ਨਵੀਂ ਦਿੱਲੀ— ਦੇਸ਼ ਦੇ ਕਈ ਹਿੱਸਿਆਂ 'ਚ ਗਊ ਹੱਤਿਆ ਦੇ ਨਾਮ 'ਤੇ ਹੋਈ ਭੀੜ ਦੀ ਹਿੰਸਾ ਨੂੰ ਲੈ ਕੇ ਅੱਜ ਸੁਪਰੀਮ ਕੋਰਟ ਨੇ ਸਖ਼ਤ ਟਿੱਪਣੀ ਕੀਤੀ ਹੈ। ਜੱਜ ਦੀਪਕ ਮਿਸ਼ਰਾ ਨੇ ਕਿਹਾ ਕਿ ਗਊ ਹੱਤਿਆ ਦੇ ਨਾਮ 'ਤੇ ਹਿੰਸਾ ਨੂੰ ਬਰਦਾਸ਼ ਨਹੀਂ ਕੀਤਾ ਜਾਵੇਗਾ। ਰਾਜ ਇਹ ਸੁਨਿਸ਼ਚਿਤ ਕਰੇ ਕਿ ਇਸ ਤਰ੍ਹਾਂ ਦੀ ਘਟਨਾ ਨਾ ਹੋਵੇ ਅਤੇ ਨਾਲ ਹੀ ਸੀ.ਜੇ.ਆਈ ਨੇ ਕਿਹਾ ਕਿ ਭੀੜ ਦੀ ਹਿੰਸਾ ਦੇ ਸ਼ਿਕਾਰ ਬਣੇ ਪੀੜਤ ਨੂੰ ਧਰਮ ਜਾਂ ਜਾਤੀ ਨਾਲ ਨਾ ਜੋੜਿਆ ਜਾਵੇ।
ਚੀਫ ਜਸਟਿਸ ਦੀਪਕ ਮਿਸ਼ਰਾ, ਜਸਟਿਸ ਏ.ਐਮ ਖਾਨਵਿਲਕਰ ਅਤੇ ਜਸਟਿਸ ਡੀ.ਵਾਈ ਚੰਦਰਚੂੜ ਦੀ ਬੈਂਚ ਨੇ ਕਿਹਾ ਕਿ ਕਿਸੇ ਨੂੰ ਵੀ ਕਾਨੂੰਨ ਦਾ ਮਜ਼ਾਕ ਉਡਾਉਣ ਦਾ ਅਧਿਕਾਰ ਨਹੀਂ ਹੈ। ਇਸ ਤਰ੍ਹਾਂ ਦੀ ਘਟਨਾ ਨੂੰ ਰੋਕਣ ਦੀ ਜ਼ਿੰਮੇਦਾਰੀ ਰਾਜ ਸਰਕਾਰ ਦੀ ਹੈ। ਸੁਪਰੀਮ ਕੋਰਟ 'ਚ ਗਊ ਹੱਤਿਆ ਦੇ ਨਾਮ 'ਤੇ ਦੇਸ਼ ਭਰ 'ਚ ਹੋਈ ਹਿੰਸਾ ਖਿਲਾਫ ਪਟੀਸ਼ਨ ਦਾਖ਼ਲ ਕੀਤੀ ਗਈ ਹੈ। ਪਟੀਸ਼ਨ 'ਚ ਹਿੰਸਾ ਦੀਆਂ ਵਾਰਦਾਤਾਂ ਨੂੰ ਰੋਕਣ ਲਈ ਸਰਕਾਰ ਨੂੰ ਸਖ਼ਤ ਦਿਸ਼ਾ-ਨਿਰਦੇਸ਼ ਜਾਰੀ ਕੀਤੇ ਜਾਣ ਦੀ ਮੰਗ ਕੀਤੀ ਹੈ। ਇਸ ਪਟੀਸ਼ਨ 'ਤੇ ਅੱਜ ਅਦਾਲਤ ਨੇ ਸੁਣਵਾਈ ਪੂਰੀ ਕੀਤੀ। ਮਾਮਲੇ 'ਚ ਸੁਪਰੀਮ ਕੋਰਟ ਬਾਅਦ 'ਚ ਫੈਸਲਾ ਸੁਣਾਏਗਾ
ਟ੍ਰੋਲ ਨੂੰ ਲੈ ਕੇ ਰਾਜਨਾਥ ਤੋਂ ਬਾਅਦ ਹੁਣ ਨਿਤਿਨ ਗਡਕਰੀ ਸੁਸ਼ਮਾ ਦੇ ਸਮਰਥਨ 'ਚ ਆਏ
NEXT STORY