਮ ਸਿੰਘ ਨੇ ਆਪਣੀ ਗੱਲ ਪੂਰੀ ਕੀਤੀ ਅਤੇ ਚੀਨ ਤੋਂ ਚੌਕਸ ਰਹਿਣ ਦੀ ਨਸੀਹਤ ਵੀ ਦਿੱਤੀ।
ਮੁਲਾਇਮ ਨੇ ਕਿਹਾ ਕਿ ਚੀਨ ਸਿੱਕਮ ਅਤੇ ਭੂਟਾਨ 'ਤੇ ਕਬਜ਼ੇ ਦੀ ਸਾਜ਼ਿਸ਼ ਰਚ ਰਿਹਾ ਹੈ। ਉਹ ਭਾਰਤ 'ਤੇ ਹਮਲੇ ਦੀ ਪੂਰੀ ਤਿਆਰੀ ਕਰ ਚੁੱਕਾ ਹੈ। ਭਾਰਤ ਨੂੰ ਤਿੱਬਤ ਕਿਸੇ ਵੀ ਕੀਮਤ 'ਤੇ ਚੀਨ ਦੇ ਹਵਾਲੇ ਨਹੀਂ ਹੋਣ ਦੇਣਾ ਚਾਹੀਦਾ ਸੀ। ਤਿੱਬਤ ਨੂੰ ਚੀਨ ਦੇ ਹਵਾਲੇ ਕਰ ਕੇ ਇਕ ਵੱਡੀ ਭੁੱਲ ਕੀਤੀ ਗਈ ਹੈ। ਹੁਣ ਭਾਰਤ ਨੂੰ ਤਿੱਬਤ ਦੀ ਆਜ਼ਾਦੀ ਲਈ ਜ਼ੋਰਦਾਰ ਹਮਾਇਤ ਕਰਨੀ ਚਾਹੀਦੀ ਹੈ। ਨਾਲ ਹੀ ਦਲਾਈਲਾਮਾ ਦੀ ਵੀ ਪੂਰੀ ਮਦਦ ਕਰਨੀ ਚਾਹੀਦੀ ਹੈ। ਤਿੱਬਤ ਦੀ ਸਰਹੱਦ 'ਤੇ ਚੀਨ ਜੰਗੀ ਅਭਿਆਸ ਕਰ ਰਿਹਾ ਹੈ। ਭੂਟਾਨ ਤੇ ਸਿੱਕਮ ਦੀ ਰਾਖੀ ਕਰਨੀ ਭਾਰਤ ਦੀ ਜ਼ਿੰਮੇਵਾਰੀ ਹੈ।
ਬਾਕਸ
ਜੰਗ ਹੋਈ ਤਾਂ ਚੀਨ ਨੂੰ ਧੂੜ ਚਟਾ ਦੇਵੇਗਾ ਭਾਰਤ
ਡੋਕਲਾਮ ਨੂੰ ਲੈ ਕੇ ਭਾਰਤ ਨਾਲ ਜਾਰੀ ਤਣਾਤਣੀ ਦਰਮਿਆਨ ਚੀਨ ਨੇ ਤਿੱਬਤ ਵਿਚ ਦੋ ਫੌਜੀ ਅਭਿਆਸਾਂ ਦੇ ਬਹਾਨੇ ਆਪਣੇ ਹਜ਼ਾਰਾਂ ਟਨ ਫੌਜੀ ਸਾਜ਼ੋ-ਸਾਮਾਨ ਉਕਤ ਖੇਤਰ ਵੱਲ ਭੇਜੇ ਹਨ। ਫੌਜ ਦੀ ਤਾਇਨਾਤੀ ਵਿਚ ਇਹ ਵਾਧਾ ਸਿੱਕਮ ਦੀ ਸਰਹੱਦ ਕੋਲ ਨਹੀਂ ਸਗੋਂ ਪੱਛਮ ਵਿਚ ਸ਼ਿਨਜਿਆਂਗ ਸੂਬੇ ਦੇ ਨੇੜੇ ਉੱਤਰੀ ਤਿੱਬਤ ਵਿਚ ਕੀਤਾ ਗਿਆ ਹੈ। ਚੀਨ ਨੇ ਇਕ ਤਰ੍ਹਾਂ ਨਾਲ ਜੰਗ ਦੀ ਤਿਆਰੀ ਦਾ ਸੰਕੇਤ ਦੇ ਕੇ ਭਾਰਤ 'ਤੇ ਡਿਪਲੋਮੈਟਿਕ ਦਬਾਅ ਵਧਾਉਣ ਦੀ ਕੋਸ਼ਿਸ਼ ਕੀਤੀ ਹੈ। ਇਸ ਹਾਲਤ ਵਿਚ ਜੇ ਜੰਗ ਹੋਈ ਤਾਂ ਭਾਰਤ ਦੇ ਅਤਿਅੰਤ ਆਧੁਨਿਕ ਕਿਸਮ ਦੇ ਹਥਿਆਰ ਚੀਨ ਨੂੰ ਧੂੜ ਚਟਾ ਦੇਣਗੇ। ਭਾਰਤ ਤੇ ਚੀਨ ਦੇ ਹਥਿਆਰਾਂ ਦੀ ਤੁਲਨਾ ਕੀਤੀ ਜਾਵੇ ਤਾਂ ਚੀਨ ਪਹਿਲਾਂ ਕਈ ਵਾਰ ਭਾਰਤ ਵਲੋਂ ਵਿਕਸਿਤ ਕੀਤੇ ਗਏ ਹਥਿਆਰਾਂ ਨੂੰ ਲੈ ਕੇ ਆਪਣੀ ਚਿੰਤਾ ਪ੍ਰਗਟ ਕਰ ਚੁੱਕਾ ਹੈ।
ਭਾਰਤ ਕੋਲ ਬ੍ਰਹਿਮੋਸ ਮਿਜ਼ਾਈਲ ਹੈ ਜਿਸ ਨੂੰ ਲੈ ਕੇ ਚੀਨ ਚਿੰਤਤ ਹੈ। ਇਸ ਦੀ ਰਫਤਾਰ 3675 ਕਿਲੋਮੀਟਰ ਪ੍ਰਤੀ ਘੰਟਾ ਹੈ। ਚੀਨ ਦੀ ਘਬਰਾਹਟ ਦਾ ਇਕ ਹੋਰ ਕਾਰਨ ਇਸ ਮਿਜ਼ਾਈਲ ਦਾ ਪ੍ਰਮਾਣੂ ਵਾਰ ਹੈੱਡ ਤਕਨੀਕ ਨਾਲ ਲੈਸ ਹੋਣਾ ਹੈ। ਭਾਰਤ ਤੇ ਚੀਨ ਦੋਵੇਂ ਹੀ ਪ੍ਰਮਾਣੂ ਸੰਪੰਨ ਦੇਸ਼ ਹਨ। ਭਾਰਤ ਦੇ ਸੁਪਰ ਸੋਨਿਕ ਕਰੂਜ਼ ਮਿਜ਼ਾਈਲ ਤੋਂ ਵੀ ਚੀਨ ਡਰਦਾ ਹੈ। ਇਸ ਦੀ ਮਾਰ ਕਰਨ ਦੀ ਸਮਰੱਥਾ 450 ਕਿਲੋਮੀਟਰ ਕੀਤੀ ਜਾ ਰਹੀ ਹੈ। ਚੀਨ ਦੇ ਹਥਿਆਰਾਂ ਦੀ ਮਾਰ ਕਰਨ ਦੀ ਸਮਰੱਥਾ ਇਸ ਤੋਂ ਕਿਤੇ ਘੱਟ ਹੈ। ਭਾਰਤ ਕੋਲ ਅਰਜੁਨ ਟੈਂਕ ਵੀ ਹੈ ਜਿਸ ਦੀ 120 ਐੱਮ. ਐੱਮ. ਦੀ ਮੇਨ ਰਾਈਫਲ ਗੰਨ ਹੈ। ਸਮੁੰਦਰੀ ਪੱਖ ਤੋਂ ਵੀ ਭਾਰਤ ਬਹੁਤ ਮਜ਼ਬੂਤ ਹੈ। ਉਸ ਕੋਲ ਆਈ. ਐੱਨ. ਐੱਸ. ਵਿਕਰਮਾਦਿਤਿਆ ਨਾਂ ਦਾ ਵਿਸ਼ਾਲ ਜੰਗੀ ਬੇੜਾ ਹੈ ਜੋ 500 ਕਿਲੋਮੀਟਰ ਦੇ ਘੇਰੇ ਵਿਚ ਸਮੁੰਦਰ 'ਚ ਨਜ਼ਰ ਰੱਖ ਸਕਦਾ ਹੈ। ਆਸਮਾਨੀ ਤਾਕਤ ਵੀ ਭਾਰਤ ਦੀ ਮਜ਼ਬੂਤ ਹੈ। ਉਸ ਕੋਲ ਮਿਗ 29 ਹਵਾਈ ਜਹਾਜ਼ ਹਨ।
ਕਿਸਾਨਾਂ ਤੇ ਦਲਿਤਾਂ ਦੇ ਮੁੱਦਿਆਂ 'ਤੇ ਸੰਸਦ 'ਚ ਹੰਗਾਮਾ
NEXT STORY