ਤਿਰੂਵਨੰਤਪੁਰਮ– ਕੇਰਲ ਦੇ ਵਿੱਤ ਮੰਤਰੀ ਨੂੰ ਲੈ ਕੇ ਸਰਕਾਰ ਅਤੇ ਰਾਜਪਾਲ ਆਰਿਫ ਮੁਹੰਮਦ ਖਾਨ ਵਿਚਾਲੇ ਤਕਰਾਰ ਹੋ ਗਈ ਹੈ। ਰਾਜਪਾਲ ਆਰਿਫ ਨੇ ਮੁੱਖ ਮੰਤਰੀ ਵਿਜਯਨ ਨੂੰ ਪੱਤਰ ਲਿਖ ਕੇ ਵਿੱਤ ਮੰਤਰੀ ਕੇ. ਐੱਨ. ਬਾਲਗੋਪਾਲ ਨੂੰ ਹਟਾਉਣ ਦੀ ਮੰਗ ਕੀਤੀ ਹੈ। ਉਨ੍ਹਾਂ ਇਹ ਮੰਗ ਬਾਲਗੋਪਾਲ ਵੱਲੋਂ ਕਥਿਤ ਤੌਰ ’ਤੇ ਰਾਸ਼ਟਰੀ ਏਕਤਾ ਨੂੰ ਢਾਹ ਲਾਉਣ ਵਾਲਾ ਭਾਸ਼ਣ ਦੇਣ ਦੇ ਮਾਮਲੇ ’ਚ ਕੀਤੀ ਹੈ। ਹਾਲਾਂਕਿ ਰਾਜਪਾਲ ਦੀ ਇਸ ਮੰਗ ਨੂੰ ਮੁੱਖ ਮੰਤਰੀ ਨੇ ਖਾਰਿਜ ਕਰ ਦਿੱਤਾ ਹੈ।
ਖਾਨ ਨੇ ਵਿਜਯਨ ਨੂੰ ਪੱਤਰ ਲਿਖ ਕੇ ਕਿਹਾ ਕਿ ਬਾਲਗੋਪਾਲ ਦੇ ਅਹੁਦੇ ’ਤੇ ਬਣੇ ਰਹਿਣ ਨੂੰ ਲੈ ਕੇ ਉਹ ਖੁਸ਼ ਨਹੀਂ ਹਨ। ਹਾਲਾਂਕਿ ਮੁੱਖ ਮੰਤਰੀ ਨੇ ਜਵਾਬੀ ਪੱਤਰ ਲਿਖ ਕੇ ਰਾਜਪਾਲ ਦੀ ਬਾਲਗੋਪਾਲ ਖ਼ਿਲਾਫ਼ ਕਾਰਵਾਈ ਕਰਨ ਦੀ ਮੰਗ ਖਾਰਿਜ ਕਰ ਦਿੱਤੀ ਹੈ। ਉਨ੍ਹਾਂ ਬਾਲਗੋਪਾਲ ਪ੍ਰਤੀ ਆਪਣੇ ਆਪਣਾ ਨੂੰ ਵਿਸ਼ਵਾਸ ਦੁਹਰਾਇਆ ਅਤੇ ਕਿਹਾ ਕਿ ਉਹ ਘੱਟ ਨਹੀਂ ਹੋਇਆ ਹੈ।
ਰਾਜਪਾਲ ਨੇ ਆਪਣੇ ਪੱਤਰ ਵਿਚ ਖੱਬੇਪੱਖੀ ਲੋਕਤੰਤ੍ਰਿਕ ਮੋਰਚਾ (ਐੱਲ. ਡੀ. ਐੱਫ.) ਮੰਤਰੀ ਮੰਡਲ ’ਚੋਂ ਬਾਲਗੋਪਾਲ ਨੂੰ ਸਿੱਧੇ ਸ਼ਬਦਾਂ ’ਚ ਹਟਾਉਣ ਜਾਂ ਬਰਖਾਸਤ ਕਰਨ ਦੀ ਮੰਗ ਨਹੀਂ ਕੀਤੀ ਪਰ ਵਿਜਯਨ ਨੂੰ ਪੱਤਰ ਦਾ ਸੰਦੇਸ਼ ਇਹੀ ਹੈ। ਸੂਤਰਾਂ ਨੇ ਕਿਹਾ ਕਿ ਵਿਜਯਨ ਨੇ ਆਪਣੇ ਜਵਾਬ ’ਚ ਕਿਹਾ ਕਿ ਦੇਸ਼ ਦੇ ਸੰਵਿਧਾਨ, ਲੋਕਤੰਤ੍ਰਿਕ ਕਦਰਾਂ-ਕੀਮਤਾਂ ਅਤੇ ਪ੍ਰੰਪਰਾ ਮੁਤਾਬਕ ਬਿਆਨ ਰਾਜਪਾਲ ਦੇ ਮੰਤਰੀ ਪ੍ਰਤੀ ਵਿਸ਼ਵਾਸ ਦਾ ਆਧਾਰ ਨਹੀਂ ਹੋ ਸਕਦਾ।
ਸੂਤਰਾਂ ਮੁਤਾਬਕ ਰਾਜਪਾਲ ਨੇ ਪੱਤਰ ’ਚ ਕਿਹਾ ਸੀ ਕਿ ਬਾਲਗੋਪਾਲ ਦਾ ਬਿਆਨ ਉਨ੍ਹਾਂ ਵੱਲੋਂ ਚੁੱਕੀ ਸਹੁੰ ਦੀ ਉਲੰਘਣਾ ਵਰਗਾ ਹੈ ਅਤੇ ਵਿਜਯਨ ਨੂੰ ਸੰਵਿਧਾਨ ਮੁਤਾਬਕ ਕਾਰਵਾਈ ਦਾ ਨਿਰਦੇਸ਼ ਦਿੱਤਾ। ਪੱਤਰ ਵਿਚ ਇਕ ਅਖਬਾਰ ਦੀ ਖਬਰ ਦਾ ਹਵਾਲਾ ਦਿੱਤਾ ਗਿਆ ਹੈ, ਜਿਸਦੇ ਅਨੁਸਾਰ ਬਾਲਗੋਪਾਲ ਨੇ ਪ੍ਰੋਗਰਾਮ ’ਚ ਕਥਿਤ ਤੌਰ ’ਤੇ ਕਿਹਾ ਸੀ ਕਿ ਕਾਸ਼ੀ ਹਿੰਦੂ ਯੂਨੀਵਰਸਿਟੀ ਦੇ ਵਾਈਸ ਚਾਂਸਲਰ ਦੇ ਸੁਰੱਖਿਆ ਕਰਮਚਾਰੀਆਂ ਨੇ ਪੰਜ ਵਿਦਿਆਰਥੀਆਂ ਨੂੰ ਗੋਲੀ ਮਾਰ ਦਿੱਤੀ ਸੀ। ਉਥੋਂ ਦੀਆਂ ਕਈ ਯੂਨੀਵਰਸਿਟੀਆਂ ’ਚ ਇਹੋ ਜਿਹੀ ਸਥਿਤੀ ਹੈ।
ਛੱਤੀਸਗੜ੍ਹ : ਫ਼ਲ ਵੇਚਣ ਵਾਲੇ ਨੇ ਘਰ 'ਚ ਲਹਿਰਾਇਆ ਪਾਕਿਸਤਾਨੀ ਝੰਡਾ, ਗ੍ਰਿਫ਼ਤਾਰ
NEXT STORY