ਚਿੱਤਰਕੂਟ/ਲਖਨਊ- ਚਿੱਤਰਕੂਟ ਦੀ ਰਗੋਲੀ ਜੇਲ੍ਹ ’ਚ ਸ਼ੁਕੱਰਵਾਰ ਆਪਸੀ ਵਿਵਾਦ ਦੌਰਾਨ ਇਕ ਕੈਦੀ ਜੋ ਸਾਬਕਾ ਗੈਂਗਸਟਰ ਹੈ, ਨੇ ਦੋ ਹੋਰਨਾਂ ਕੈਦੀਆਂ ਜੋ ਸਾਬਕਾ ਖਤਰਨਾਕ ਅਪਰਾਧੀ ਹਨ, ਦੀ ਗੋਲੀ ਮਾਰ ਕੇ ਹੱਤਿਆ ਕਰ ਦਿੱਤੀ। ਜੇਲ੍ਹ ਦੇ ਸੱਰਖਿਆ ਮੁਲਾਜ਼ਮਾਂ ਨੇ ਇਕ ਸੰਖੇਪ ਮੁਕਾਬਲੇ ਦੌਰਾਨ ਗੈਂਗਸਟਰ ਨੂੰ ਢੇਰ ਕਰ ਦਿੱਤਾ। ਜੇਲ੍ਹ ਦੇ ਅਧਿਕਾਰੀਆਂ ਮੁਤਾਬਕ ਉਨ੍ਹਾਂ ਨੂੰ ਇਹ ਸੂਚਨਾ ਮਿਲੀ ਸੀ ਕਿ ਜੇਲ੍ਹ ’ਚ ਬੰਦ ਕੁਝ ਕੈਦੀ ਆਪਸ ’ਚ ਲੜ ਰਹੇ ਹਨ। ਜਦੋਂ ਸੁਰੱਖਿਆ ਮੁਲਾਜ਼ਮ ਉਥੇ ਗਏ ਤਾਂ ਗੈਂਗਸਟਰ ਨੇ ਇਕ ਸੁਰੱਖਿਆ ਮੁਲਾਜ਼ਮ ਕੋਲੋਂ ਉਸ ਦੀ ਸਰਵਿਸ ਰਿਵਾਲਵਰ ਖੋਹ ਲਈ ਅਤੇ ਦੋ ਕੈਦੀਆਂ ਦੀ ਗੋਲੀ ਮਾਰ ਕੇ ਹੱਤਿਆ ਕਰ ਦਿੱਤੀ। ਇਸ ’ਤੇ ਸੁਰੱਖਿਆ ਮੁਲਾਜ਼ਮਾਂ ਨੇ ਜਵਾਬੀ ਕਾਰਵਾਈ ਕਰਦਿਆਂ ਗੈਂਗਸਟਰ ਨੂੰ ਇਕ ਸੰਖੇਪ ਮੁਕਾਬਲੇ ਦੌਰਾਨ ਢੇਰ ਕਰ ਦਿੱਤਾ।
ਇਕ ਸਰਕਾਰੀ ਬੁਲਾਰੇ ਮੁਤਾਬਕ ਮੁੱਖ ਮੰਤਰੀ ਯੋਗੀ ਆਦਿਤਿਆਨਾਥ ਨੇ ਸਾਰੇ ਘਟਨਾਚੱਕਰ ਦੀ ਤੁਰੰਤ ਰਿਪੋਰਟ ਮੰਗੀ ਹੈ। ਆਈ.ਜੀ. ਸਤਿਆਨਾਰਾਇਣ ਨੇ ਕਿਹਾ ਕਿ ਘਟਨਾ ਦੀ ਅਦਾਲਤੀ ਜਾਂਚ ਦੇ ਹੁਕਮ ਦਿੱਤੇ ਗਏ ਹਨ। ਨਿਰਪਖ ਜਾਂਚ ਤੋਂ ਹੀ ਪਤਾ ਲੱਗੇਗਾ ਕਿ ਗੈਂਗਸਟਰ ਕੋਲ ਹਥਿਆਰ ਕਿਵੇਂ ਆਇਆ? ਮ੍ਰਿਤਕ ਗੈਂਗਸਟਰ ਦੀ ਪਛਾਣ ਅੰਸ਼ੁਲ ਦੀਕਸ਼ਿਤ ਅਤੇ ਦੂਜੇ ਦੋ ਮ੍ਰਿਤਕਾਂ ਦੀ ਪਛਾਣ ਮੁਕੀਮ ਕਾਲਾ ਅਤੇ ਮੇਰਾਜ ਅਲੀ ਵਲੋਂ ਹੋਈ ਹੈ। ਉਨ੍ਹਾਂ ਕਿਹਾ ਕਿ ਮਕੀਮ ਅਤੇ ਅੰਸ਼ੁਲ ਦੋਵੇਂ ਹੀ ਖ਼ਤਰਨਾਕ ਅਪਰਾਧੀ ਸਨ ਅਤੇ ਉਨ੍ਹਾਂ ਵਿਰੁੱਧ ਦਰਜਨਾ ਮਾਮਲੇ ਦਰਜ ਹਨ।
ਬਲੈਕ ਫੰਗਸ ਦੀ ਨੋਇਡਾ 'ਚ ਦਸਤਕ, ਮਿਲੇ 7 ਨਵੇਂ ਮਰੀਜ਼, ਇੱਕ ਦੀ ਮੌਤ
NEXT STORY