ਭੋਪਾਲ/ਰਾਜਗੜ੍ਹ- ਕਾਂਗਰਸ ਦੇ ਸੀਨੀਅਰ ਨੇਤਾ ਅਤੇ ਮੱਧ ਪ੍ਰਦੇਸ਼ ਦੇ ਸਾਬਕਾ ਮੁੱਖ ਮੰਤਰੀ ਦਿਗਵਿਜੇ ਸਿੰਘ ਦੀ ਕਾਰ ਦੀ ਟੱਕਰ ਲੱਗਣ ਤੋਂ ਬਾਅਦ ਇਕ ਮੋਟਰਸਾਈਕਲ ਸਵਾਰ ਨੌਜਵਾਨ ਜ਼ਖ਼ਮੀ ਹੋ ਗਿਆ। ਦੱਸ ਦੇਈਏ ਕਿ 9 ਮਾਰਚ ਨੂੰ ਰਾਜਗੜ੍ਹ ਦੇ ਜੀਰਾਪੁਰ ਪਿੰਡ 'ਚ ਮੋਟਰਸਾਈਕਲ ਸਵਾਰ ਨੌਜਵਾਨ ਅਚਾਨਕ ਰਾਜ ਸਭਾ ਸੰਸਦ ਮੈਂਬਰ ਦਿਗਵਿਜੇ ਸਿੰਘ ਦੇ ਕਾਫਲੇ ਦੇ ਸਾਹਮਣੇ ਆ ਗਿਆ, ਇਸ ਨਾਲ ਕਾਫਲੇ ਦਾ ਵਾਹਨ ਮੋਟਰਸਾਈਕਲ ਸਵਾਰ ਨੌਜਵਾਨ ਨਾਲ ਟਕਰਾ ਗਿਆ। ਇਸ ਤੋਂ ਬਾਅਦ ਦਿਗਵਿਜੇ ਸਿੰਘ ਕਾਰ 'ਚੋਂ ਉਤਰੇ ਅਤੇ ਉਨ੍ਹਾਂ ਨੇ ਤੁਰੰਤ ਆਪਣੇ ਵਾਹਨ ਰਾਹੀਂ ਜ਼ਖ਼ਮੀ ਨੌਜਵਾਨ ਨੂੰ ਹਸਪਤਾਲ ਪਹੁੰਚਾਇਆ। ਫਿਲਹਾਲ ਜ਼ਖ਼ਮੀ ਨੌਜਵਾਨ ਦਾ ਸ਼ੁਰੂਆਤੀ ਇਲਾਜ ਕਰਕੇ ਭੋਪਾਲ ਰੈਫਰ ਕਰ ਦਿੱਤਾ ਗਿਆ ਹੈ।
10 ਫੁੱਟ ਦੂਰ ਡਿੱਗਾ ਨੌਜਵਾਨ
ਦਰਅਸਲ, ਹਾਦਸਾ ਉਸ ਸਮੇਂ ਦਾ ਹੈ ਜਦੋਂ 9 ਮਾਰਚ ਨੂੰ ਦਿਗਵਿਜੇ ਰਾਜਗੜ੍ਹ ਦੇ ਕੋਡਕਯਾ ਜਾ ਰਹੇ ਸਨ। ਜੀਰਾਪੁਰ ਪਿੰਡ 'ਚੋਂ ਲੰਘਦੇ ਹੋਏ ਦਿਗਵਿਜੇ ਸਿੰਘ ਦੇ ਕਾਫਲੇ ਦੇ ਸਾਹਮਣੇ ਇਕ ਬਾਈਕ ਸਵਾਰ ਨੌਜਵਾਨ ਆ ਗਿਆ। ਟੱਕਰ ਇੰਨੀ ਭਿਆਨਕ ਸੀ ਕਿ ਬਾਈਕ ਸਵਾਰ ਨੌਜਵਾਨ ਲਗਭਗ 10 ਫੁੱਟ ਦੂਰ ਜਾ ਕੇ ਡਿੱਗਾ। ਹਾਲਾਂਕਿ ਇਸ ਤੋਂ ਬਾਅਦ ਦਿਗਵਿਜੇ ਆਪਣੇ ਤਮਾਮ ਵਰਕਰਾਂ ਦੇ ਨਾਲ ਗੱਡੀ 'ਚੋਂ ਉਤਰੇ ਅਤੇ ਫਿਰ ਆਪਣੇ ਵਾਹਨ ਰਾਹੀਂ ਜ਼ਖ਼ਮੀ ਨੌਜਵਾਨ ਰਾਮਬਾਬੂ ਬਾਗਰੀ (20) ਨੂੰ ਲੈ ਕੇ ਹਸਪਤਲਾ ਪਹੁੰਚੇ। ਹਸਪਤਾਲ 'ਚ ਸ਼ੁਰੂਆਤੀ ਇਲਾਜ ਤੋਂ ਬਾਅਦ ਜ਼ਖ਼ਮੀ ਨੂੰ ਭੋਪਾਲ ਰੈਫਰ ਕਰ ਦਿੱਤਾ ਗਿਆ, ਫਿਲਹਾਲ ਭੋਪਾਲ 'ਚ ਨੌਜਵਾਨ ਦਾ ਇਲਾਜ ਜਾਰੀ ਹੈ।
ਜ਼ਖ਼ਮੀ ਨੌਜਵਾਨ ਨੂੰ ਮਿਲਣ ਪਹੁੰਚੇ ਦਿਗਵਿਜੇ
ਹਾਦਸੇ ਤੋਂ ਬਾਅਦ ਪੱਤਰਕਾਰਾਂ ਨਾਲ ਇਸ ਬਾਰੇ ਗੱਲਬਾਤ ਕਰਦੇ ਹੋਏ ਦਿਗਵਿਜੇ ਸਿੰਘ ਨੇ ਕਿਹਾ ਕਿ ਸਾਡੀ ਗੱਡੀ ਹੌਲੀ-ਹੌਲੀ ਚੱਲ ਰਹੀ ਸੀ ਕਿ ਮੋਟਰਸਾਈਕਲ ਸਵਾਰ ਇਕ ਨੌਜਵਾਨ ਇਕਦਮ ਸਾਹਮਣੇ ਆ ਗਿਆ, ਜਿਸ ਕਾਰਨ ਇਹ ਹਾਦਸਾ ਹੋ ਗਿਆ। ਭਗਵਾਨ ਦਾ ਸ਼ੁਕਰ ਹੈ ਕਿ ਨੌਜਵਾਨ ਨੂੰ ਗੰਭੀਰ ਸੱਟਾਂ ਨਹੀਂ ਲੱਗੀਆਂ। ਮੈਂ ਉਸਨੂੰ ਹਸਪਤੈਲ ਪਹੁੰਚਾਇਆ ਸੀ, ਜਿੱਥੋਂ ਉਸਨੂੰ ਭੋਪਾਲ ਰੈਫਰ ਕਰ ਦਿੱਤਾ ਗਿਆ ਹੈ। ਬਾਅਦ 'ਚ ਅੱਧੀ ਰਾਤ ਨੂੰ ਦਿਗਵਿਜੇ ਸਿੰਘ ਜ਼ਖ਼ਮੀ ਨੌਜਵਾਨ ਨੂੰ ਮਿਲਣ ਅਤੇ ਉਸਦਾ ਹਾਲ ਜਾਣਨ ਭੋਪਾਲ ਦੇ ਚਿਰਾਯੁ ਹਸਪਤਾਲ ਅਤੇ ਮੈਡੀਕਲ ਕਾਲਜ ਪਹੁੰਚੇ।
NGT ਨੇ NHAI 'ਤੇ ਲਗਾਇਆ 2 ਕਰੋੜ ਰੁਪਏ ਜੁਰਮਾਨਾ, ਜਾਣੋ ਕਿਉਂ
NEXT STORY