ਕੋਲਕਾਤਾ— ਦੇਸ਼ ਭਰ 'ਚ ਨਾਗਰਿਕਤਾ ਸੋਧ ਕਾਨੂੰਨ (ਸੀ.ਏ.ਏ.) ਨੂੰ ਲੈ ਕੇ ਪਿਛਲੇ ਚਾਰ ਦਿਨਾਂ ਤੋਂ ਜਾਰੀ ਹਿੰਸਾ ਤੋਂ ਬਾਅਦ ਸੋਮਵਾਰ ਨੂੰ ਰਾਜ ਦੀ ਮੁੱਖ ਮੰਤਰੀ ਮਮਤਾ ਬੈਨਰਜੀ ਸੜਕ 'ਤੇ ਉਤਰ ਆਈ। ਤ੍ਰਿਣਮੂਲ ਕਾਂਗਰਸ ਵਲੋਂ ਆਯੋਜਿਤ ਵਿਸ਼ਾਲ ਰੈਲੀ 'ਚ ਮਮਤਾ ਬੈਨਰਜੀ ਨੇ ਕਿਹਾ ਕਿ ਭਾਈਚਾਰਕ ਸਦਭਾਵਨਾ ਸਾਡਾ ਟੀਚਾ ਅਤੇ ਅਸੀਂ ਪੱਛਮੀ ਬੰਗਾਲ 'ਚ ਐੱਨ.ਆਰ.ਸੀ. ਨੂੰ ਲਾਗੂ ਨਹੀਂ ਕਰਾਂਗੇ। ਉਨ੍ਹਾਂ ਨੇ ਕਿਹਾ ਕਿ ਅਸੀਂ ਰਾਜ 'ਚ ਨਾਗਰਿਕਤਾ ਸੋਧ ਕਾਨੂੰਨ ਨੂੰ ਵੀ ਲਾਗੂ ਨਹੀਂ ਕਰਾਂਗੇ। ਉਨ੍ਹਾਂ ਨੇ ਇਨ੍ਹਾਂ ਦੋਹਾਂ ਨੂੰ ਹੀ ਗੈਰ-ਸੰਵਿਧਾਨਕ ਦੱਸਿਆ।
ਅਸੀਂ ਸਾਰੇ ਨਾਗਰਿਕ ਹਾਂ- ਮਮਤਾ
ਮਮਤਾ ਨੇ ਨਾਗਰਿਕਤਾ ਸੋਧ ਕਾਨੂੰਨ ਦੇ ਵਿਰੋਧ 'ਚ ਕੋਲਕਾਤਾ ਦੀ ਸੜਕਾਂ 'ਤੇ ਉਤਰ ਆਈ ਅਤੇ ਵਿਸ਼ਾਲ ਰੈਲੀ ਆਯੋਜਿਤ ਕੀਤੀ। ਉਨ੍ਹਾਂ ਨਾਲ ਟੀ.ਐੱਮ.ਸੀ. ਵਰਕਰਾਂ ਦੀ ਭਾਰੀ ਭੀੜ ਨਜ਼ਰ ਆਈ। ਉਨ੍ਹਾਂ ਨੇ ਕਿਹਾ,''ਅਸੀਂ ਸਾਰੇ ਨਾਗਰਿਕ ਹਾਂ। ਭਾਈਚਾਰਕ ਸਦਭਾਵਨਾ ਸਾਡਾ ਟੀਚਾ ਹੈ। ਅਸੀਂ ਐੱਨ.ਆਰ.ਸੀ. ਅਤੇ ਕੈਬ ਨੂੰ ਪੱਛਮੀ ਬੰਗਾਲ 'ਚ ਮਨਜ਼ੂਰੀ ਨਹੀਂ ਦੇਵਾਂਗੇ।'' ਦੱਸਣਯੋਗ ਹੈ ਕਿ ਨਾਗਰਿਕ ਸੋਧ ਕਾਨੂੰਨ ਵਿਰੁੱਧ ਪੱਛਮੀ ਬੰਗਾਲ 'ਚ ਲਗਾਤਾਰ ਚੌਥੇ ਦਿਨ ਸੋਮਵਾਰ ਨੂੰ ਵੀ ਹਿੰਸਾਤਮਕ ਵਿਰੋਧ ਪ੍ਰਦਰਸ਼ਨ ਜਾਰੀ ਹੈ। ਰਾਜ ਦੇ ਅਧਿਕਾਰੀਆਂ ਨੇ ਦੱਸਿਆ ਕਿ ਸੜਕ ਜਾਮ ਕਰਨ ਅਤੇ ਟਰੇਨ ਰੋਕਣ ਦੀਆਂ ਘਟਨਾਵਾਂ ਰਾਜ ਦੇ ਕਈ ਹਿੱਸਿਆਂ 'ਚ ਹੋਈਆਂ ਹਨ। ਮੁੱਖ ਮੰਤਰੀ ਮਮਤਾ ਬੈਨਰਜੀ ਨੇ ਲੋਕਾਂ ਨੂੰ ਕਾਨੂੰਨ ਦੇ ਦਾਇਰੇ 'ਚ ਰਹਿ ਕੇ ਪ੍ਰਦਰਸ਼ਨ ਕਰਨ ਦੀ ਅਪੀਲ ਕੀਤੀ ਹੈ। ਅਧਿਕਾਰੀਆਂ ਨੇ ਦੱਸਿਆ ਕਿ ਪੂਰਬੀ ਮਿਦਨਾਪੁਰ ਅਤੇ ਮੁਰਸ਼ਿਦਾਬਾਦ ਜ਼ਿਲਿਆਂ 'ਚ ਪ੍ਰਦਰਸ਼ਨਕਾਰੀਆਂ ਨੇ ਰਸਤਾ ਰੋਕ ਦਿੱਤਾ, ਜਿਸ ਨਾਲ ਲੋਕਾਂ ਨੂੰ ਆਉਣ-ਜਾਣ 'ਚ ਕਾਫ਼ੀ ਪਰੇਸ਼ਾਨੀ ਹੋਈ। ਉਨ੍ਹਾਂ ਨੇ ਦੱਸਿਆ ਕਿ ਪ੍ਰਦਰਸ਼ਨ ਨੂੰ ਦੇਖਦੇ ਹੋਏ ਕਈ ਟਰੇਨਾਂ ਨੂੰ ਰੱਦ ਕਰ ਦਿੱਤਾ ਗਿਆ ਹੈ।
6 ਜ਼ਿਲਿਆਂ 'ਚ ਇੰਟਰਨੈੱਟ ਸੇਵਾ 'ਤੇ ਰੋਕ
ਪੱਛਮੀ ਬੰਗਾਲ ਸਰਕਾਰ ਨੇ 6 ਜ਼ਿਲਿਆਂ 'ਚ ਇੰਟਰਨੈੱਟ ਸੇਵਾ 'ਤੇ ਰੋਕ ਲੱਗਾ ਦਿੱਤੀ ਹੈ। ਸਰਕਾਰ ਦੇ ਇਕ ਸੀਨੀਅਰ ਅਧਿਕਾਰੀ ਨੇ ਕਿਹਾ ਕਿ ਮਾਲਦਾ, ਉੱਤਰ ਦਿਨਾਜਪੁਰ, ਮੁਰਸ਼ਿਦਾਬਾਦ, ਹਾਵੜਾ, ਉੱਤਰ 24 ਪਰਗਨਾ ਅਤੇ ਦੱਖਣ 24 ਪਰਗਨਾ ਜ਼ਿਲੇ ਦੇ ਕੁਝ ਹਿੱਸਿਆਂ 'ਚ ਇੰਟਰਨੈੱਟ ਸੇਵਾ 'ਤੇ ਰੋਕ ਲੱਗਾ ਦਿੱਤੀ ਗਈ ਹੈ। ਰੇਲਵੇ ਦੇ ਇਕ ਬੁਲਾਰੇ ਨੇ ਦੱਸਿਆ ਕਿ ਪ੍ਰਦਰਸ਼ਨਕਾਰੀਆਂ ਨੇ ਸਿਆਲਦਹਿ-ਡਾਇਮੰਡ ਹਾਰਬਰ ਅਤੇ ਸਿਆਲਦਹਿ-ਨਮਖਾਨਾ ਸੈਕਟਰ 'ਚ ਪੱਟੜੀਆਂ ਨੂੰ ਜਾਮ ਕਰ ਦਿੱਤਾ ਹੈ। ਰੇਲਵੇ ਅਧਿਕਾਰੀ ਨੇ ਦੱਸਿਆ ਕਿ ਉਨ੍ਹਾਂ ਨੂੰ ਨਜ਼ਦੀਕੀ ਹਸਪਤਾਲ 'ਚ ਭਰਤੀ ਕਰਵਾਇਆ ਗਿਆ ਹੈ। ਨਦੀਆ ਅਤੇ ਬੀਰਭੂਮ ਜ਼ਿਲਿਆਂ 'ਚ ਹਿੰਸਾ, ਲੁੱਟਖੋਹ ਅਤੇ ਅਗਨੀਕਾਂਡ ਦੀਆਂ ਘਟਨਾਵਾਂ ਸਾਹਮਣੇ ਆਈਆਂ ਹਨ।
ਜਾਮੀਆ ਹਿੰਸਾ : ਦਿੱਲੀ ਪੁਲਸ ਦਾ ਬਿਆਨ- ਨਾ ਅਸੀਂ ਫਾਇਰਿੰਗ ਕੀਤੀ ਤੇ ਨਾ ਹੀ ਅੱਗ ਲਾਈ
NEXT STORY