ਨਵੀਂ ਦਿੱਲੀ- ਕਾਂਗਰਸ ਨੇਤਾ ਰਾਹੁਲ ਗਾਂਧੀ ਨੇ ਇਕ ਵਾਰ ਫਿਰ ਫੇਸਬੁੱਕ ਅਤੇ ਵਟਸਐੱਪ ਨੂੰ ਲੈ ਕੇ ਮੋਦੀ ਸਰਕਾਰ 'ਤੇ ਹਮਲਾ ਬੋਲਿਆ। ਉਨ੍ਹਾਂ ਨੇ ਕਿਹਾ ਕਿ ਸੋਸ਼ਲ ਮੀਡੀਆ 'ਤੇ ਫੇਕ ਨਿਊਜ਼ ਅਤੇ ਨਫ਼ਰਤ ਭਰੀ ਸਪੀਚ ਦੇ ਮਾਮਲਿਆਂ 'ਚ ਫੇਸਬੁੱਕ ਦੀ ਭੂਮਿਕਾ 'ਤੇ ਹਰ ਭਾਰਤੀ ਨੂੰ ਸਵਾਲ ਪੁੱਛਣਾ ਚਾਹੀਦਾ। ਰਾਹੁਲ ਗਾਂਧੀ ਨੇ ਕਿਹਾ ਕਿ ਅਸੀਂ ਕਦੇ ਵੀ ਫੇਕ ਨਿਊਜ਼, ਹੇਟ ਸਪੀਚ ਅਤੇ ਪੱਖਪਾਤ ਰਾਹੀਂ ਮਿਹਨਤ ਨਾਲ ਪਾਏ ਗਏ ਲੋਕਤੰਤਰ ਨੂੰ ਨੁਕਸਾਨ ਪਹੁੰਚਾਉਣ ਨਹੀਂ ਦੇਵਾਂਗੇ। ਉਨ੍ਹਾਂ ਨੇ ਪਾਰਟੀ ਦੇ ਸੰਗਠਨ ਜਨਰਲ ਸਕੱਤਰ ਕੇ.ਸੀ. ਵੇਨੂੰਗੋਪਾਲ ਵਲੋਂ ਜ਼ੁਕਰਬਰਗ ਨੂੰ ਲਿਖੇ ਈ-ਮੇਲ ਨੂੰ ਸ਼ੇਅਰ ਕਰਦੇ ਹੋਏ ਟਵੀਟ ਕੀਤਾ ਕਿ ਅਸੀਂ ਪੱਖਪਾਤ, ਫੇਕ ਨਿਊਜ਼ ਅਤੇ ਹੇਟ ਸਪੀਚ ਰਾਹੀਂ ਬਹੁਤ ਮੁਸ਼ਕਲ ਨਾਲ ਹਾਸਲ ਕੀਤੇ ਗਏ ਆਪਣੇ ਲੋਕਤੰਤਰ 'ਚ ਛੇੜਛਾੜ ਬਰਦਾਸ਼ਤ ਨਹੀਂ ਕਰ ਸਕਦੇ।
ਕਾਂਗਰਸ ਨੇਤਾ ਨੇ ਲਿਖਿਆ ਕਿ ਵਾਲ ਸਟਰੀਟ ਜਨਰਲ ਦੇ ਖੁਲਾਸੇ 'ਤੇ ਹਰ ਭਾਰਤੀ ਨੂੰ ਸਵਾਲ ਪੁੱਛਣਾ ਚਾਹੀਦਾ। ਉੱਥੇ ਹੀ ਇਸ ਤੋਂ ਪਹਿਲਾਂ ਰਾਹੁਲ ਗਾਂਧੀ ਨੇ ਟਵੀਟ ਕਰ ਕੇ ਦੋਸ਼ ਲਗਾਇਆ ਸੀ ਕਿ ਭਾਰਤ ਅਤੇ ਆਰ.ਐੱਸ.ਐੱਸ. ਦਾ ਭਾਰਤ 'ਚ ਫੇਸਬੁੱਕ ਅਤੇ ਵਟਸਐੱਪ 'ਤੇ ਕਬਜ਼ਾ ਹੈ। ਉਹ ਇਸ ਰਾਹੀਂ ਫੇਕ ਨਿਊਜ਼ ਅਤੇ ਨਫ਼ਰਤ ਫੈਲਾਉਣ ਦਾ ਕੰਮ ਕਰਦੇ ਹਨ, ਉਹ ਇਸ ਦੀ ਵਰਤੋਂ ਵੋਟਰਾਂ ਨੂੰ ਪ੍ਰਭਾਵਿਤ ਕਰਨ ਲਈ ਕਰਦੇ ਹਨ। ਉੱਥੇ ਹੀ ਪ੍ਰਿਯੰਕਾ ਗਾਂਧੀ ਨੇ ਵੀ ਫੇਸਬੁੱਕ ਪੋਸਟ 'ਚ ਲਿਖਿਆ ਸੀ ਕਿ ਭਾਜਪਾ ਦੇ ਨੇਤਾ ਗਲਤ ਜਾਣਕਾਰੀ ਅਤੇ ਨਫ਼ਰਤ ਫੈਲਾਉਣ ਲਈ ਫੇਸਬੁੱਕ ਦੀ ਵਰਤੋਂ ਕਰ ਰਹੇ ਹਨ। ਦੱਸਣਯੋਗ ਹੈ ਕਿ ਪੂਰਾ ਵਿਵਾਦ ਅਮਰੀਕੀ ਅਖਬਾਰ 'ਵਾਲ ਸਟਰੀਟ ਜਨਰਲ' ਵਲੋਂ ਸ਼ੁੱਕਰਵਾਰ ਨੂੰ ਛਪੀ ਰਿਪੋਰਟ ਤੋਂ ਬਾਅਦ ਸ਼ੁਰੂ ਹੋਇਆ। ਇਸ ਰਿਪੋਰਟ 'ਚ ਫੇਸਬੁੱਕ ਦੇ ਸੂਤਰਾਂ ਦੇ ਹਵਾਲੇ ਤੋਂ ਦਾਅਵਾ ਕੀਤਾ ਗਿਆ ਕਿ ਫੇਸਬੁੱਕ ਦੇ ਸੀਨੀਅਰ ਭਾਰਤੀ ਨੀਤੀ ਅਧਿਕਾਰੀ ਨੇ ਕਥਿਤ ਤੌਰ 'ਤੇ ਫਿਰਕੂ ਦੋਸ਼ਾਂ ਵਾਲੀ ਪੋਸਟ ਪਾਉਣ ਦੇ ਮਾਮਲੇ 'ਚ ਤੇਲੰਗਾਨਾ ਦੇ ਇਕ ਭਾਜਪਾ ਵਿਧਾਇਕ 'ਤੇ ਸਥਾਈ ਪਾਬੰਦੀ ਨੂੰ ਰੋਕਣ ਸੰਬੰਧੀ ਅੰਦਰੂਨੀ ਪੱਤਰ 'ਚ ਦਖਲਅੰਦਾਜ਼ੀ ਕੀਤੀ ਸੀ।
ਮੱਧ ਪ੍ਰਦੇਸ਼: ਜਬਲਪੁਰ ’ਚ ਮੀਂਹ ਕਾਰਨ ਢਹਿ-ਢੇਰੀ ਹੋਇਆ ਮਕਾਨ
NEXT STORY