ਨਵੀਂ ਦਿੱਲੀ (ਨੈਸ਼ਨਲ ਡੈਸਕ) : ਭਾਰਤੀ ਮੂਲ ਦੇ ਅਮਰੀਕੀ ਵਿਗਿਆਨੀ ਅਤੇ ਫਾਈਬਰ ਆਪਟਿਕਸ ਦੇ ਪਿਤਾਮਹ ਪ੍ਰੋਫੈਸਰ ਨਰਿੰਦਰ ਸਿੰਘ ਕਪਾਨੀ ਨੂੰ ਰਾਸ਼ਟਰਪਤੀ ਰਾਮਨਾਥ ਕੋਵਿੰਦ ਨੇ ਪਦਮ ਵਿਭੂਸ਼ਣ ਐਵਾਰਡ ਨਾਲ ਸਨਮਾਨਿਤ ਕੀਤਾ। ਮੂਲ ਰੂਪ ਨਾਲ ਪੰਜਾਬ ਦੇ ਜ਼ਿਲ੍ਹਾ ਮੋਗਾ ਵਿਚ 31 ਅਕਤੂਬਰ 1926 ਨੂੰ ਜਨਮੇ ਪ੍ਰੋ. ਕਪਾਨੀ ਨੂੰ ਇਹ ਐਵਾਰਡ ਮਰਨ ਉਪਰੰਤ ਦਿੱਤਾ ਗਿਆ ਹੈ। ਉਹ ਇਕ ਅਜਿਹੇ ਹੀਰੋ ਹਨ, ਜਿਨ੍ਹਾਂ ਨੇ ਦੁਨੀਆਭਰ ਦੇ ਅਰਬਾਂ ਲੋਕਾਂ ਦੀ ਜ਼ਿੰਦਗੀ ਵਿਚ ਸੰਚਾਰ ਕ੍ਰਾਂਤੀ ਰਾਹੀਂ ਬਦਲਾਅ ਲਿਆ ਦਿੱਤਾ। ਫਾਈਬਰ ਆਪਟਿਕਸ ਤਕਨੀਕ ਲੱਭ ਕੇ ਦੁਨੀਆ ਵਿਚ ਸੰਚਾਰ ਕ੍ਰਾਂਤੀ ਦੀ ਨੀਂਹ ਰੱਖਣ ਵਾਲੇ ਪ੍ਰੋ. ਕਪਾਨੀ ਦੀਆਂ ਪ੍ਰਾਪਤੀਆਂ ਸਬੰਧੀ ਕੇਂਦਰ ਸਰਕਾਰ ਨੇ 26 ਜਨਵਰੀ 2021 ਨੂੰ ਦੇਸ਼ ਦੇ ਦੂਸਰੇ ਸਰਵਉੱਚ ਨਾਗਰਿਕ ਸਨਮਾਨ ਪਦਮ ਵਿਭੂਸ਼ਣ ਨਾਲ ਨਵਾਜਣ ਦੀ ਐਲਾਨ ਕੀਤਾ ਸੀ। ਪ੍ਰੋ. ਕਪਾਨੀ ਦਾ ਪਿਛਲੇ ਸਾਲ 94 ਸਾਲ ਦੀ ਉਮਰ ਵਿਚ ਅਮਰੀਕਾ ਵਿਚ ਦਿਹਾਂਤ ਹੋ ਗਿਆ ਸੀ। ਫਾਰਚਿਊਨ ਰਸਾਲੇ ਵਿਚ 1999 ਵਿਚ ਦੁਨੀਆ ਦੇ 7 ‘ਅਨਸੰਗ ਹੀਰੋਜ’ ਵਿਚ ਚੁਣੇ ਗਏ ਪ੍ਰੋ. ਕਪਾਨੀ ਨੇ ਬੈਚਲਰ ਦੀ ਪੜ੍ਹਾਈ ਆਗਰਾ ਯੂਨੀਵਰਸਿਟੀ ਤੋਂ ਕੀਤੀ ਸੀ। ਉਸਦੇ ਬਾਅਦ ਉਨ੍ਹਾਂ ਨੇ ਪੋਸਟ ਗ੍ਰੈਜੂਏਸ਼ਨ ਦੀ ਪੜ੍ਹਾਈ ਲੰਡਨ ਦੇ ਇੰਪੀਰੀਅਲ ਕਾਲਜ ਤੋਂ ਕੀਤੀ। ਉਥੋਂ ਉਨ੍ਹਾਂ ਨੇ ਡਾਕਟਰੇਟ ਦੀ ਉਪਾਧੀ ਲਈ। ਆਡਨੈਂਸ ਫੈਕਟਰੀਆਂ ਦਾ ਪ੍ਰਬੰਧਨ ਸੰਭਾਲਣ ਵਾਲੀ ਭਾਰਤੀ ਜੰਗ ਕਾਰਖਾਨਾ ਸੇਵਾ (ਆਈ. ਓ. ਐੱਫ. ਐੱਸ.) ਦੇ ਅਧਿਕਾਰੀ ਦੇ ਤੌਰ ’ਤੇ ਕੈਰੀਅਰ ਸ਼ੁਰੂ ਕਰਨ ਵਾਲੇ ਕਪਾਨੀ ਲਗਭਗ 45 ਸਾਲ ਪਹਿਲਾਂ ਅਮਰੀਕਾ ਚਲੇ ਗਏ ਸਨ, ਜਿਥੇ ਉਨ੍ਹਾਂ ਨੇ ਦੁਨੀਆ ਦੇ ਪ੍ਰਮੁੱਖ ਭੌਤਿਕ ਵਿਗਿਆਨੀਆਂ ਵਿਚ ਗਿਣਿਆ ਗਿਆ। ਉਨ੍ਹਾਂ ਦੀ ਸੋਧ ਅਤੇ ਖੋਜਾਂ ਵਿਚ ਫਾਈਬਰ-ਆਪਟਿਕਸ ਸੰਚਾਰ, ਲੇਜਰ, ਬਾਇਓਮੈਡੀਕਲ ਇੰਸਟਰੂਮੈਂਟੇਸ਼ਨ, ਸੌਰ ਊਰਜਾ ਅਤੇ ਪ੍ਰਦੂਸ਼ਣ ਨਿਗਰਾਨੀ ਸ਼ਾਮਨ ਹਨ। ਉਨ੍ਹਾਂ ਦੇ ਕੋਲ 100 ਤੋਂ ਜ਼ਿਆਦਾ ਪੇਟੈਂਟ ਹਨ ਅਤੇ ਉਹ ਨੈਸ਼ਨਲ ਇਨਵੈਂਟਰਸ ਕੌਂਸਲ ਦੇ ਮੈਂਬਰ ਸਨ।
1952 ਵਿਚ ਕੀਤਾ ਸੀ ਆਪਣੀ ਖੋਜ ਦਾ ਐਲਾਨ
ਕਪਾਨੀ ਨੂੰ ਫਾਈਬਰ-ਆਪਟਿਕਸ ਦਾ ਆਈਡੀਆ ਇਕ ਕੈਮਰੇ ਨੂੰ ਦੇਖ ਕੇ ਆਇਆ ਸੀ ਜਿਸ ਵਿਚ ਰੋਸ਼ਨੀ ਦੀ ਦਿਸ਼ਾ ਨੂੰ ਲੈਂਸ ਅਤੇ ਪ੍ਰਿਜਮ ਰਾਹੀਂ ਬਦਲਿਆ ਜਾਂਦਾ ਹੈ। ਪਹਿਲਾਂ ਉਨ੍ਹਾਂ ਨੂੰ ਦੱਸਿਆ ਗਿਆ ਸੀ ਕਿ ਰੋਸ਼ਨੀ ਸਿੱਧੀ ਰੇਖਾਵਾਂ ਵਿਚ ਅੱਗੇ ਵਧਦੀ ਹੈ। ਇਹੋ ਕਾਰਨ ਹੈ ਕਿ ਉਨ੍ਹਾਂ ਨੇ ਇਹ ਚੀਜ਼ ’ਤੇ ਇਕ ਖੋਜ ਕਰਨੀ ਚਾਹੀ ਅਤੇ ਉਹ ਇਸਦੇ ਲਈ ਲੰਡਨ ਪਹੁੰਚ ਗਏ। ਉਥੇ ਉਨ੍ਹਾਂ ਨੇ ਇੰਪੀਰੀਅਲ ਕਾਲਜ ਲੰਡਨ ਵਿਚ ਦਾਖਲਾ ਲਿਆ। ਜਦੋਂ ਉਹ ਉਥੇ ਪਹੁੰਚੇ ਤਾਂ ਉਨ੍ਹਾਂ ਨੂੰ ਪਤਾ ਲੱਗਾ ਕਿ ਉਹ ਅਜਿਹਾ ਸੋਚਣ ਵਾਲੇ ਇਕੱਲੇ ਵਿਅਕਤੀ ਨਹੀਂ ਹਨ। ਉਥੇ ਹੋਰ ਵੀ ਵਿਦਿਆਰਥੀ ਇਸ ’ਤੇ ਖੋਜ ਕਰ ਰਹੇ ਸਨ। ਉਹ ਰੋਸ਼ਨੀ ਨੂੰ ਕਿਸੇ ਲਚੀਲੇ ਗਲਾਸ ਰਾਹੀਂ ਦੂਰ ਤੱਕ ਭੇਜਣ ਸਬੰਧੀ ਖੋਜ ਕਰ ਰਹੇ ਸਨ। ਕਪਾਨੀ ਵੀ ਬਿਨਾਂ ਦੇਰ ਕੀਤੇ ਇਕ ਸਾਈਂਟਿਸਟ ‘ਹੇਰਾਲਡ ਹਾਪਕਿੰਸਟ’ ਨਾਲ ਮਿਲਕੇ ਅਧਿਐਨ ਕਰਨ ਲੱਗੇ ਅਤੇ ਸਾਲ 1952 ਵਿਚ ਦੋਨੋਂ ਨੇ ਨੇਚਰ ਰਸਾਲੇ ਵਿਚ ਆਪਣੀ ਖੋਜ ਦਾ ਐਲਾਨ ਕੀਤਾ।
1953 ਵਿਚ ਪਹਿਲੀ ਵਾਰ ਇਕ ਫੋਟੋ ਨੂੰ ਦੂਸਰੀ ਥਾਂ ਭੇਜਿਆ
ਇੰਪੀਰੀਅਲ ਕਾਲਜ ਵਿਚ ਅਧਿਐਨ ਦੌਰਾਨ ਉਨ੍ਹਾਂ ਨੇ ਫਾਈਬਰ ਰਾਹੀਂ ਸੰਚਾਰ ’ਤੇ ਹੇਰੋਲਡ ਹਾਪਕਿੰਸ ਦੇ ਨਾਲ ਮਿਲਕੇ ਕੰਮ ਕੀਤਾ। ਇਸੇ ਦੌਰਾਨ 1953 ਵਿਚ ਉਨ੍ਹਾਂ ਨੇ ਪਹਿਲੀ ਵਾਰ ਫਾਈਬਰ ਆਪਟਿਕਸ ਰਾਹੀਂ ਇਕ ਫੋਟੋ ਨੂੰ ਦੂਸਰੀ ਥਾਂ ਭੇਜਣ ਦੀ ਪ੍ਰਾਪਤੀ ਹਾਸਲ ਕੀਤੀ, ਜੋ 1954 ਵਿਚ ਫਾਈਬਰ ਆਪਟਿਕਸ ਤਕਨੀਕ ਦੇ ਤੌਰ ’ਤੇ ਦੁਨੀਆ ਦੇ ਸਾਹਮਣੇ ਆਈ। ਉਨ੍ਹਾਂ ਨੇ ਹੀ 1960 ਵਿਚ ਸਾਈਂਟੀਫਿਕ ਅਮਰੀਕਨ ਦੇ ਇਕ ਲੇਖ ਵਿਚ ਪਹਿਲੀ ਵਾਰ ਦੁਨੀਆ ਨੂੰ ‘ਫਾਈਬਰ ਆਪਟਿਕਸ’ ਸ਼ਬਦ ਦਿੱਤਾ ਸੀ। ਕਪਾਨੀ ਨੂੰ ਨੋਬਲ ਪੁਰਸਕਾਰ ਲਈ ਵੀ ਨਾਮਜ਼ਦ ਕੀਤਾ ਗਿਆ। ਫਾਰਚਯੂਨ ਰਸਾਲੇ ਨੇ ਉਨ੍ਹਾਂ ਨੂੰ ਇਕ ਵਾਰ ਦੁਨੀਆ ਦੀਆਂ 10 ਸਭ ਤੋਂ ਪ੍ਰਭਾਵਸ਼ਾਲੀ ਸ਼ਖਸੀਅਤਾਂ ਵਿਚ ਵੀ ਸ਼ਾਮਲ ਕੀਤਾ ਸੀ।
ਫਾਈਬਰ ਆਪਟਿਕਸ ’ਤੇ 56 ਰਿਸਰਚ ਪੇਪਰ ਲਿਖੇ ਹਨ
ਡਾ. ਕਪਾਨੀ ਨੇ ਆਪਟਿਕਲ ਫਾਈਬਰ ਦੇ ਖੇਤਰ ਵਿਚ ਖੂਬ ਕੰਮ ਕੀਤਾ ਹੈ। ਉਨ੍ਹਾਂ ਨੇ 1955-196 ਵਿਚਾਲੇ ਆਪਟੀਕਲ ਫਾਈਬਰ ’ਤੇ ਲਗਭਗ 56 ਰਿਸਰਚ ਪੇਪਰ ਲਿਖੇ। ਪੰਜਾਬ ਦੀਆਂ ਪ੍ਰਮੁੱਖ ਸ਼ਖਸੀਅਤਾਂ ਜਿਨ੍ਹਾਂ ਨੂੰ ਮਿਲ ਚੁੱਕੈ ਪਦਮ ਵਿਭੂਸ਼ਣ-
ਸਾਲ |
ਸ਼ਖਸੀਅਤ |
ਖੇਤਰ |
1970 |
ਲੈ. ਜਨਰਲ ਹਰਬਖਸ਼ ਸਿੰਘ |
ਫੌਜੀ ਸੇਵਾਵਾਂ |
1972 |
ਪ੍ਰਤਾਪ ਚੰਦਰ |
ਨਾਗਰਿਕ ਸੇਵਾ |
1976 |
ਗਿਆਨੀ ਗੁਰਮੁੱਖ ਸਿੰਘ ਮੁਸਾਫਿਰ |
ਸਾਹਿਤ ਅਤੇ ਸਿੱਖਿਆ |
1977 |
ਏਅਰ ਚੀਫ ਮਾਰਸ਼ਲ ਓ. ਪੀ. ਮਹਿਰਾ |
ਨਾਗਰਿਕ ਸੇਵਾ |
1987 |
ਡਾ. ਬੇਂਜਾਮਿਨ ਪਿਆਰੇ ਲਾਲ |
ਵਿਗਿਆਨ ਅਤੇ ਇੰਜੀਨੀਅਰਿੰਗ |
1992 |
ਸ. ਸਵਰਣ ਸਿੰਘ |
ਲੋਕ ਸੇਵਾ |
2009 |
ਜਸਬੀਰ ਸਿੰਘ ਬਜਾਜ |
ਮੈਡੀਕਲ |
2015 |
ਸ. ਪ੍ਰਕਾਸ਼ ਸਿੰਘ ਬਾਦਲ |
ਲੋਕ ਸੇਵਾ |
ਪੁਲਸ ਕਾਂਸਟੇਬਲ ਦੇ 10 ਹਜ਼ਾਰ ਅਹੁਦਿਆਂ ਲਈ 11 ਲੱਖ ਤੋਂ ਵੱਧ ਲੋਕਾਂ ਨੇ ਕੀਤਾ ਅਪਲਾਈ
NEXT STORY