ਤਿਰੂਪਤੀ— ਸੁਪਰੀਮ ਕੋਰਟ ਦੇ 47ਵੇਂ ਚੀਫ ਜਸਟਿਸ ਵਜੋਂ ਅਹੁਦਾ ਸੰਭਾਲਣ ਤੋਂ ਬਾਅਦ ਤਿਰੂਪਤੀ ਦੀ ਪਹਿਲੀ ਯਾਤਰਾ ਤੋਂ ਆਏ ਸ਼ਰਦ ਅਰਵਿੰਦ ਬੋਬੜੇ ਨੇ ਕਿਹਾ ਹੈ ਕਿ ਭਗਵਾਨ ਵੈਂਕਟੇਸ਼ਨਰ ਜੀ ਦੇ ਦਰਸ਼ਨ ਕਰਨਾ ਮੇਰੇ ਲਈ ਇਕ ਨਵਾਂ ਤਜਰਬਾ ਹੈ। ਉਨ੍ਹਾਂ ਨੇ ਆਪਣੇ ਪੁੱਤਰ ਸ਼੍ਰੀ ਨਿਵਾਸ ਬੋਬੜੇ ਨਾਲ ਮੰਦਰ ਦੇ ਗਰਭ-ਗ੍ਰਹਿ 'ਚ ਭਗਵਾਨ ਵੈਂਕਟੇਸ਼ਨਰ ਦੀ ਪੂਜਾ ਕੀਤੀ।ਇਸ ਦੌਰਾਨ ਆਂਧਰਾ ਪ੍ਰਦੇਸ਼ ਹਾਈ ਕੋਰਟ ਦੇ ਚੀਫ ਜਸਟਿਸ ਜਤਿੰਦਰ ਕੁਮਾਰ ਮਹੇਸ਼ਵਰ ਵੀ ਉਨ੍ਹਾਂ ਨਾਲ ਸਨ। ਉਨ੍ਹਾਂ ਨੇ ਮੰਦਰ ਦੀ ਸ਼ਾਨ ਸੰਭਾਲ ਲਈ ਤਿਰੂਮਲਾ ਦੇਵਸਥਾਨਮ (ਟੀ.ਟੀ.ਡੀ) ਅਧਿਕਾਰੀਆਂ ਦੀ ਸ਼ਲਾਘਾ ਵੀ ਕੀਤੀ।

ਤਿਰੂਮਲਾ ਦੀਆਂ ਪਹਾੜੀਆਂ 'ਚ ਸਥਿਤ ਪ੍ਰਾਚੀਨ ਮੰਦਰ ਵਿਚ ਦਰਸ਼ਨ ਕਰਨ ਤੋਂ ਪਹਿਲਾਂ ਜਸਟਿਸ ਬੋਬੜੇ ਨੇ ਦੇਸ਼ ਦੇ 47ਵੇਂ ਚੀਫ ਜਸਟਿਸ ਵਜੋਂ ਸਹੁੰ ਚੁੱਕੀ ਸੀ। ਮੰਦਰ ਦੇ ਅਧਿਕਾਰੀ ਨੇ ਦੱਸਿਆ ਕਿ ਬਾਅਦ ਵਿਚ ਜਸਟਿਸ ਬੋਬੜੇ ਨੇ ਪਵਿੱਤਰ ਕੁੰਡ ਦੇ ਕਿਨਾਰੇ ਬਣੇ ਸ਼੍ਰੀ ਵਰਾਹ ਮੰਦਰ ਵਿਚ ਪਵਿੱਤਰ ਅਸਥਾਨਾਂ ਦੇ ਦਰਸ਼ਨ ਵੀ ਕੀਤੇ। ਬੋਬੜੇ ਦੇ ਰੇਨੀਗੁੰਟਾ ਹਵਾਈ ਅੱਡੇ 'ਤੇ ਪਹੁੰਚਣ 'ਤੇ ਆਂਧਰਾ ਪ੍ਰਦੇਸ਼ ਹਾਈ ਕੋਰਟ ਦੇ ਮੁੱਖ ਜੱਜ ਜਤਿੰਦਰ ਕੁਮਾਰ ਮਾਹੇਸ਼ਵਰੀ ਅਤੇ ਹੋਰ ਅਧਿਕਾਰੀਆਂ ਨੇ ਸਵਾਗਤ ਕੀਤਾ।
ਭਾਜਪਾ ਦਾ ਸਾਥ ਨਾ ਛੱਡਣ 'ਤੇ ਅੜੇ ਅਜੀਤ ਪਵਾਰ, PM ਨਰਿੰਦਰ ਮੋਦੀ ਦਾ ਕੀਤਾ ਧੰਨਵਾਦ
NEXT STORY