ਇੰਦੌਰ— ਕਾਂਗਰਸ 'ਚ ਪ੍ਰਿਯੰਕਾ ਗਾਂਧੀ ਵਡੇਰਾ ਦੇ ਆਉਣ ਤੋਂ ਬਾਅਦ ਭਾਰਤੀ ਜਨਤਾ ਪਾਰਟੀ (ਭਾਜਪਾ) ਦੇ ਜਨਰਲ ਸਕੱਤਰ ਕੈਲਾਸ਼ ਵਿਜੇਵਰਗੀਏ ਨੇ ਬਿਆਨ ਦਿੱਤਾ ਕਿ ਪਾਰਟੀ ਚਾਕਲੇਟੀ ਚਿਹਰਿਆਂ ਰਾਹੀਂ ਚੋਣਾਂ ਲੜਨਾ ਚਾਹੁੰਦੀ ਹੈ। ਇਸ ਕਮੈਂਟ ਤੋਂ ਬਾਅਦ ਸਿਆਸੀ ਵਿਵਾਦ ਪੈਦਾ ਹੋਇਆ ਤਾਂ ਹੁਣ ਕੈਲਾਸ਼ ਵਿਜੇਵਰਗੀਏ ਵਲੋਂ ਸਫ਼ਾਈ ਸਾਹਮਣੇ ਆਈ ਹੈ। ਭਾਜਪਾ ਨੇਤਾ ਵਿਜੇਵਰਗੀਏ ਨੇ ਸਫ਼ਾਈ ਦਿੰਦੇ ਹੋਏ ਕਿਹਾ,''ਮੈਂ ਆਪਣੇ ਮੀਡੀਆ ਦੇ ਦੋਸਤਾਂ ਨੂੰ ਕਹਿਣਾ ਚਾਹਾਂਗਾ ਕਿ ਜੇਕਰ ਅਜਿਹਾ ਕੋਈ ਬਿਆਨ ਹੈ ਤਾਂ ਉਸ ਨੂੰ ਦੁਬਾਰਾ ਕ੍ਰਾਸ ਚੈੱਕ ਕਰੀਏ, ਕਿਉਂਕਿ ਮੈਂ ਚਾਕਲੇਟੀ ਚਿਹਰੇ ਸ਼ਬਦ ਦੀ ਵਰਤੋਂ ਬਾਲੀਵੁੱਡ ਐਕਟਰਜ਼ ਲਈ ਕੀਤੀ ਸੀ, ਕਿਸੇ ਰਾਜਨੇਤਾ ਲਈ ਨਹੀਂ।''
ਇਸ ਤੋਂ ਪਹਿਲਾਂ ਵਿਜੇਵਰਗੀਏ ਨੇ ਕਿਹਾ ਸੀ,''ਕਦੇ ਕੋਈ ਕਾਂਗਰਸ ਨੇਤਾ ਮੰਗ ਕਰਦਾ ਹੈ ਕਿ ਕਰੀਨਾ ਕਪੂਰ ਨੂੰ ਭੋਪਾਲ ਤੋਂ ਲੋਕ ਸਭਾ ਚੋਣਾਂ ਲੜਵਾਈਆਂ ਜਾਣ ਤਾਂ ਕਦੇ ਇੰਦੌਰ ਤੋਂ ਚੋਣਾਵੀ ਉਮੀਦਵਾਰੀ ਨੂੰ ਲੈ ਕੇ ਸਲਮਾਨ ਖਾਨ ਦੇ ਨਾਂ 'ਤੇ ਚਰਚਾ ਕੀਤੀ ਜਾਂਦੀ ਹੈ। ਇਸੇ ਤਰ੍ਹਾਂ ਪ੍ਰਿਯੰਕਾ ਨੂੰ ਕਾਂਗਰਸ ਦੀ ਸਰਗਰਮ ਰਾਜਨੀਤੀ 'ਚ ਲਿਆਇਆ ਜਾਂਦਾ ਹੈ। ਅਗਲੀਆਂ ਲੋਕ ਸਭਾ ਚੋਣਾਂ ਦੌਰਾਨ ਮੈਦਾਨ 'ਚ ਉਤਾਰਨ ਲਈ ਕਾਂਗਰਸ ਕੋਲ ਮਜ਼ਬੂਤ ਨੇਤਾ ਨਹੀਂ ਹੈ। ਇਸ ਲਈ ਉਹ ਅਜਿਹੇ ਚਾਕਲੇਟੀ ਚਿਹਰਿਆਂ ਦੇ ਮਾਧਿਅਮ ਨਾਲ ਚੋਣਾਂ ਲੜਨਾ ਚਾਹੁੰਦੀ ਹੈ।'' ਪੂਰਬੀ ਉੱਤਰ-ਪ੍ਰਦੇਸ਼ ਦੀ ਇੰਚਾਰਜ ਕਾਂਗਰਸ ਜਨਰਲ ਸਕੱਤਰ ਦੇ ਰੂਪ 'ਚ ਸਿਆਸੀ ਮੁੱਖ ਧਾਰਾ 'ਚ ਪ੍ਰਿਯੰਕਾ ਦੇ ਆਉਣ ਨੂੰ ਲੈ ਕੇ ਵਿਜੇਵਰਗੀਏ ਨੇ ਕਾਂਗਰਸ ਪ੍ਰਧਾਨ ਰਾਹੁਲ ਗਾਂਧੀ ਦੀ ਅਗਵਾਈ ਸਮਰੱਥਾ 'ਤੇ ਵੀ ਸਵਾਲ ਚੁੱਕੇ। ਭਾਜਪਾ ਜਨਰਲ ਸਕੱਤਰ ਨੇ ਕਿਹਾ,''ਜੇਕਰ ਕਾਂਗਰਸ 'ਚ ਰਾਹੁਲ ਦੀ ਅਗਵਾਈ ਦੇ ਪ੍ਰਤੀ ਆਤਮਵਿਸ਼ਵਾਸ ਹੁੰਦਾ ਤਾਂ ਪ੍ਰਿਯੰਕਾ ਨੂੰ ਸਰਗਰਮ ਰਾਜਨੀਤੀ 'ਚ ਨਹੀਂ ਲਿਆਂਦਾ ਜਾਂਦਾ।''
ਬੁਲੰਦਸ਼ਹਿਰ ਹਿੰਸਾ: ਪ੍ਰਸ਼ਾਂਤ ਨਟ ਦੇ ਘਰੋਂ ਮਿਲਿਆ ਸ਼ਹੀਦ ਇੰਸਪੈਕਟਰ ਦਾ ਮੋਬਾਇਲ
NEXT STORY