ਲਖਨਊ— ਕੋਰੋਨਾ ਵਾਇਰਸ ਨੇ ਮਹਾਮਾਰੀ ਦਾ ਰੂਪ ਧਾਰਨ ਕਰ ਲਿਆ ਹੈ। ਇਸ ਇਨਫੈਕਸ਼ਨ ਨਾਲ ਛੋਟੇ ਬੱਚੇ ਨੂੰ ਸੁਰੱਖਿਅਤ ਰੱਖਣ ਲਈ ਸੰਪੂਰਨ ਆਹਾਰ ਦੇਣਾ ਜ਼ਰੂਰੀ ਹੈ, ਜਿਸ ਨਾਲ ਉਨ੍ਹਾਂ ਦੀ ਪ੍ਰਤੀਰੋਧਕ ਸਮਰੱਥਾ (ਇਮਿਊਨਿਟੀ ਸਿਸਟਮ) ਕਮਜ਼ੋਰ ਨਾ ਹੋ ਸਕੇ। ਕਮਜ਼ੋਰ ਹੋਣ ਨਾਲ ਬੱਚਿਆਂ ਨੂੰ ਇਨਫੈਕਟਡ ਹੋਣ ਦਾ ਖਤਰਾ ਹੈ। ਅਜਿਹੇ 'ਚ ਮਾਂ ਦਾ ਦੁੱਧ ਕੋਰੋਨਾ ਇਨਫੈਕਸ਼ਨ ਨਾਲ ਲੜਨ ਦੀ ਤਾਕਤ ਦੇਵੇਗਾ। ਇਹ ਗੱਲ ਕੁਈਨ ਮੈਰੀ ਹਸਪਤਾਲ ਦੀ ਮੁੱਖ ਮੈਡੀਕਲ ਅਧਿਕਾਰੀ ਡੀ. ਐੱਸ. ਪੀ. ਜੈਸਵਾਰ ਨੇ ਆਖੀ ਹੈ।
ਜੈਸਵਾਰ ਨੇ ਦੱਸਿਆ ਕਿ ਕੋਰੋਨਾ ਵਾਇਰਸ ਮਾਂ ਦੇ ਦੁੱਧ 'ਚ ਨਹੀਂ ਪਾਇਆ ਜਾਂਦਾ ਪਰ ਖੰਘਣ ਜਾਂ ਛਿੱਕਣ 'ਤੇ ਬੂੰਦਾਂ ਰਾਹੀਂ ਫੈਲਦਾ ਹੈ। ਜੇ ਮਾਂ ਪੂਰੀ ਸਾਵਧਾਨੀ ਨਾਲ ਆਪਣੇ ਸਾਫ-ਸੁਥਰੇ ਵਿਵਹਾਰ 'ਤੇ ਧਿਆਨ ਦੇਵੇ ਤਾਂ ਬ੍ਰੈਸਟ ਫੀਡਿੰਗ ਕਰਨ 'ਤੇ ਵੀ ਇਨਫੈਕਸ਼ਨ ਤੋਂ ਬਚਿਆ ਜਾ ਸਕਦਾ ਹੈ। ਉਨ੍ਹਾਂ ਨੇ ਦੱਸਿਆ ਕਿ ਬੱਚੇ ਨੂੰ ਜਨਮ ਤੋਂ ਇਕ ਘੰਟੇ ਦੇ ਅੰਦਰ ਪੀਲਾ ਸੰਘਣਾ ਦੁੱਧ ਪਿਆਉਣਾ ਇਸ ਲਈ ਵੀ ਜ਼ਰੂਰੀ ਹੁੰਦਾ ਹੈ ਕਿਉਂਕਿ ਓਹੀ ਉਸ ਦਾ ਪਹਿਲਾ ਟੀਕਾ ਹੁੰਦਾ ਹੈ ਜੋ ਕਿ ਕੋਰੋਨਾ ਵਰਗੀਆਂ ਕਈ ਬੀਮਾਰੀਆਂ ਤੋਂ ਬੱਚਿਆਂ ਦੀ ਰੱਖਿਆ ਕਰ ਸਕਦਾ ਹੈ।
ਇਸ ਤੋਂ ਇਲਾਵਾ ਮਾਂ ਦੇ ਦੁੱਧ 'ਚ ਐਂਟੀਬਾਡੀ ਹੁੰਦੇ ਹਨ ਜੋ ਬੱਚੇ ਦੀ ਰੋਗ ਪ੍ਰਤੀਰੋਧਕ ਸਮਰੱਥਾ ਨੂੰ ਵਧਾਉਂਦੇ ਹਨ ਅਤੇ ਜਿਨ੍ਹਾਂ ਦੀ ਪ੍ਰਤੀਰੋਧਕ ਸਮਰੱਥਾ ਮਜ਼ਬੂਤ ਹੁੰਦੀ ਹੈ, ਉਨ੍ਹਾਂ ਨੂੰ ਕੋਰੋਨਾ ਤੋਂ ਆਸਾਨੀ ਨਾਲ ਬਚਾਇਆ ਜਾ ਸਕਦਾ ਹੈ। ਸ਼ੁਰੂ ਦੇ 6 ਮਹੀਨੇ ਤੱਕ ਬੱਚੇ ਨੂੰ ਸਿਰਫ ਮਾਂ ਦਾ ਦੁੱਧ ਦੇਣਾ ਚਾਹੀਦਾ ਹੈ ਕਿਉਂਕਿ ਉਸ ਲਈ ਓਹੀ ਸੰਪੂਰਣ ਖੁਰਾਕ ਹੁੰਦੀ ਹੈ। ਇਸ ਦੌਰਾਨ ਬਾਹਰ ਦਾ ਕੁਝ ਵੀ ਨਹੀਂ ਦੇਣਾ ਚਾਹੀਦਾ। ਇਥੋਂ ਤੱਕ ਕਿ ਪਾਣੀ ਵੀ ਨਹੀਂ ਕਿਉਂਕਿ ਇਸ ਨਾਲ ਇਨਫੈਕਸ਼ਨ ਦਾ ਖਤਰਾ ਰਹਿੰਦਾ ਹੈ।
ਕਸ਼ਮੀਰ 'ਚ ਮਿਲੇ 24 ਹੋਰ ਪਾਜ਼ੀਟਿਵ ਕੇਸ, ਮਰੀਜ਼ਾਂ ਦੀ ਗਿਣਤੀ ਵਧੀ
NEXT STORY