ਕੋਕਰਾਝਾਰ (ਭਾਸ਼ਾ)- ਲੋਕ ਸਭਾ ਦੀਆਂ ਚੋਣਾਂ ਤੋਂ ਪਹਿਲਾਂ ਆਸਾਮ ’ਚ ਯੂਨਾਈਟਿਡ ਪੀਪਲਜ਼ ਪਾਰਟੀ ਲਿਬਰਲ (ਯੂ.ਪੀ.ਪੀ.ਐੱਲ.) ਦੇ ਇਕ ਸਾਬਕਾ ਮੁਅੱਤਲ ਮੈਂਬਰ ਦੀ ਕਰੰਸੀ ਨੋਟਾਂ ਦੀਆਂ ਥੱਦੀਆਂ ਨਾਲ ਬਿਸਤਰੇ ’ਤੇ ਸੁੱਤੇ ਹੋਣ ਦੀ ਇਕ ਤਸਵੀਰ ਨੇ ਸੋਸ਼ਲ ਮੀਡੀਆ ’ਚ ਵਿਵਾਦ ਛੇੜ ਦਿੱਤਾ ਹੈ। ਤਸਵੀਰ ’ਚ ਯੂ. ਪੀ. ਪੀ. ਐੱਲ. ਦੇ ਇੱਕ ਮੁਅੱਤਲ ਮੈਂਬਰ ਨੂੰ 500-500 ਰੁਪਏ ਦੇ ਨੋਟਾਂ ਦੀਆਂ ਥੱਦੀਆਂ ਨਾਲ ਬਿਸਤਰੇ ’ਤੇ ਸੁੱਤੇ ਵੇਖਿਆ ਜਾ ਸਕਦਾ ਹੈ।
ਮੁਅੱਤਲ ਕੀਤੇ ਗਏ ਮੈਂਬਰ ਦੀ ਪਛਾਣ ਪਾਰਟੀ ਦੀ ‘ ਵਿਲੇਜ ਕੌਂਸਲ ਡਿਵੈਲਪਮੈਂਟ ਕਮੇਟੀ (ਵੀ. ਸੀ. ਡੀ. ਸੀ.) ਦੇ ਮੈਂਬਰ ਬੈਂਜਾਮਿਨ ਬਾਸੁਮਾਤਰੀ ਵਜੋਂ ਹੋਈ ਹੈ। ਬਾਸੂਮਤੀ ਨਾਲ ਸੰਪਰਕ ਨਹੀਂ ਹੋ ਸਕਿਆ ਪਰ ਉਨ੍ਹਾਂ ਦੇ ਨਜ਼ਦੀਕੀ ਸੂਤਰਾਂ ਨੇ ਦਾਅਵਾ ਕੀਤਾ ਕਿ ਇਹ ਫੋਟੋ ਪੁਰਾਣੀ ਹੈ ਅਤੇ ਸਿਆਸੀ ਲਾਭ ਲਈ ਹੁਣ ਚੋਣਾਂ ਦੌਰਾਨ ਜਾਣਬੁੱਝ ਕੇ ਵਾਇਰਲ ਕੀਤੀ ਗਈ ਹੈ। ਯੂ. ਪੀ. ਪੀ. ਐੱਲ. ਨੇ ਇਸ ਮੁੱਦੇ ਤੋਂ ਆਪਣੇ ਆਪ ਨੂੰ ਦੂਰ ਕਰਨ ਦੀ ਕੋਸ਼ਿਸ਼ ਕਰਦੇ ਹੋਏ ਕਿਹਾ ਕਿ ਬਾਸੁਮਾਤਰੀ ਨੂੰ ਮੁਅੱਤਲ ਕਰ ਦਿੱਤਾ ਗਿਆ ਹੈ । ਨਾਲ ਹੀ ਵੀ. ਸੀ. ਡੀ. ਸੀ .ਦੇ ਅਹੁਦੇ ਤੋਂ ਵੀ ਹਟਾ ਦਿੱਤਾ ਗਿਆ ਹੈ।
ਤਾਜ਼ਾ ਤੇ ਵੱਡੀਆਂ ਖ਼ਬਰਾਂ ਸਭ ਤੋਂ ਪਹਿਲਾਂ ਪੜ੍ਹਨ ਲਈ ਜੁਆਇਨ ਕਰੋ ‘ਜਗ ਬਾਣੀ’ ਦਾ ਵਟਸਐਪ ਚੈਨਲ
👇Join us on Whatsapp channel👇
https://whatsapp.com/channel/0029Va94hsaHAdNVur4L170e
ਵਿੱਤ ਮੰਤਰੀ ਸੀਤਾਰਮਨ ਨੇ ਲੋਕ ਸਭਾ ਚੋਣਾਂ ਲੜਨ ਤੋਂ ਕੀਤਾ ਇਨਕਾਰ, ਕਿਹਾ-ਮੇਰੇ ਕੋਲ ਪੈਸਾ ਨਹੀਂ
NEXT STORY