ਨਵੀਂ ਦਿੱਲੀ — ਕਾਂਗਰਸ ਪਾਰਟੀ ਨੇ 2022-23 'ਚ ਕੰਨਿਆਕੁਮਾਰੀ ਤੋਂ ਕਸ਼ਮੀਰ ਤੱਕ ਆਪਣੀ 'ਭਾਰਤ ਜੋੜੋ ਯਾਤਰਾ' 'ਤੇ ਕੁੱਲ 71.80 ਕਰੋੜ ਰੁਪਏ ਖਰਚ ਕੀਤੇ। 'ਭਾਰਤ ਜੋੜੋ ਯਾਤਰਾ' 145 ਦਿਨਾਂ ਤੱਕ ਚੱਲੀ ਅਤੇ 30 ਜਨਵਰੀ ਨੂੰ ਸ੍ਰੀਨਗਰ ਵਿੱਚ ਸਮਾਪਤ ਹੋਈ। ਕਾਂਗਰਸ ਦੀ ਇਸ ਯਾਤਰਾ 'ਤੇ ਪ੍ਰਤੀ ਦਿਨ ਔਸਤਨ 49 ਲੱਖ ਰੁਪਏ ਖਰਚ ਹੋਏ।
ਇਹ ਵੀ ਪੜ੍ਹੋ - ਸੂਤਰਾਂ ਦਾ ਦਾਅਵਾ: ਕੈਂਸਰ ਨਾਲ ਨਹੀਂ, ਇਸ ਕਾਰਨ ਹੋਈ ਪੂਨਮ ਪਾਂਡੇ ਦੀ ਮੌਤ!
ਵਿੱਤੀ ਸਾਲ 2022-23 ਲਈ ਕਾਂਗਰਸ ਪਾਰਟੀ ਦੁਆਰਾ ਚੋਣ ਕਮਿਸ਼ਨ ਕੋਲ ਦਾਇਰ ਕੀਤੀ ਗਈ ਤਾਜ਼ਾ ਸਾਲਾਨਾ ਆਡਿਟ ਰਿਪੋਰਟ ਦੇ ਅਨੁਸਾਰ, ਉਸਨੇ 2022-23 ਵਿੱਚ ਪ੍ਰੀ-ਪੋਲ ਸਰਵੇਖਣਾਂ 'ਤੇ 40,10,15,572 ਰੁਪਏ ਖਰਚ ਕੀਤੇ। ਵਿੱਤੀ ਸਾਲ 2022-23 ਵਿੱਚ ਕਾਂਗਰਸ ਪਾਰਟੀ ਦਾ ਚੋਣ ਖਰਚ 192.5 ਕਰੋੜ ਰੁਪਏ ਤੋਂ ਵੱਧ ਸੀ। ਆਡਿਟ ਦੇ ਇਸ ਸਮੇਂ ਦੌਰਾਨ, ਕਾਂਗਰਸ ਪਾਰਟੀ ਨੇ 2022 ਵਿੱਚ ਗੁਜਰਾਤ ਅਤੇ ਹਿਮਾਚਲ ਪ੍ਰਦੇਸ਼ ਵਿੱਚ ਅਤੇ 2023 ਦੇ ਸ਼ੁਰੂ ਵਿੱਚ ਤ੍ਰਿਪੁਰਾ, ਨਾਗਾਲੈਂਡ ਅਤੇ ਮੇਘਾਲਿਆ ਵਿੱਚ ਚੋਣਾਂ ਲੜੀਆਂ। ਹਿਮਾਚਲ ਪ੍ਰਦੇਸ਼ ਵਿੱਚ ਪਾਰਟੀ ਦੀ ਜਿੱਤ ਹੋਈ ਸੀ। ਕਾਂਗਰਸ ਨੂੰ ਵਿੱਤੀ ਸਾਲ 2022-23 ਲਈ 452.30 ਕਰੋੜ ਰੁਪਏ ਦਾ ਦਾਨ ਮਿਲਿਆ ਹੈ।
'ਜਗਬਾਣੀ' ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8
ਨੋਟ- ਇਸ ਖ਼ਬਰ ਬਾਰੇ ਕੁਮੈਂਟ ਕਰ ਦਿਓ ਰਾਏ।
ਪੁੰਛ 'ਚ ਵੱਡਾ ਅੱਤਵਾਦੀ ਟਿਕਾਣਾ ਕੀਤਾ ਤਹਿਸ-ਨਹਿਸ, ਹਥਿਆਰ ਤੇ ਗੋਲਾ-ਬਾਰੂਦ ਬਰਾਮਦ
NEXT STORY